ਕਿਹਾ, ਡੈਮ ਪ੍ਰਸ਼ਾਸਨ ਮੁਲਾਜਮਾਂ ਨੂੰ ਜਾਣਬੁੱਝ ਕੇ ਕਰ ਰਿਹਾ ਪ੍ਰੇਸ਼ਾਨ
ਅੰਮ੍ਰਿਤਸਰ,9 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਰਣਜੀਤ ਸਾਗਰ ਡੈਮ ਪ੍ਰਾਜੈਕਟ 'ਤੇ ਕੰਮ ਕਰ ਰਹੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ 'ਤੇ ਅਧਾਰਿਤ ਬਣੀ ਸਾਂਝੀ ਐਕਸ਼ਨ ਕਮੇਟੀ ਦਾ ਵਫ਼ਦ ਕਮੇਟੀ ਦੇ ਤਾਲਮੇਲ ਸਕੱਤਰ "ਰੋਸ਼ਨ ਲਾਲ ਭਗਤ" ਦੀ ਅਗਵਾਈ ਹੇਠ ਪੰਜਾਬ ਦੇ ਕੈਬਨਿਟ ਮੰਤਰੀ "ਲਾਲਚੰਦ ਕਟਾਰੂਚੱਕ" ਨੂੰ ਮਿਲਿਆ। ਵਫ਼ਦ ਵੱਲੋਂ ਮੁਲਾਜ਼ਮਾਂ ਦੀਆਂ ਫੌਰੀ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਮੁਲਾਜ਼ਮ ਆਗੂਆਂ ਨੇ ਮੰਤਰੀ ਨੂੰ ਕਿਹਾ ਕਿ ਡੈਮ ਪ੍ਰਸ਼ਾਸਨ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੈਮ ਪ੍ਰਾਜੈਕਟ ਦੀ ਉਸਾਰੀ ਦੌਰਾਨ ਸੈਂਕੜੇ ਮਜ਼ਦੂਰ ਸ਼ਹੀਦ ਹੋਏ ਅਤੇ ਸੈਂਕੜੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਨਾਮ ਦੇਣ ਦੀ ਬਜਾਏ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਕੈਬਨਿਟ ਮੰਤਰੀ "ਲਾਲਚੰਦ ਕਟਾਰੂਚੱਕ" ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਡੈਮ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹਜ਼ਾਰਾਂ ਖਾਲੀ ਹੋਏ ਕੁਆਰਟਰ ਬੰਜ਼ਰ ਹੋ ਚੁੱਕੇ ਹਨ। ਕਾਗਜ਼ਾਂ ਵਿਚ ਲੱਖਾਂ ਕਰੋੜਾਂ ਰੁਪਏ ਕੁਆਰਟਰਾਂ ਦੀ ਰਿਪੇਅਰ 'ਤੇ ਖਰਚ ਕੀਤੇ ਜਾ ਚੁੱਕੇ ਹਨ ਜਦੋਂ ਕਿ ਜ਼ਮੀਨੀ ਹਕੀਕਤ ਵਿੱਚ ਕਿਸੇ ਇੱਕ ਵੀ ਕੁਆਰਟਰ ਦੀ ਰਿਪੇਅਰ ਨਹੀਂ ਕੀਤੀ ਗਈ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਟਾਇਪ ਟੀ-3 ਕੁਆਰਟਰਾਂ ਦੀ ਛੱਤ ਪੂਰਾ ਛੱਜਾ ਹੇਠਾਂ ਡਿੱਗਿਆ ਸੀ। ਪਰ ਕੁਦਰਤੀ ਤੌਰ 'ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਡੈਮ ਦੇ ਅਧਿਕਾਰੀਆਂ ਵੱਲੋਂ ਕੁਆਰਟਰ ਖਾਲੀ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ ਜਿਸ ਸੰਬੰਧੀ ਮੰਤਰੀ ਸਾਹਿਬਾਨ ਨੇ ਪ੍ਰੋਜੈਕਟ ਦੇ ਮੁੱਖ ਇੰਜੀਨੀਅਰ ਸ਼ੇਰ ਸਿੰਘ ਨੂੰ ਫ਼ੋਨ 'ਤੇ ਹਦਾਇਤਾਂ ਦਿੱਤੀਆ ਅਤੇ ਕਿਹਾ ਕਿ ਸਿੰਚਾਈ ਮੰਤਰੀ ਪੰਜਾਬ ਨਾਲ ਸਟਾਫ਼ ਆਗੂਆਂ ਦੀ ਮੀਟਿੰਗ ਜਲਦੀ ਕਰਵਾ ਕਿ ਠੋਸ ਹੱਲ ਲੱਭ ਲਿਆ ਜਾਵੇਗਾ। ਇਸ ਲਈ ਫਿਲਹਾਲ ਕੁਆਰਟਰ ਖਾਲੀ ਕਰਵਾਉਣ ਦੀ ਕਾਰਵਾਈ ਨੂੰ ਰੋਕ ਦਿੱਤਾ ਜਾਵੇ। ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਡੈਮ ਦੇ ਹਸਪਤਾਲ, ਸਕੂਲ ਅਤੇ 66 ਕੇ.ਵੀ ਸਬ ਸਟੇਸ਼ਨ ਦੂਸਰੇ ਵਿਭਾਗਾਂ ਵਿੱਚ ਜਾਣ ਦਿੱਤੇ ਜਾਣਗੇ। ਇਸ ਮੀਟਿੰਗ ਵਿੱਚ ਰੋਸ਼ਨ ਲਾਲ ਭਗਤ ਤੋਂ ਇਲਾਵਾ ਸੋਹਣ ਲਾਲ, ਮਾਸਟਰ ਲਖਵਿੰਦਰ ਸਿੰਘ, ਸਰਦਾਰ ਰਵਿੰਦਰ ਸਿੰਘ ਜੱਗਾ, ਓ.ਪੀ ਵਰਮਾ, ਗਿਆਨਚੰਦ ਲੂੰਬਾ, ਵਿਜੇ ਸ਼ਰਮਾ, ਸਲਵਿੰਦਰ ਸਿੰਘ ਲਾਧੂਪੁਰ, ਨਰੋਤਮ ਕੁਮਾਰ, ਵਿਜੇ ਸ਼ਰਮਾ, ਨਰੋਤਮ ਕੁਮਾਰ, ਅਭਿਸ਼ੇਕ ਕੁਮਾਰ, ਰਾਮ ਸਿੰਘ, ਰਣਜੀਤ ਸਿੰਘ ਗੋਸਲ ਰਵੀ ਕੁਮਾਰ ਅਤੇ ਰਾਜ ਕੁਮਾਰ ਰਾਜੂ ਸਮੇਤ ਬਹੁਤ ਸਾਰੇ ਸਟਾਫ਼ ਆਗੂ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS