ਸ਼ਹਿਰ ਦੇ ਸਾਰੇ ਸੀਵਰੇਜ ਦੇ ਢੱਕਣਾਂ ਦੀ ਮੁਰੰਮਤ ਵੀ ਕੀਤੀ ਗਈ
ਬਟਾਲਾ, 17 ਅਗਸਤ ( ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਬਟਾਲਾ ਸ਼ਹਿਰ ਵਿੱਚ ਤਿਆਰੀਆਂ ਜ਼ੋਰਾਂ ’ਤੇ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਵਿਆਹ ਪੁਰਬ ਦੀਆਂ ਤਿਆਰੀਆਂ ਦਾ ਨਿੱਜੀ ਤੌਰ ’ਤੇ ਮੁਲਾਂਕਣ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾ ਸਕੇ।
ਲੋਕ ਨਿਰਮਾਣ ਵਿਭਾਗ ਵੱਲੋਂ ਜਲੰਧਰ ਰੋਡ, ਅੰਮ੍ਰਿਤਸਰ ਰੋਡ ਅਤੇ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 25 ਅਗਸਤ ਤੱਕ ਇਹ ਸਾਰੀਆਂ ਸੜਕਾਂ ਤਿਆਰ ਹੋ ਜਾਣਗੀਆਂ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਨੇ ਸਾਥ ਦਿੱਤਾ ਅਤੇ ਬਾਰਸ਼ ਨਾ ਹੋਈ ਤਾਂ ਕਾਦੀਆਂ ਅਤੇ ਅੰਮ੍ਰਿਤਸਰ ਰੋਡ ’ਤੇ ਪ੍ਰੀਮਿਕਸ ਵੀ ਪਾ ਦਿੱਤਾ ਜਾਵੇ ਜਦਕਿ ਜਲੰਧਰ ਰੋਡ ’ਤੇ ਹਾਲ ਹੀ ਵਿੱਚ ਸੀਵਰੇਜ ਪਿਆ ਹੋਣ ਕਾਰਨ ਓਥੇ ਪ੍ਰੀਮਿਕਸ ਬਾਅਦ ਵਿੱਚ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਰੋਡ ਨੂੰ ਮੋਟਰਏਬਲ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਅੱਜ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜਾ ਲੈਣ ਬਾਅਦ ਦੱਸਿਆ ਕਿ ਤਿੰਨੇ ਮੁੱਖ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਵਿਆਹ ਪੁਰਬ ਤੋਂ ਪਹਿਲਾਂ ਇਨ੍ਹਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਵਿੱਚ ਸੀਵਰੇਜ ਦੇ ਢੱਕਣਾਂ ਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇੱਕ ਵੀ ਸੀਵਰੇਜ ਹੋਲ ਬਿਨ੍ਹਾਂ ਢੱਕਣ ਤੋਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਲਈ ਨਗਰ ਨਿਗਮ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਵਿੱਚ ਵਿਆਹ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ગુજરાત કોરોના ઇફેકક્ટ્સ એક તરફ કોરોના નો વધતો કાળો કેર અને બીજી બાજુ રોમિયો ગિરી કરતા અમુક ઈસમો પર્યાવરણ ને અને લોકો ના સ્વાસ્થ્ય ને બ...
-
Hello Friends, Pragati Media's Astrology Institute team is such a team that works with astrology and in conjunction with science. You m...
-
GOVERNMENT RAILWAY POLICE SECTION AGRA “सुरक्षा आपकी, संकल्प हमारा” राजकीय रेलवे पुलिस अनुभाग आगरा प्रेसनोट थाना मथुरा जंक्शन अनुभाग आगरा द...
-
भारतीय राष्ट्रीय कांग्रेस के 137वें स्थापना दिवस के मौकै पर आज स्वाना में समारोह का आयोजन किया गया। इस मौके पर कांग्रेस पार्टी का इतिहास...
-
ब्लॉक बाल संरक्षण समिति एवं बेटी बचाओ बेटी पढ़ाओ की बैठक सम्पन्न- ए०के० जौहरी रामगढ़। बुधवार को जिलाधिकारी चन्द्र विजय सिंह के निर्देश के...
-
संतोष फोटोजर्नलिस्ट देवरिया-- मस्ती,मजाक या मौत को दावत, या कुछ और ---? मैं बताता हु ---! ये नजारा कुर्ना नाला देवरिया गोरखप...
-
मुख्य चुनाव अधिकारी पंजाब ने पात्रता तिथि 01 जनवरी 2024 के आधार पर मतदाता सूचियों के अधिकतम प्रकाशन का संशोधित कार्यक्रम जारी किया। पठानको...
-
सोनभद्र,सोनांचल बार एसोसिएशन के सदस्यों का मंगलवार को तहसील परिसर में तहसील भवन के निर्माण को लेकर अनिश्चितकालीन धरना चल रहा है । ओबरा तहसी...
-
ਅੰਮ੍ਰਿਤਸਰ ,22 ਅਪ੍ਰੈਲ (ਵਿੱਕੀ /ਪੱਡਾ):--ਹਲਕਾ ਮਜੀਠਾ ਦੇ ਅਧੀਨ ਆਉਂਦੇ ਕਸਬਾ ਕੱਥੂਨੰਗਲ ਦੇ ਵਸਨੀਕ ਗੁਰਪ੍ਰੀਤ ਸਿੰਘ ਭਾੲੀਆ ਜਿੰਨਾ ਦਾ ਪਿਛਲੀ ਦਿਨੀ ਇਕ ਸੜਕ ਹਾਦਸੇ...

COMMENTS