ਅੰਮ੍ਰਿਤਸਰ,6 ਅਪ੍ਰੈਲ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ ,ਜਸਬੀਰ ਸਿੰਘ)- ਪੀ.ਐਸ.ਈ.ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਉਲੀਕੇ ਪ੍ਰੋਗਰਾਮਾਂ ਤਹਿਤ ਪਾਵਰਕਾਮ ਦੇ ਬਾਰਡਰ ਜੋਨ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਧਰਨਾ ਸਾਥੀ ਜੈਮਲ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਪ੍ਰਧਾਨ ਬਾਰਡਰ ਜੋਨ ਅੰਮ੍ਰਿਤਸਰ ਅਤੇ ਸਾਥੀ ਉਕਾਂਰ ਸਿੰਘ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਗਰੁੱਪ ਸਕੱਤਰ ਬਾਰਡਰ ਜੋਨ ਅਮ੍ਰਿਤਸਰ ਦੀ ਪ੍ਰਧਾਨਗੀ ਹੇਠ ਦਿਤਾ । ਇਹ ਵਿਸ਼ਾਲ ਰੋਸ ਧਰਨਾਂ ਸਮੁੱਚੇ ਬਿਜਲੀ ਮੁਲਾਜਮਾਂ ਦੀਆ ਭਖਦੀਆ ਮੰਗਾਂ ਜੋ ਪਾਵਰਕਾਮ ਦੀ ਮੈਨਜਮੈਂਟ ਅਤੇ ਪੰਜਾਬ ਸਰਕਾਰ, ਜੁਆਇੰਟ ਫੋਰਮ ਪੰਜਾਬ ਨਾਲ ਬਾਰ-ਬਾਰ ਸਮਝੌਤੇ ਕਰਕੇ ਉਹਨਾਂ ਨੂੰ ਲਾਗੂ ਨਹੀ ਕਰ ਰਹੀ ਅਤੇ ਸੀ ਆਰ ਏ 295/19 ਤਹਿਤ ਭਰਤੀ ਹੋਏ ਸਹਾਇਕ ਲਾਈਨਮੈਨਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਦਿਤਾ । ਕ੍ਰਾਈਮ ਬਰਾਂਚ ਮੋਹਾਲੀ ਵਲੋ ਇਹਨਾਂ ਕਰਮਚਾਰੀਆਂ ਦੇ ਤਜਰਬਾ ਸਰਟੀਫੀਕੇਟ ਜਿਨਾਂ ਦੀ ਕੇ ਕੋਈ ਲੋੜ ਹੀ ਨਹੀਂ ਸੀ ਜਾਅਲੀ/ਗਲਤ ਸਾਬਤ ਕਰਕੇ ਧੱਕੇਸ਼ਾਹੀ ਨਾਲ ਪਰਚੇ ਦਰਜ ਕਰਕੇ ਸਾਥੀਆ ਨੂੰ ਜੇਲਾਂ ਵਿੱਚ ਧੱਕ ਰਹੀ ਹੈ। ਜਦ ਕਿ ਇਹਨਾਂ ਸਾਥੀਆਂ ਨੇ ਦੋ ਸਾਲ ਦਾ ਆਈ ਟੀ ਆਈ ਕਰਕੇ ਅਤੇ ਦੋ ਸਾਲ ਦੀ ਲਾਈਨਮੈਨ ਦੀ ਅਪਰੈਟਿਸਸ਼ਿਪ ਦਾ ਤਜਰਬਾ ਸਰਟੀਫੀਕੇਟ ਦਿੱਤਾ ਹੋਇਆ ਹੈ।ਪਰੰਤੂ ਨਜਾਇਜ ਤੌਰ ਤੇ ਤਜਰਬਾ ਸਰਟੀਫੀਕੇਟ ਮੰਗੇ ਗਏ। ਇਸ ਤੋਂ ਇਲਾਵਾ ਮਿਤੀ 01/01/2016 ਤੋਂ 30/06/2021 ਤੱਕ ਤਨਖਾਹ ਸੋਧ ਅਤੇ ਪੈਨਸ਼ਨ ਸੋਧ ਬਕਾਇਆ ਦਿਤਾ ਜਾਵੇ ਸੋਧੇ ਤਨਖਾਹ ਸਕੇਲਾਂ ਵਿੱਚ 9/16/23 ਸਾਲਾਂ ਸਮਾਂਬੱਧ ਸਕੇਲ ਮਿਤੀ 30/06/2021 ਤੋਂ ਬਾਅਦ ਵੀ ਲਾਗੂ ਕੀਤਾ ਜਾਵੇ, ਤਿੰਨ ਧਿਰੀ ਸਮਝੋਤੇ ਤਹਿਤ ਪੀ ਐਸ ਈ ਬੀ ਇੰਪਲਾਈਜ ਜੁਆਇੰਟ ਫੋਰਮ ਨੂੰ ਨੁਮਾਇੰਦਗੀ ਦਿੱਤੇ ਹੋਏ ਵੇਜ਼ ਫਾਰਮਲੇਸ਼ਨ ਕਮੇਟੀ (ਡਬਲਯੂ ਪੀ ਸੀ) ਗਠਿਤ ਕਰਕੇ ਮਿਤੀ 01/01/2016 ਤੋਂ ਲਾਗੂ ਕੀਤੀ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚਲੀਆਂ ਉਣਤਾਈਆਂ/ਤਰੁੱਟੀਆ ਨੂੰ ਦੂਰ ਕੀਤਾ ਜਾਵੇ ।ਮਿਤੀ 17/07/2020 ਤੋ ਨਵ-ਨਿਯੁਕਤ ਕਰਮਚਾਰੀਆਂ ਉਪਰ ਕੇਂਦਰ ਸਰਕਾਰ ਦੇ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ | ਸੀਆਰਏ 293/19, 294/19, 295/19 ਆਦਿ ਰਾਹੀਂ ਭਰਤੀ ਦੀ ਪ੍ਰਕ੍ਰਿਆ ਮਿਤੀ 17/07/2020 ਤੋ ਪਹਿਲਾਂ ਸ਼ੁਰੂ ਹੋ ਚੁੱਕੀ ਸੀ, ਨਵੀਂ ਪੈਨਸ਼ਨ ਸਕੀਮ ਦੀ ਜਗਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪੈਨਸ਼ਨਰਾਂ ਦੀ ਅੰਸ਼ਿਕ ਸੁਧਾਰੀ (ਸੋਧ) 2.45 ਦੀ ਥਾਂ 2.59 ਦੇ ਗੁਣਾਂਕ ਨਾਲ ਕੀਤੀ ਜਾਵੇ, ਸੀਆਰਏ 295/19 ਰਾਹੀ ਭਰਤੀ ਏ ਐਲ ਐਮ ਨੂੰ ਗਲਤ ਤਜਰਬਾ ਦੇਣ ਦੇ ਕਥਿਤ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਕਾਮਿਆਂ ਨੂੰ ਜਲਦੀ/ਤਰੁੰਤ ਰਿਹਾਅ ਕੀਤਾ ਜਾਵੇ ਮਿਤੀ 15/01/2015 ਤੋ ਬਾਅਦ ਨਵ-ਨਿਯੁਕਤ ਕਰਮਚਾਰੀਆਂ ਨੂੰ ਉਹਨਾਂ ਦੇ ਬਣਦੇ ਤਨਖਾਹ ਸਕੇਲ ਅਨੁਸਾਰ ਪਰਖਕਾਲ ਸਮੇਂ ਦੋਰਾਨ ਸਾਰੇ ਭੱਤਿਆਂ ਸਮੇਤ ਪੂਰੀ ਤਨਖਾਹ ਜਾਰੀ ਕੀਤੀ ਜਾਵੇ ਇਸ ਵਿਸ਼ਾਲ ਰੋਸ ਰੈਲੀ ਨੂੰ ਸਾਥੀ ਗੁਰਪ੍ਰੀਤ ਸਿੰਘ ਜੱਸਲ ਜੁਆਇੰਟ ਸੈਕਟਰੀ ਬਾਰਡਰ ਜੋਨ ਅੰਮ੍ਰਿਤਸਰ, ਅਵਤਾਰ ਸਿੰਘ, ਪਰਵਿੰਦਰਜੀਤ ਸਿੰਘ, ਲਖਵੰਤ ਸਿੰਘ ਸਟੇਟ ਆਗੂ, ਕੁਲਦੀਪ ਸਿੰਘ ਉਦੋਕੇ, ਸੰਜੀਵ ਸੈਣੀ, ਬਾਰਡਰ ਜੋਨ ਦਾ ਮੀਤ ਪ੍ਰਧਾਨ ਰਾਜਪਾਲ ਸਿੰਘ,ਅਮਰਬੀਰ ਸਿੰਘ,ਗੁਰਵੰਤ ਸਿੰਘ,ਮੇਜਰ ਸਿੰਘ ਮੱਲੀਆਂ, ਸਕੱਤਰ ਸਿੰਘ ਮਾਹਲ, ਹਰਪਿੰਦਰ ਸਿੰਘ ਚਾਹਲ ਸਟੇਟ ਆਗੂ, ਰਜੇਸ਼ ਕੁਮਾਰ ਸਟੇਟ ਆਗੂ, ਮਨੋਜ ਕੁਮਾਰ ਸਟੇਟ ਆਗੂ, ਕੰਵਲਜੀਤ ਸਿੰਘ ਬੱਲ, ਜਗਦੀਸ਼ ਭਾਰਦਵਾਜ, ਦਲਬੀਰ ਸਿੰਘ ਜੋਹਲ, ਦਿਲਬਾਗ ਸਿੰਘ ਸਟੇਟ ਆਗੂ, ਸੁਖਦੇਵ ਸਿੰਘ ਸਟੇਟ ਆਗੂ, ਕਾਰਜਵਿੰਦਰ ਸਿੰਘ ਸਟੇਟ ਆਗੂ, ਦਵਿੰਦਰ ਸਿੰਘ ਬੱਗਾ, ਅਮਰਜੀਤ ਸਿੰਘ ਸਰਕਾਰੀਆ ਸਾਬਕਾ ਸਟੇਟ ਆਗੂ, ਮਖਤਾਰ ਸਿੰਘ ਮੁਹਾਵਾਂ ਸਾਬਕਾ ਸਟੇਟ ਆਗੂ, ਕੁਲਵੰਤ ਸਿੰਘ ਰਿਟਾਇਰ ਉਪ ਮੰਡਲ ਅਫਸਰ , ਐਮ.ਐਸ.ਯੂ ਸਟੇਟ ਦੇ ਆਗੂ ਬਲਜੀਤ ਸਿੰਘ ਭੁੱਲਰ,ਸਟੇਟ ਦੇ ਸਾਬਕਾ ਆਗੂ ਜਗਤਾਰ ਸਿੰਘ ਉਪਲ,ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ,ਦਵਿੰਦਰ ਸਿੰਘ,ਰਜਿੰਦਰ ਸਿੰਘ ਜੱਸਲ,ਪਵਨ ਕੁਮਾਰ ਆਦਿ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
COMMENTS