ਬਟਾਲਾ , 12 ਸਤੰਬਰ (ਡਾ ਬਲਜੀਤ ਸਿੰਘ . ਨੀਰਜ ਸ਼ਰਮਾ. ਜਸਬੀਰ ਸਿੰਘ )। ਬਟਾਲਾ ਦੇ ਨਜ਼ਦੀਕੀ ਪਿੰਡ ਕੋਟਲਾ ਸਰਫ ਵਿਚ ਲੰਘੀ ਦੇਰ ਸ਼ਾਮ ਇਕ ਪਰਿਵਾਰ ਵਿੱਚ ਚਾਚੇ- ਤਾਏ ਦੇ ਪੁੱਤ ਭਰਾਵਾਂ ਦੀ ਮਮੂਲੀ ਤਕਰਾਰ ਨੇ ਖੂਨੀ ਜੰਗ ਦਾ ਰੂਪ ਧਾਰਨ ਕਰ ਲਿਆ। ਤਕਰਾਰ ਆਪਸ ਵਿਚ ਮਾਮੂਲੀ ਬਹਿਸਬਾਜ਼ੀ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਨੋਬਤ ਗੋਲੀਆਂ ਚੱਲਣ ਤੱਕ ਆ ਗਈ। ਲੜਾਈ 'ਚ ਹੋਈ ਫਾਈਰਿੰਗ ਦੇ ਚਲਦੇ ਦੋ ਭਰਾ ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ।ਦੋਵਾਂ ਭਰਾਵਾਂ ਦੇ ਲੱਤਾਂ 'ਚ ਗੋਲੀਆਂ ਲੱਗੀਆਂ ਹਨ। ਦੱਸੀਆਂ ਜਾ ਰਹੀਆਂ ਹਨ ਜਦਕਿ ਦੋਵਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ 'ਚ ਚੱਲ ਰਿਹਾ ਹੈ।
ਉਥੇ ਹੀ ਜ਼ਖਮੀ ਨੌਜਵਾਨਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਾ ਹੀ ਕੋਈ ਆਪਸ 'ਚ ਪੁਰਾਣੀ ਰੰਜਿਸ਼ ਹੈ ਅਤੇ ਨਾ ਹੀ ਕੋਈ ਇਸੇ ਤਰ੍ਹਾਂ ਦਾ ਝਗੜਾ ਬਲਕਿ ਉਹ ਇਕੱਠੇ ਗੁਰੂਦਵਾਰਾ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਵਾਪਸ ਪਿੰਡ ਆ ਰਹੇ ਸਨ। ਪਿੰਡ ਪਰਤਦਿਆਂ ਹੀ ਘਰ ਪਹੁੰਚਣ ਤੋਂ ਪਹਿਲਾਂ ਰਾਹ 'ਚ ਮਾਮੂਲੀ ਤਕਰਾਰ ਉਨਾਂ ਦੇ ਵਿਚਕਾਰ ਹੋਈ ਸੀ ਪਰ ਬਾਅਦ 'ਚ ਘਰ ਪਹੁੰਚ ਕੇ ਦੂਜੀ ਧਿਰ ਵਲੋਂ ਉਨਾਂ 'ਤੇ ਫਾਈਰਿੰਗ ਕਰ ਹਮਲਾ ਕਰ ਦਿੱਤਾ, ਜਿਸ ਦੇ ਚਲਦੇ ਉਹ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਗੋਲੀਆਂ ਉਨਾਂ ਦੇ ਚਾਚੇ ਦੇ ਮੁੰਡੇ ਅਤੇ ਚਾਚੇ ਦੇ ਜਵਾਈ ਵਲੋਂ ਚਲਾਈਆਂ ਗਈਆਂ ਹਨ। ਪਹਿਲਾ ਹੋਈ ਤਕਰਾਰ ਤੋਂ ਭੜਕੇ ਚਾਚੇ ਦੇ ਲੜਕੇ ਨੇ ਗੁੱਸੇ ਵਿਚ ਆ ਕੇ ਆਪਣੇ ਜੀਜੇ ਨੂੰ ਕੁੱਝ ਲੜਕਿਆਂ ਸਮੇਤ ਪਿੰਡ ਬੁਲਾ ਕੇ ਤਾਏ ਸਰੂਪ ਸਿੰਘ ਦੇ ਘਰ ਦੇ ਬਾਹਰ ਜਾਕੇ ਗੋਲੀਆਂ ਚਲਾ ਦਿੱਤੀਆ ਜਿਸ ਵਿਚ ਤਾਏ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਦੂਸਰੇ ਚਾਚੇ ਦੇ ਲੜਕੇ ਜਸ਼ਨਪ੍ਰੀਤ ਸਿੰਘ ਦੋਹਾਂ ਦੇ ਲੱਤਾਂ ਵਿੱਚ ਗੋਲੀਆਂ ਲੱਗਣ ਕਾਰਨ ਦੋਵੇ ਜ਼ਖਮੀ ਹੋ ਗਏ।
ਜ਼ਖਮੀ ਹਰਪ੍ਰੀਤ ਸਿੰਘ ਅਤੇ ਤਾਇਆ ਸਰੂਪ ਸਿੰਘ ਅਨੁਸਾਰ ਹਮਲਾਵਰ ਗਿਣਤੀ ਵਿਚ 7 ਦੇ ਕਰੀਬ ਸਨ ਅਤੇ ਦੋ ਪਿਸਟਲਾਂ ਸਮੇਤ ਉਨ੍ਹਾਂ ਕੋਲ ਰਿਵਾਇਤੀ ਹਥਿਆਰ ਵੀ ਸਨ ਅਤੇ ਹਮਲਾਵਰਾਂ ਵਲੋਂ 25 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਪੀੜਤ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਧਰ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ ਗਿਆ ਹੈ ਜਦਕਿ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਵਲੋਂ ਸਿਵਲ ਹਸਪਤਾਲ ਚ ਪਹੁੰਚ ਜ਼ਖਮੀ ਨੌਜਵਾਨਾਂ ਦੇ ਬਿਆਨ ਦਰਜ ਕੀਤੇ ਗਏ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਹੋਇਆ ਹੈ। ਜ਼ਖ਼ਮੀ ਨੌਜਵਾਨਾਂ ਦੇ ਬਿਆਨਾਂ ਤੋਂ ਬਾਅਦ ਵੀ ਮਾਮਲਾ ਦਰਜ ਕੀਤਾ ਜਾਵੇਗਾ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਤਫਤੀਸ ਸ਼ੁਰੂ ਕੀਤੀ ਗਈ ਹੈ।ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਦਾ ਦੱਸਿਆ ਕਿ ਦੋ ਨੌਜਵਾਨਾ ਨੂੰ ਜ਼ਖਮੀ ਹਾਲਾਤ ਵਿਚ ਹਸਪਤਾਲ ਲਿਆਂਦਾ ਗਿਆ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
4 से 6 दिसंबर तक पठानकोट और गुरदासपुर ज़िले के प्रत्येक ख़ज़ाना कार्यालय में पेंशनभोगियों की EKYC करके पेंशनभोगी सेवा पोर्टल से जोड़ा जाएगा ...
-
जिला भाषा कार्यालय, पठानकोट ने उर्दू आमोद पाठ्यक्रम में प्रवेश शुरू किया: शोध अधिकारी डॉ. राजेश कुमार पठानकोट, 5 दिसंबर 2025 (दीपक महाजन) ...
-
जिला परिषद एवं ब्लॉक समिति (पंचायत समिति) चुनाव, 2025 के दौरान किसी भी प्रकार के हथियार ले जाने पर प्रतिबंध के आदेश जारी पठानकोट, 1 दिसंबर...
-
18 पंजाव रैलीमैट (हर मैदान फतेह) का बैटल हौनर ब्राचील पास अँड वाली मलिक 1971 युद्ध का विजय दिवस समारोह। पठानकोट 8 दिसम्बर 2025 (दीपक महाज...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
*ਗੁਰਦਾਸਪੁਰ 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ) *ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ...
-
ग्रामीण बेरोजगार युवाओं हेतु डेयरी फार्मिंग हेतु चार सप्ताह का डेयरी उद्यमिता प्रशिक्षण पाठ्यक्रम प्रारंभ तिथि 01-12-2025 से 30-12-2025 तक ...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...
-
भाजपा के वरिष्ठ नेता रमेश दुबे ने जिला अस्पताल पहुंचकर कोविड-19 से पीड़ित मरीजों ओर उनके परिजनों से मिलकर उनके स्वास्थ्य के बारे में चर्चा...

COMMENTS