ਬਟਾਲਾ 3 ਅਗਸਤ ( ਬਲਜੀਤ ਸਿੰਘ. ਨੀਰਜ ਸ਼ਰਮਾ ) ਲੰਪੀ ਸਕਿਨ ਡਿਜੀਜ਼ ਵਾਇਰਸ ਵੱਲੋਂ ਮਹਾਂਰਾਸ਼ਟਰ ਗੁਜਰਾਤ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਗਾਵਾਂ ਮੱਝਾਂ 'ਚ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਜਿੱਥੇ ਪਸ਼ੂ ਪਾਲਕ ਚਿੰਤਤ ਦਿਖਾਈ ਦੇ ਰਹੇ ਹਨ ਉਥੇ ਪਸ਼ੂ ਪਾਲਣ ਵਿਭਾਗ ਇਸ ਰੋਕਥਾਮ ਲਈ ਪੂਰੀ ਤਰਾਂ੍ਹ ਪੱਬਾਂ ਭਾਰ ਹੋਇਆ ਪਿਆ ਹੈ ।ਪ੍ਰਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਆਦਿ ਬਲਾਕਾਂ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਗਾਵਾਂ ਮੱਝਾਂ ਲੰਪੀ ਸਕਿਨ ਡਿਜੀਜ਼ ਵਾਇਰਸ ਚਮੜੀ ਦੇ ਰੋਗ ਦੀ ਲਪੇਟ ਵਿਚ ਆਉਣ ਦੇ ਕੇਸ ਸਾਹਮਣੇ ਆਏ ਹਨ । ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਪਿੰਡੀ ਸੈਦਾਂ, ਭੰਡਾਲ, ਕਾਲਾ ਗੋਰਾਇਆ ਆਦਿ ਪਿੰਡਾਂ ਤੋਂ ਇਲਾਵਾ ਕਲਾਨੌਰ ਵਿੱਚ ਲੰਪੀ ਵਾਇਰਸ ਨਾਲ ਪ੍ਰਭਾਵਿਤ ਗਾਵਾਂ ਦਾ ਜਾਇਜ਼ਾ ਲੈਣ ਪਹੁੰਚੇ ਪਸ਼ੂ ਹਸਪਤਾਲ ਕਲਾਨੌਰ ਦੇ ਡਾਕਟਰ ਰਣਵਿਜੇ ਸਿੰਘ ਅਤੇ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਪਸ਼ੂ ਹਸਪਤਾਲ ਕਲਾਨੌਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਲੰਪੀ ਵਾਇਰਸ ਨਾਲ ਪੀੜਤ ਗਾਵਾਂ ਦੇ ਕੇਸ ਸਾਹਮਣੇ ਆਏ ਹਨ ਜਿਨਾਂ੍ਹ ਦਾ ਇਲਾਜ ਚੱਲ ਰਿਹਾ ਹੈ । ਇੱਥੇ ਦੱਸ ਦੇਈਏ ਕਿ ਪਸ਼ੂਆਂ ਵਿੱਚ ਫੈਲਣ ਵਾਲੀ ਇਸ ਬਿਮਾਰੀ ਦਾ ਨਾਮ ਲੰਪੀ ਸਕਿਨ ਡਿਜੀਜ਼ ਵਾਇਰਸ (ਚਮੜੀ ਰੋਗ) ਦੱਸਿਆ ਜਾ ਰਿਹਾ ਹੈ। ਇਹ ਰੋਗ ਭਾਰਤ ਤੇ ਮਹਾਂਰਾਸ਼ਟਰ ਤੇ ਗੁਜਰਾਤ ਵਿੱਚ ਪਹਿਲੀ ਵਾਰ ਗਾਂਵਾਂ ਵਿੱਚ ਕੇਸ ਸਾਹਮਣੇ ਆਏ ਸਨ ਅਤੇ ਗੁਜਰਾਤ ਵਿੱਚ ਇਸ ਖ਼ਤਰਨਾਕ ਬਿਮਾਰੀ ਕਾਰਨ ਕਰੀਬ 1000 ਗਾਵਾਂ ਅਤੇ ਮੱਝਾਂ ਦੀ ਮੌਤ ਹੋ ਚੁੱਕੀ ਹੈ । ਇਸ ਖੇਤਰ ਵਿੱਚ ਗਾਂਵਾਂ ਦੀ ਚਮੜੀ ਤੇ ਗੰਢੀਆਂ ਹੋਣ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਕ ਰਵੇਲ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਇਸ ਰੋਗ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਪਸ਼ੂਆਂ ਦਾ ਦੁੱਧ ਪੂਰੀ ਤਰਾਂ੍ਹ ਸੁੱਕ ਚੁੱਕਾ ਹੈ ਜਿਸ ਕਾਰਨ ਪਸ਼ੂ ਪਾਲਕ ਜਿੱਥੇ ਇਸ ਬਿਮਾਰੀ ਦੇ ਇਲਾਜ ਲਈ ਪੈਸੇ ਖਰਚ ਕਰ ਰਹੇ ਹਨ ਉਥੇ ਦੁੱਧ ਦਾ ਕਾਰੋਬਾਰ ਵੀ ਬੰਦ ਹੋ ਗਿਆ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਇਸ ਰੋਗ ਨਾਲ ਪੀੜਤ ਪਸ਼ੂ ਦਾ ਮੁਫ਼ਤ ਇਲਾਜ ਅਤੇ ਪਸ਼ੂ ਪਾਲਕਾਂ ਦੀ ਮਾਲੀ ਸਹਾਇਤਾ ਕਰੇ।
ਲਿਪੀ ਵਾਇਰਸ ਦੀ ਲਪੇਟ ਵਿੱਚ ਆਏ ਪਸ਼ੂ ਹੋ ਰਹੇ ਨੇ ਤੰਦਰੁਸਤ : ਡਿਪਟੀ ਡਾਇਰੈਕਟਰ
ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਡਿਪਟੀ ਡਾਇਰੈਕਟਰ ਸ਼ਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਲੰਪੀ ਸਕਿਨ ਡਿਜੀਜ਼ ਵਾਇਰਸ ਇੱਕ ਚਮੜੀ ਤੇ ਹੋਣ ਵਾਲੀ ਗੰਢੀ ਚਮੜੀ ਦੀ ਬਿਮਾਰੀ ਮੱਛਰਾਂ, ਮੱਖੀਆਂ, ਜੂਆਂ ਦੁਆਰਾ ਫੈਲਦੀ ਹੈ ਜਿਸ ਨੂੰ 'ਲੰਪੀ ਸਕਿਨ ਡਿਜ਼ੀਜ਼ ਵਾਇਰਸ' (ਐਲਐਸਡੀਵੀ) ਕਿਹਾ ਜਾਂਦਾ ਹੈ। ਉਨਾਂ੍ਹ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਬਲਾਕਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਧਿਆਨ ਵਿੱਚ 40 ਦੇ ਕਰੀਬ ਕੇਸ ਸਾਹਮਣੇ ਆਏ ਹਨ ਅਤੇ ਸਾਰੇ ਪੀੜਤ ਪਸ਼ੂਆਂ ਦਾ ਵੈਟਰਨਰੀ ਵਿਭਾਗ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੀੜਤ ਪਸ਼ੂ ਤੰਦਰੁਸਤ ਹੋ ਰਹੇ ਹਨ। ਡਾ.ਸ਼ਾਮ ਸਿੰਘ ਨੇ ਕਿਹਾ ਕਿ ਲੰਪੀ ਸਕਿਨ ਡਿਜੀਜ਼ ਵਾਇਰਸ ਦੀ ਲਪੇਟ ਵਿੱਚ ਆਏ ਪਸ਼ੂ ਦੇ ਇਲਾਜ ਸਬੰਧੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਰੋਗ ਦਾ ਪਤਾ ਲੱਗਣ ਉਪਰੰਤ ਤੁਰੰਤ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਨਾਂ੍ਹ ਕਿਹਾ ਕਿ ਇਸ ਬਿਮਾਰੀ ਨਾਲ ਪੀੜਤ ਪਸ਼ੂ ਦਾ ਦੁੱਧ ਸੁੱਕ ਜਾਂਦਾ ਹੈ ਅਤੇ ਪਸੂ ਦੀ ਚਮੜੀ ਤੇ ਗੰਢੀਆਂ ਹੋ ਜਾਂਦੀਆਂ ਹਨ । ਉਨਾਂ੍ਹ ਕਿਹਾ ਕਿ ਪੀੜਤ ਪਸ਼ੂਆਂ ਦੀ ਇਮਿਊਨਿਟੀ ਪਾਵਰ ਵਧਾਉਣਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਪਸ਼ੂ ਸੰਬੰਧੀ ਅਣਗਹਿਲੀ ਵਰਤੀ ਜਾਵੇ ਤਾਂ ਪਸ਼ੂ ਲਈ ਇਹ ਵਾਇਰਸ ਜਾਨਲੇਵਾ ਸਾਬਤ ਹੋ ਸਕਦਾ ਹੈ।ਉਨਾਂ੍ਹ ਕਿਹਾ ਕਿ ਇਸ ਬਿਮਾਰੀ ਨਾਲ ਪੀੜਤ ਪਸ਼ੂ ਦਾ ਦੁੱਧ ਉਬਾਲ ਕੇ ਪੀਣ ਨਾਲ ਮਨੁੱਖੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਇਸ ਬਿਮਾਰੀ ਨਾਲ ਪੀੜਤ ਪਸ਼ੂ ਨੂੰ ਦੂਸਰੇ ਪਸ਼ੂਆਂ ਨਾਲ ਅਲੱਗ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS