ਅੰਮ੍ਰਿਤਸਰ,28 ਸਤੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) - ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਮੰਗਲ ਸਿੰਘ ਸਹੋਤਾ ਨੇ ਅੱਜ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਬਸਪਾ ਉਹਨਾਂ ਦੀਆਂ ਹੱਕੀ ਮੰਗਾਂ ਦਾ ਸਮਰਥਨ ਕਰਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਇਸ ਕਮਰ ਤੋੜ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਯਤਨ ਕਰੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਦੂਰਾਂ ਨਾਲ ਚੋਣਾਂ ਸਮੇਂ ਅਨੇਕਾਂ ਤਰ੍ਹਾਂ ਦੇ ਵਾਆਦੇ ਕੀਤੇ ਸਨ।ਜਿਸ ਵਿੱਚ ਉਹਨਾਂ ਦੀ ਮਜ਼ਦੂਰੀ ਦੁੱਗਣੀ ਕਰਨ ਅਤੇ ਰੇਤ/ਬਜਰੀ/ਇੱਟਾਂ ਦੇ ਰੇਟ ਕੰਟਰੋਲ ਵਿੱਚ ਕੀਤੇ ਜਾਣਗੇ, ਪ੍ਰੰਤੂ ਅੱਜ ਰੇਤਾ ਦੇ ਭਾਅ ਆਸਮਾਨ ਨੂੰ ਛੋਹ ਰਹੇ ਹਨ। ਇਮਾਰਤਾਂ ਦੀ ਉਸਾਰੀ ਦੇ ਕੰਮ ਬੰਦ ਹੋਣ ਕਾਰਨ ਮਜ਼ਦੂਰਾਂ ਦੇ ਘਰਾਂ ਵਿਚ ਦੋ ਵਕਤ ਦੀ ਰੋਟੀ ਬਣਨਾ ਵੀ ਅਤਿ ਮੁਸ਼ਕਿਲ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਬਦਲਾਅ ਦੀ ਪੰਜਾਬੀਆਂ ਨੇ ਕਲਪਨਾ ਨਹੀਂ ਕੀਤੀ ਸੀ,ਜਿਹੜੇ ਮਾੜੇ ਦਿਨ ਅੱਜ ਉਨ੍ਹਾਂ ਨੂੰ ਭੁਗਤਣੇ ਪੈ ਰਹੇ ਹਨ। ਬਸਪਾ ਆਗੂ ਮੰਗਲ ਸਿੰਘ ਸਹੋਤਾ ਨੇ ਕਿਹਾ ਕਿ ਹੁਣ ਤੱਕ ਜੋ ਵੀ ਸਰਕਾਰ ਸੱਤਾ 'ਚ ਆਈ ਹੈ,ਉਨ੍ਹਾਂ ਨੇ ਹਮੇਸ਼ਾ ਹੀ ਮਜ਼ਦੂਰ ਵਰਗ ਨੂੰ ਵੱਡੇ ਵੱਡੇ ਸੁਪਨੇ ਹੀ ਦਿਖਾਏ ਹਨ।ਕਿਸੇ ਨੇ ਅੱਛੇ ਦਿਨ ਆਉਣਗੇ ਅਤੇ ਕਿਸੇ ਨੇ ਇਕ ਮੌਕਾ ਮੰਗ ਕੇ ਬਦਲਾਅ ਲਿਆਉਣ ਦਾ ਕਿਹਾ।ਪ੍ਰੰਤੂ ਗਰੀਬ ਵਰਗ ਨਾਲ ਇਹਨਾਂ ਮਨੂੰਵਾਦੀ ਸੋਚ ਦੀਆਂ ਧਾਰਨੀ ਪਾਰਟੀਆਂ ਨੇ ਹਮੇਸ਼ਾ ਧੋਖਾ ਹੀ ਕੀਤਾ ਹੈ।ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਵਾਸਤੇ ਬਸਪਾ ਸੜਕਾਂ ਤੇ ਵੀ ਆ ਸਕਦੀ ਹੈ।ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਲਿਤ ਅਤੇ ਮਜ਼ਦੂਰ ਵਰਗ ਦੇ ਲੋਕਾਂ ਦੇ ਹੱਕਾ ਨੂੰ ਸੁਰਖਿਅਤ ਰੱਖਣ ਭਲਾਈ ਦੀਆਂ ਸਕੀਮਾਂ ਲਿਆਉਣ ਤੇ ਜੋਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਕੇਂਦਰੀ ਦੇ ਪ੍ਰਧਾਨ ਬੋਬੀ ਗਿੱਲ, ਹਲਕਾ ਉੱਤਰੀ ਦੇ ਪ੍ਰਧਾਨ ਕੇਵਲ ਸਿੰਘ ਅਤੇ ਸੀਨੀਅਰ ਬਸਪਾ ਆਗੂ ਹਰਜੀਤ ਸਿੰਘ ਅਬਦਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਵਰਗ ਦੇ ਲੋਕ ਵੀ ਮੌਜੂਦ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
काँगड़ा :-जसवां परागपुर ब्लॉक कांग्रेस कमेटी के अध्यक्ष ठााकुर सुरिन्द्र सिंह मनकोटिया के नेतृत्व में शुक्रवार को कांग्रेस कार्यकर्ताओं ने ...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...

COMMENTS