ਸੂਰ ਪਾਲਕਾਂ ਨੂੰ ਆਪਣੇ ਫਾਰਮ ਦੀ ਪੂਰੀ ਤਰ੍ਹਾਂ ਸਫਾਈ ਰੱਖਣ ਦੀ ਅਪੀਲ
ਬਟਾਲਾ , 19 ਅਗਸਤ (ਨੀਰਜ ਸ਼ਰਮਾ,ਜਸਬੀਰ ਸਿੰਘ, ਬਲਜੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਅਾ ਕਿ ਅਫਰਕਿਨ ਸਵਾਈਨ ਫੀਵਰ ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ। ਇਸਦੇ ਕੇਸ ਉਤਰੀ ਪੂਰਵੀ ਰਾਜਾਂ ਅਤੇ ਬਿਹਾਰ ਵਿੱਚ ਆ ਰਹੇ ਹਨ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਇਸ ਦੇ ਕੇਸ ਮਿਲੇ ਹਨ। ਅਫਰਕਿਨ ਸਵਾਈਨ ਫੀਵਰ ਬੀਮਾਰੀ ਪਾਲਤੂ ਸੁਰਾਂ ਵਿੱਚ ਪਾਈ ਜਾਂਦੀ ਹੈ। ਸੁਰਾਂ ਵਿੱਚ ਕਾਫੀ ਜ਼ਿਆਦਾ ਬੁਖਾਰ ਹੁੰਦਾ ਹੈ ( 105°F ) ਅਤੇ ਕੰਨਾਂ ਪੇਟ ਛਾਤੀ ਦੀ ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਸੂਰ ਦੀ 3-4 ਦਿਨਾਂ ਵਿੱਚ ਮੌਤ ਹੋ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਇੱਕ ਵਾਇਰਲ ਬੀਮਾਰੀ ਹੈ। ਇਸ ਦੇ ਇਲਾਜ ਲਈ ਕੋਈ ਵੈਕਸੀਨ ਨਹੀਂ ਹੈ। ਪ੍ਰੰਤੂ ਇਸਦੀ ਰੋਕਥਾਮ ਲਈ ਬਾਇਉ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।
ਇਹ ਬੀਮਾਰੀ ਇੱਕ ਫਾਰਮ ਤੋਂ ਦੁਸਰੇ ਫਾਰਮ ਵਿੱਚ ਫੈਲ ਜਾਂਦੀ ਹੈ। ਇਸ ਲਈ ਆਪਣੇ ਫਾਰਮ ਦੀ ਚੰਗੀ ਤਰ੍ਹਾਂ ਸਫਾਈ ਯਕੀਨੀ ਬਣਾਈ ਜਾਵੇ ਅਤੇ ਆਪਣੇ ਫਾਰਮ ਨੂੰ ਡਿਸਇਨਫੈਕਟ ਕੀਤਾ ਜਾਵੇ। ਇਹ ਬੀਮਾਰੀ ਜੰਗਲੀ ਸੂਰਾਂ ਤੋਂ ਪਾਲਤੂ ਸੂਰਾਂ ਵਿੱਚ ਫੈਲ ਜਾਂਦੀ ਹੈ। ਸੋ ਆਪਣੇ ਫਾਰਮ ਤੇ ਕੰਡਿਆਲੀ ਤਾਰ ਲਗਾ ਦੇਣੀ ਚਾਹੀਦੀ ਹੈ। ਸੂਰਾਂ ਦੇ ਮੀਟ ਤੋਂ ਪੈਦਾ ਹੋਈ ਵੇਸਟ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣਾ ਚਾਹੀਦਾ ਹੈ।
ਇਸ ਮੋਕੇ ਡਾ ਸ਼ਾਮ ਸਿੰਘ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਨੇ ਦੱਸਿਆ ਕਿ ਸੂਰਾਂ ਨੂੰ ਚਿੱਚੜਾਂ ਤੋਂ ਬਚਾਉਣਾ ਚਾਹੀਦਾ ਹੈ ਅਤੇ ਸੂਰਾਂ ਦੀ ਢੋਆ ਢੁਆਈ ਬਿਲਕੁਲ ਬੰਦ ਕਰ ਦਿਓ ਅਤੇ ਆਪਣੇ ਫਾਰਮ ਤੇ ਕਿਸੇ ਵੀ ਵਹੀਕਲ ਦੀ ਐਂਟਰੀ ਬੰਦ ਕਰਨੀ ਚਾਹੀਦੀ ਹੈ। ਕਿਸੇ ਅਣਜਾਣ ਵਿਅਕਤੀ ਦੀ ਆਪਣੇ ਫਾਰਮ ਤੇ ਐਂਟਰੀ ਬੰਦ ਕਰਨੀ ਚਾਹੀਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਿਲੇ ਗੁਰਦਾਸਪੁਰ ਵਿੱਚ 85 ਸੂਰ ਫਾਰਮ ਚੱਲ ਰਹੇ ਹਨ ਅਤੇ ਸੂਰਾਂ ਦੀ ਕੁੱਲ ਸੰਖਿਆ 3600 ਦੇ ਕਰੀਬ ਹੈ। ਜ਼ਿਲੇ ਗੁਰਦਾਸਪੁਰ ਵਿੱਚ ਕੋਈ ਵੀ ਅਫਰਕਿਨ ਸਵਾਈਨ ਫੀਵਰ ਦਾ ਕੇਸ ਸਾਹਮਣੇ ਨਹੀਂ ਆਇਆ ਪ੍ਰੰਤੂ ਸੂਰ ਪਾਲਕਾਂ ਨੂੰ ਅਪੀਲ ਹੈ ਕਿ ਆਪਣੇ ਫਾਰਮ ਦੀ ਪੂਰੀ ਤਰ੍ਹਾਂ ਸਫਾਈ ਰੱਖੀ ਜਾਵੇ ਅਤੇ ਸੂਰਾਂ ਵਿੱਚ ਅਫਰਕਿਨ ਸਵਾਈਨ ਫੀਵਰ ਬੀਮਾਰੀ ਦਾ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੇ ਪਸ਼ੂ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਅੰਮ੍ਰਿਤਸਰ 20 ਮਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖ਼ਾਦ ਸੰਸਥਾ ਇਫਕੋ ਵੱਲੋਂ ...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
COMMENTS