ਬਟਾਲਾ ਕਲੱਬ ਦੇ ਪਿਛਲੇ ਪਾਸੇ ਬਲਾਕ ਸੰਮਤੀ ਦੀਆਂ ਦੋ ਰਿਹਾਇਸ਼ੀ ਕੋਠੀਆਂ ਦਾ ਕਬਜ਼ਾ ਲਿਆ
ਬਟਾਲਾ, 17 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅੱਜ ਬਟਾਲਾ ਸ਼ਹਿਰ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੰਚਾਇਤ ਸੰਮਤੀ ਦੀਆਂ ਜਾਇਦਾਦਾਂ ਤੋਂ ਨਜਾਇਜ਼ ਕਬਜ਼ੇ ਛੁਡਾਏ ਗਏ ਹਨ। ਪੰਚਾਇਤ ਸੰਮਤੀ ਵੱਲੋਂ ਇਹ ਕਾਰਵਾਈ ਬਟਾਲਾ ਕਲੱਬ ਦੇ ਪਿਛਲੇ ਪਾਸੇ 2 ਰਿਹਾਇਸ਼ੀ ਇਮਾਰਤਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਹੈ।
ਪੰਚਾਇਤ ਸੰਮਤੀ ਬਟਾਲਾ ਵਿਖੇ ਸ੍ਰੀਮਤੀ ਅਮਰਜੀਤ ਕੌਰ ਚੇਅਰਪਰਸ਼ਨ ਬਲਾਕ ਸੰਮਤੀ ਬਟਾਲਾ ਦੀ ਪ੍ਰਧਾਨਗੀ ਅਤੇ ਸ. ਮਿਤਰਮਾਨ ਸਿੰਘ ਬੀ.ਡੀ.ਪੀ.ਓ ਬਟਾਲਾ ਦੀ ਹਾਜ਼ਰੀ ਵਿਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ ਜਿਸ ਇਸ ਮੀਟਿੰਗ ਵਿਚ ਪੰਚਾਇਤ ਸੰਮਤੀ ਬਟਾਲਾ ਦੀਆਂ ਜਾਇਦਾਦਾ ਦਾ ਮੁਲਾਂਕਣ ਕੀਤਾ ਗਿਆ। ਮੀਟਿੰਗ ਵਿਚ ਪਾਸ ਹੋਏ ਮਤੇ ਅਨੁਸਾਰ ਬਟਾਲਾ ਕਲੱਬ ਦੀ ਇਮਾਰਤ ਦੇ ਪਿੱਛਲੇ ਪਾਸੇ ਪੰਚਾਇਤ ਸੰਮਤੀ ਦੀਆਂ ਦੋ ਕੋਠੀਆਂ ਦੇ ਕਬਜ਼ੇ ਛੁਡਾਏ ਗਏ।
ਇਸ ਮੌਕੇ ਸ: ਮਿਤਰਮਾਨ ਸਿੰਘ ਬੀ.ਡੀ.ਪੀ.ਓ ਬਟਾਲਾ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਦੇ ਦਿਸ਼ਾ ਨਿਰਦੇਸ਼ ਹਨ ਕਿ ਜੋ ਵੀ ਪੰਚਾਇਤੀ ਵਿਭਾਗ ਦੀਆਂ ਜਾਇਦਾਦਾ ਤੇ ਕਬਜ਼ੇ ਹੋਏ ਹਨ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਛੁਡਾਇਆ ਜਾਵੇ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਚਾਇਤ ਸੰਮਤੀ ਬਟਾਲਾ ਦੀਆਂ ਦੋ ਕੋਠੀਆਂ ਸਨ ਜੋ ਬਿਨ੍ਹਾਂ ਕਿਸੇ ਕਾਰਨ ਕਬਜ਼ੇ ਅਧੀਨ ਸਨ। ਇਨ੍ਹਾਂ ਕੋਠੀਆਂ ਦਾ ਨਾ ਤਾਂ ਵਿਭਾਗ ਨੂੰ ਕਿਰਾਇਆ ਆਦਿ ਆ ਰਿਹਾ ਸੀ ਅਤੇ ਨਾ ਹੀ ਕਿਸੇ ਕੋਲ ਕਿਸੇ ਕਿਸਮ ਦੀ ਲਿਖਤ ਪੜ੍ਹਤ ਸੀ। ਚੇਅਰਪਰਸ਼ਨ ਬਲਾਕ ਸੰਮਤੀ ਬਟਾਲਾ ਅਤੇ ਬੀ.ਡੀ.ਪੀ.ਓ ਬਟਾਲਾ ਵੱਲੋਂ ਸੰਮਤੀ ਮੈਂਬਰਾਂ ਦੀ ਹਾਜ਼ਰੀ ਵਿਚ ਇਨ੍ਹਾਂ ਕੋਠੀਆਂ ਦੇ ਨਜ਼ਾਇਜ਼ ਕਬਜ਼ੇ ਛੁਡਾ ਕੇ ਪੰਚਾਇਤ ਵਿਭਾਗ ਨੇ ਆਪਣਾ ਕਬਜ਼ਾ ਕੀਤਾ।
ਇਸ ਮੌਕੇ ਸ੍ਰੀਮਤੀ ਮਨਪ੍ਰੀਤ ਕੌਰ ਸੁਪਰਡੰਟ, ਕੁਲਵਿੰਦਰ ਸਿੰਘ ਟੈਕਸ ਕੁਲੈਕਟਰ, ਮਨਜਿੰਦਰ ਸਿੰਘ ਪੰਚਾਇਤ ਅਫ਼ਸਰ, ਇਕਵਿੰਦਰ ਕੌਰ, ਮਨਜੀਤ ਕੌਰ, ਗੁਰਦੇਵ ਸਿੰਘ, ਪਲਵਿੰਦਰ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਗਿਆਨ ਸਿੰਘ, ਧਰਮਿੰਦਰ ਸਿੰਘ, ਬਲਦੇਵ ਸਿੰਘ, ਮਨਜੀਤ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ ਸਾਰੇ ਸੰਮਤੀ ਮੈਂਬਰ ਹਾਜ਼ਰ ਸਨ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS