ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਕੰਮ ਕਾਜ ਦੀ ਜਾਣਕਾਰੀ ਦੇਣਾ:- ਡੀ.ਜੀ. ਸਿੰਘ।
ਡੀਐਲਐਡ ਸਾਲ ਦੂਜਾ ਦੇ ਵਿਦਿਆਰਥੀਆਂ ਦੀ 117 ਦਿਨਾਂ ਦੀ ਲਗੇਗੀ ਟੀਚਿੰਗ ਪਰੈਕਟਿਸ:- ਡੀ.ਜੀ ਸਿੰਘ।
ਗੁਰਦਾਸਪੁਰ, 3 ਅਕਤੂਬਰ (ਡਾ ਬਲਜੀਤ ਸਿੰਘ. ਨੀਰਜ ਸ਼ਰਮਾ. ਜਸਬੀਰ ਸਿੰਘ) ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਪ੍ਰਾਈਵੇਟ ਕਾਲਜਾਂ ਵਿੱਚ ਡੀਐਲਐਡ ਕਰ ਰਹੇ ਸਾਲ ਦੂਜਾ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਕੰਮ ਕਾਜ ਦੀ ਜਾਣਕਾਰੀ ਦੇਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਡਾਇਟ ਗੁਰਦਾਸਪੁਰ ਦੇ ਪ੍ਰਿੰਸੀਪਲ ਸੀ.ਵੀ. ਸਿੰਘ ਦੀ ਅਗਵਾਈ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਡਾਇਟ ਗੁਰਦਾਸਪੁਰ ਵਿੱਚ ਦੋ ਰੋਜ਼ਾ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਸੈਮੀਨਾਰ ਦੇ ਪਹਿਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ ਡੀ.ਜੀ. ਸਿੰਘ, ਸ਼ਮੀਰ ਸ਼ਰਮਾ ਡੀਐਮ ਅੰਗਰੇਜ਼ੀ ਪਠਾਨਕੋਟ , ਵਨੀਤ ਮਹਾਜਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪਠਾਨਕੋਟ ਅਤੇ ਡਾਇਟ ਗੁਰਦਾਸਪੁਰ ਦੇ ਲੈਕਚਰਾਰ ਅਨੀਤਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਿਖਿਆਰਥੀਆਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਐਲੀਮੈਂਟਰੀ ਡੀ.ਜੀ. ਸਿੰਘ ਨੇ ਦੱਸਿਆ ਕਿ ਸਿਖਿਆਰਥੀ ਅਧਿਆਪਕਾਂ ਦੀ 10 ਅਕਤੂਬਰ ਤੋਂ ਲਗਭਗ 117 ਦਿਨਾਂ ਦੀ ਟੀਚਿੰਗ ਪਰੈਕਟਿਸ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਲਗ ਰਹੀ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵੱਲੋਂ ਸੈਮੀਨਾਰ ਲਗਾਏ ਜਾ ਰਹੇ ਹਨ। ਅੱਜ ਸੈਮੀਨਾਰ ਦੇ ਪਹਿਲੇ ਦਿਨ ਜ਼ਿਲ੍ਹਾ ਪਠਾਨਕੋਟ ਦੇ ਰਿਸੋਰਸ ਪਰਸਨ ਸ਼ਾਮ ਲਾਲ ਸ਼ਰਮਾ, ਦੀਪਕ ਸੈਣੀ, ਬਿਸੰਬਰ ਦਾਸ ਅਤੇ ਰਾਜ ਕੁਮਾਰ ਵੱਲੋਂ ਸਿੱਖਿਆਰਥੀ ਅਧਿਆਪਕਾਂ ਨੂੰ ਵਿਭਾਗੀ ਨਿਯਮਾਂ ਅਤੇ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ ਹੈ।
ਤਾਂ ਜੋ ਉਹ ਭਵਿੱਖ ਵਿੱਚ ਵਧੀਆ ਅਧਿਆਪਕ ਬਣ ਸਕਣ ਅਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਸਕਣ।
ਇਸ ਮੌਕੇ ਤੇ ਲੈਕਚਰਾਰ ਨਰੇਸ਼ ਕੁਮਾਰ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪਠਾਨਕੋਟ ਰਾਜੇਸ਼ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਗੁਰਦਾਸਪੁਰ ਗਗਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਪਠਾਨਕੋਟ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
punjab
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
चुनाव नजदीक आते ही आई मुख्यमंत्री जी को जसवां प्रागपुर की याद।कोंग्रेसी नेता सुरेंद्र मनकोटिया ने बीजेपी सरकार व् मंत्री पर किये तीखे प्रह...
-
अंतरराष्ट्रीय महिला दिवस लैंगिक समानता वर्ष के रूप में मनाया जाएगा : प्रतिभा देवी - प्रकृति विधान फाउंडेशन द्वारा आयोजित हुआ कार्यक्रम। -सा...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
निजामुद्दीन मरकज़ में 362 लोगों ने भाग लिया है हम उनकी निगरानी कर रहे हैं। बीदर के 27 लोगों ने मरकज़ में भाग लिया था उन में से1...
COMMENTS