ਬਟਾਲਾ 13 ਜੁਲਾਈ (ਜਗਜੀਤ ਸਿੰਘ ਪੱਡਾ) ਇਥੋਂ ਨੇੜਲੇ ਇਲਾਕੇ ਵਿੱਚ ਪ੍ਰਸਿੱਧੀ ਹਾਸਿਲ ਕਰ ਚੁੱਕੇ ਨਾਮੀ ਸਕੂਲਾਂ ਵਿਚੋਂ ਗਿਣੇ ਜਾਂਦੇ ਸ਼ਹੀਦ ਮੇਜਰ ਵਜਿੰਦਰ ਸਿੰਘ ਸਾਹੀ ਹਾਈ ਸਮਾਰਟ ਸਕੂਲ ਗਿਲਾਂਵਾਲੀ ਕਿਲਾ ਦਰਸ਼ਨ ਸਿੰਘ ਨੇ ਹੈਡਮਾਸਟਰ ਸਰਦਾਰ ਜਸਵਿੰਦਰ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਲਗਾਤਾਰ ਦੂਜੀ ਵਾਰ ਸਕੂਲ ਦੇ ਸਤ ਵਿਦਿਆਰਥੀਆਂ ਜਸਲੀਨ ਕੌਰ ਭੁੱਲਰ,ਰੇਨੂਕਾ,ਹਾਕਮ ਸਿੰਘ ਕਿਰਨਪਰੀਤ ਕੌਰ, ਮਨਪ੍ਰੀਤ ,ਅੰਸ਼ਦੀਪ ਸਿੰਘ ,ਨਵਰੂਪਜੋਤ ਸਿੰਘ ਦਾ ਮੈਰੀਟੋਰੀਅਸ ਸਕੂਲਾ ਲਈ ਚੁਣੇ ਜਾਣ ਤੇ ਇਲਾਕੇ ਦੇ ਨਾਲ ਸਮੁੱਚੇ ਜਿਲ੍ਹੇ ਅੰਦਰ ਇਸ ਸਫਲਤਾ ਦੇ ਗੁਣਗਾਣ ਹੋ ਰਹੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸੇ ਸਕੂਲ ਦੇ ਸਤ ਵਿਦਿਆਰਥੀ ਮੈਰੀਟੋਰੀਅਸ ਸਕੂਲਾ ਵਿੱਚ ਦਾਖਲੇ ਲਈ ਚੁਣੇ ਗਏ ਸਨ ਜੋ ਕਿ ਇਲਾਕੇ ਵਾਸਤੇ ਮਾਣ ਦੀ ਗੱਲ ਹੈ ਉਥੇ ਸਕੂਲ ਦੇ ਹੈਡਮਾਸਟਰ ਤੇ ਬਟਾਲਾ 1 ਦੇ ਨੋਡਲ ਅਫਸਰ ਜਸਵਿੰਦਰ ਸਿੰਘ ਭੁੱਲਰ ਨੂੰ ਮਿਹਨਤ ਦਾ ਸਿਹਰਾ ਜਾਂਦਾ ਹੈ।
ਜਦੋਂ ਦੇ ਉਹਨਾਂ ਇਸ ਸਕੂਲ ਦੀ ਕਮਾਂਡ ਸੰਭਾਲੀ ਹੈ ਉਸ ਸਮੇਂ ਤੋਂ ਹੀ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਅਥਾਹ ਵਾਧਾ ਹੋਇਆ ਹੈ ਤੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹੋਰ ਸਕੂਲ ਮੁਖੀਆ, ਅਧਿਆਪਕਾਂ ਅਤੇ ਸਰਪੰਚ ਸਾਹਿਬਾਨਾ ਦੇ ਬੱਚੇ ਨਾਮਵਰ ਸਕੂਲਾਂ ਤੋਂ ਹਟ ਕੇ ਇਸ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਇਸ ਮੌਕੇ
ਸਕੂਲ ਅੰਦਰ ਕਰਵਾਏ ਸਾਦੇ ਤੇ ਪ੍ਰਭਾਵ ਸ਼ਾਲੀ ਸਮਾਗਮ ਦੌਰਾਨ ਹੈਡਮਾਸਟਰ ਜਸਵਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਅੰਦਰ ਹਰੇਕ ਕਲਾਸ ਲਈ ਇੰਗਲਿਸ਼ ਮੀਡੀਅਮ ਦੇ ਵੱਖਰੇ ਸੈਕਸ਼ਨਾਂ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਸਕੂਲ ਵਿੱਚ ਸਿੱਖਿਆ ਵਿਭਾਗ ਵੱਲੋਂ ਲਏ ਜਾਂਦੇ NTSE .NMMS. PSTSE.ਮੁਕਾਬਲੇ ਦੀਆਂ ਪ੍ਰੀਖਿਆ ਦੀ ਤਿਆਰੀ ਲਈ ਕੰਪੀਟੀਸ਼ਨ ਸੈੱਲ ਬਣਾਇਆ ਗਿਆ ਹੈ ਜਿਸ ਦੇ ਨੋਡਲ ਮੈਡਮ ਰੀਨਾ ਹਨ ਜਿਸ ਕਰਕੇ ਵਿਦਿਆਰਥੀਆ ਨੇ ਕੰਪੀਟੀਸ਼ਨਾਂ ਵਿਚ ਬਹੁਤ ਸਾਰੀਆਂ ਪੁਜੀਸ਼ਨਾ ਪੰਜਾਬ ਵਿੱਚੋਂ ਪਰਾਪਤ ਕੀਤੀਆਂ ਹਨ। ਇਸ ਮੌਕੇ ਮੈਰਟੋਰੀਅਸ ਸਕੂਲਾਂ ਲਈ ਚੁਣੇ ਗਏ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਮੁੱਖੀ ਵਲੋਂ ਮੁਬਾਰਕਬਾਦ ਦਿੱਤੀ ਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ। ਜਿਲ੍ਹਾ ਸਿੱਖਿਆ ਅਫਸਰ ਸੈ ਸਿ ਗੁਰਦਾਸਪੁਰ ਸਰਦਾਰ ਹਰਪਾਲ ਸਿੰਘ ਸੰਧਾਵਾਲੀਆ ਅਤੇ ਡਿਪਟੀ ਡੀ.ਈ.ਓ ਸਰਦਾਰ ਲਖਵਿੰਦਰ ਸਿੰਘ ਨੇ ਵੀ ਬੱਚਿਆਂ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਸਕੂਲ ਅਧਿਆਪਕ ਹਰਭਜਨ ਲਾਲ, ਸੁਨੀਤਾ,ਸੁਭਾਸ਼ ਰਾਣੀ,ਅਰਸ਼ਪ੍ਰੀਤ ਕੌਰ ਮਨਿੰਦਰ ਕੌਰ, ਮੁਖਤਾਰ ਸਿੰਘ, ਸਿਮਰਨ ਕੌਰ ,ਗੁਰਵਿੰਦਰ ਕੌਰ,ਗੁਰਿੰਦਰ ਕੌਰ ਮਲਕੀਤ ਕੌਰ,ਨਰਿੰਦਰ ਕੌਰ,ਨਰਭਿੰਦਰ ਸਿੰਘ ਅਤੇ ਰਜਿੰਦਰ ਕੁਮਾਰ ਸ਼ਰਮਾ ਹਾਜਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
9वे दिन सच आया सामने, पिता के साथ पुलिस अधीक्षक श्री किरीट राठोड जी ने किया प्रेस -----!! देवरिया के भलुअनी थाना का था मामला--! ...
-
कोरोना वायरस के चलते हुए पूरे भारत देश में एक कर्फ्यू का माहौल बना हुआ है कई ऐसे राज्य हैं जिनको बंद कर दिया गया है लोग कोरोनावायरस से डरते...
-
गुरदासपुर 21 जून ( नीरज शर्मा भारद्वाज) *आज उपायुक्त गुरदासपुर श्री मोहम्मद इत्तेफाक ने आठवीं की परीक्षा में मेर...
-
ਗੁਰਦਾਸਪੁਰ 29 ਜੁਲਾਈ ( ਬਲਜੀਤ ਸਿੰਘ ਨੀਰਜ ਸ਼ਰਮਾ. ਬਲਵੰਤ ਭਗਤ ) ( ਗੁਰਦਾਸਪੁਰ ਹੈੱਡਕੁਆਰਟਰ 'ਤੇ ਅੰਗਰੇਜ਼ਾਂ ਦੇ ਸ਼ਾਸਨ 'ਚ ਬਣੀ ਡਿਪਟੀ ਕਮਿਸ਼ਨਰ ਦਫ਼ਤਰ ਦ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਅੰਮ੍ਰਿਤਸਰ,4 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਮੁਲਾਜ਼ਮ ਵਰਗ ਦੀ ਸਿਰਮੌਰ ਜਥੇਬੰਦੀ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰ...
-
અમરેલીના બગસરા ખાતે નવી સરકારી સાયન્સ કોલેજનો શુભારંભ. રાજય સરકારના શિક્ષણ વિભાગ દ્રારા મંજૂરી મળેલ નવી કોલેજમાં જૂન-૨૦૨૨થી નવા એડમિશન માટે...

COMMENTS