ਗੁਰਦਾਸਪੁਰ 4 ਦਸੰਬਰ( ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) ਕਿਸਾਨ ਸੁਖਦੇਵ ਸਿੰਘ ਕਰੀਬ 8 ਸਾਲ ਵਿਦੇਸ਼ ਵਿੱਚ ਕੰਮ ਕਰਨ ਤੋਂ ਬਾਅਦ ਨਿਰਾਸ਼ ਹੋ ਕੇ ਜਦੋਂ ਆਪਣੇ ਪਿੰਡ ਆਇਆ ਤਾਂ ਉਸਨੇ ਆਪਣੇ ਪਿਤਾ ਨਾਲ ਗੁੜ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਕ੍ਹੱਲ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਬਹੁਤ ਜ਼ਿਆਦਾ ਉਤਸਾਹਿਤ ਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਜਾ ਕੇ ਵੀ ਓਨੀ ਜ਼ਿਆਦਾ ਕਮਾਈ ਨਹੀਂ ਹੁੰਦੀ ਜਿੰਨੀ ਅਸੀਂ ਪੰਜਾਬ ਵਿੱਚ ਰਹਿ ਕੇ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਥੇ ਜਾ ਕੇ ਵੀ ਮਿਹਨਤ ਕਰਨੀ ਪੈਂਦੀ ਹੈ ਪਰ ਤੇ ਬੰਦਾ ਮਹਿਨਤੀ ਹੋਵੇ ਤੇ ਇਥੇ ਰਹਿ ਕੇ ਵੀ ਕਮਾਈ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਮੈ ਖੁਦ ਗੁੜ ਵੇਚਕੇ ਸਵਾ ਲੱਖ ਰੁਪਏ ਮਹੀਨਾ ਕਮਾ ਰਿਹਾ ਹਾਂ ਨਾਲ ਆਪਣੇ ਪਰਿਵਾਰ ਵਿੱਚ ਖ਼ੁਸ਼ ਹਾਂ।
ਗੁੜ ਬਣਾਉਣਾ ਮਿਹਨਤ ਦਾ ਕੰਮ: ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਗੁੜ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸ ਕੰਮ ਲਈ ਪਹਿਲਾਂ ਗੰਨੇ ਦੀ ਫਸਲ ਲਗਾਉਣੀ ਪੈਦੀ ਹੈ ਇਸ ਤੋਂ ਬਾਅਦ ਉਸ ਨੂੰ ਤਿਆਰ ਹੋਣ ਵਿਚ ਤਕਰੀਬਨ ਅੱਠ ਮਹੀਨੇ ਦਾ ਸਮਾਂ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਗੰਨੇ ਦੀ ਕਟਾਈ ਤੋਂ ਬਾਅਦ ਇਸਦੀ ਰੋਹ ਬਣਾਈ ਜਾਂਦੀ ਹੈ ਅਤੇ ਉਸਨੂੰ ਪਕਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਦਾ ਗੁੜ ਤਿਆਰ ਕੀਤਾ ਜਾਂਦਾ ਹੈ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਕੰਮ ਲਈ ਮੈਂ ਮੇਰੇ ਪਿਤਾ ਜੀ ਅਤੇ ਇਕ ਆਦਮੀ ਅਸੀਂ ਹੋਰ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਿਹਨਤ ਤਾਂ ਬਹੁਤ ਹੁੰਦੀ ਹੈ ਪਰ ਦਿਲ ਨੂੰ ਸਕੂਨ ਹੁੰਦਾ ਹੈ।
ਗੁੜ ਨਾਲ ਬਿਮਾਰੀਆਂ ਨਹੀ ਲੱਗਦੀਆਂ: ਅਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਚੰਗੀ ਕਮਾਈ ਕਰ ਰਹੇ ਹਾਂ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਕਿ ਆਪਣੀ ਵਿਰਾਸਤ ਨਾ ਭੁੱਲੋ ਅਤੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਉਹਨਾਂ ਨੇ ਕਿਹਾ ਕਿ ਪੁਰਾਣੇ ਬਜ਼ੁਰਗ ਵੀ ਗੁੜ ਖਾਣਾ ਪਸੰਦ ਕਰਦੇ ਸੀ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਅਸੀਂ ਬੱਚ ਸਕਦੇ ਹਾਂ ਉਨ੍ਹਾਂ ਨੇ ਕਿਹਾ ਕਿ ਸ਼ੂਗਰ ਵਰਗੀ ਬਿਮਾਰੀ ਹੁਣ ਆਮ ਹੋ ਗਈ ਹੈ ਕਿਉਕਿ ਕੈਮੀਕਲ ਵਾਲੀਆਂ ਚੀਜ਼ਾਂ ਮਾਰਕੀਟ ਵਿੱਚ ਬਹੁਤ ਜ਼ਿਆਦਾ ਹੋ ਚੁਕੀਆਂ ਹਨ ਪਰ ਜੇ ਅਸੀਂ ਗੁੜ ਖਾਦੇ ਹਾਂ ਤਾਂ ਇਸ ਦੇ ਕਈ ਜ਼ਿਆਦਾ ਫਾਇਦੇ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...
-
जिला परिषद एवं ब्लॉक समिति (पंचायत समिति) चुनाव, 2025 के दौरान किसी भी प्रकार के हथियार ले जाने पर प्रतिबंध के आदेश जारी पठानकोट, 1 दिसंबर...
-
#1004_परिवारों_के_मशिया_बने_विधायक_संदीप_यादव जयपुर उधोग भवन में 2019-2020 बीड़ा की मीटिंग हुई जिसमे चार विधानसभा क्षेत्र तिजारा , किशनगढ...
-
जिला सड़क सुरक्षा समिति ने महत्वपूर्ण मुद्दों पर चर्चा की पठानकोट, 27 नवंबर (दीपक महाजन): पठानकोट की डिप्टी कमिश्नर की डॉ. पल्ल...
-
ग्रामीण बेरोजगार युवाओं हेतु डेयरी फार्मिंग हेतु चार सप्ताह का डेयरी उद्यमिता प्रशिक्षण पाठ्यक्रम प्रारंभ तिथि 01-12-2025 से 30-12-2025 तक ...
-
4 से 6 दिसंबर तक पठानकोट और गुरदासपुर ज़िले के प्रत्येक ख़ज़ाना कार्यालय में पेंशनभोगियों की EKYC करके पेंशनभोगी सेवा पोर्टल से जोड़ा जाएगा ...
-
कनेवरी माताजी का वार्षिक महोत्सव होने जा रहा है उनकी महिमा पूरे राजस्थान में है श्री कनेरी माता जी काला भेरुजी का हर साल वहां के निजी ग्रामव...
-
जिला परिषद एवं पंचायत समिति आम चुनाव-2025 का कार्यक्रम जारी --- नामांकन के लिए विभिन्न स्थानों पर व्यवस्थाएँ की गईं पठानकोट, 1 दिसंबर, 20...
-
ਬਟਾਲਾ 28 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ /ਬਲਵੰਤ ਸਿੰਘ ਭਗਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਪੀੜੀਆਂ ਤੋਂ ਕਾਂਗਰਸ ਪਾਰਟੀ...
-
ਬਟਾਲਾ 5 ਸਤੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ...

COMMENTS