ਐੱਸ.ਡੀ.ਐੱਮ. ਬਟਾਲਾ ਨੇ ਯੋਗ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਦਾ ਲਾਭ ਉਠਾਉਣ ਦੀ ਕੀਤੀ ਅਪੀਲ
ਬਟਾਲਾ, 18 ਜੁਲਾਈ ( ਨੀਰਜ ਸ਼ਰਮਾ, ਜਸਬੀਰ ਸਿੰਘ) - ਅਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਉਤਸਵ ਨੂੰ ਸਮਰਪਿਤ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਯੋਗ ਅਤੇ ਲੋੜਵੰਦ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਦਾ ਲਾਭ ਦੇਣ ਲਈ ਅੱਜ ਬਟਾਲਾ ਸ਼ਹਿਰ ਵਿੱਚ ਕਿਰਤੀਆਂ ਦੀ ਰਜਿਸ਼ਟਰੇਸ਼ਨ ਕਰਨ ਲਈ ਵਿਸ਼ੇਸ ਕੈਂਪ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਦਫ਼ਤਰ, ਫੋਕਲ ਪੁਆਇੰਟ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਵਿੱਚ ਲਗਾਏ ਗਏ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਰਿਕਸ਼ਾ ਚਾਲਕ, ਧੋਬੀ, ਰੇਹੜੀ ਲਾਉਣ ਵਾਲੇ, ਸਫਾਈ ਸੇਵਕ, ਕੱਪੜੇ ਸਿਲਾਈ ਕਰਨ ਵਾਲੇ, ਮਜ਼ਦੂਰ, ਮੋਚੀ, ਛੋਟੇ ਕਿਸਾਨ ਤੇ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਆਦਿ ਅਤੇ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ ਕਿਰਤੀ ਜਿਵੇਂ ਮਨਰੇਗਾ ਤਹਿਤ ਕੰਮ ਕਰ ਰਹੇ ਮਜ਼ਦੂਰ ਆਦਿ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਸ੍ਰੀਮਤੀ ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤਰੀ ਦੀ ਮਹੀਨਾਵਾਰ ਕਮਾਈ 15,000 ਰੁਪਏ ਤੋਂ ਘੱਟ ਹੋਵੇ ਤੇ ਉਮਰ 18 ਤੋਂ 40 ਦਰਮਿਆਨ ਹੋਵੇ। ਉਨਾਂ ਦੱਸਿਆ ਕਿ ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ ਲੈ ਕੇ 200 ਰੁਪਏ ਤਕ ਮਹੀਨਾਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮਾ ਕਰਵਾਉਣੀ ਹੋਵੇਗੀ ਅਤੇ ਜਿੰਨੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿਚ ਜਮਾ ਕਰਵਾਏਗਾ, ਓਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮਾ ਕਰੇਗੀ। ਉਨਾਂ ਦੱਸਿਆ ਕਿ ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ ’ਤੇ ਉਸ ਨੂੰ ਮਹੀਨਾਵਾਰ ਘੱਟੋ ਘੱਟ 3000 ਰੁਪਏ ਪੈਨਸ਼ਨ ਮਿਲਿਆ ਕਰੇਗੀ।
ਐੱਸ.ਡੀ.ਐੱਮ ਬਟਾਲਾ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਫਾਇਦੇਮੰਦ ਸਕੀਮ ਹੈ। ਕਿਰਤੀ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ। ਉਨਾਂ ਦੱਸਿਆ ਕਿ ਇਸ ਲਈ ਜਰੂਰੀ ਦਸਤਾਵੇਜ ਜਿਵੇਂ ਆਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਨਾਲ ਆਪਣੇ ਨੇੜਲੇ ਕਿਸੇ ਵੀ ਕਾਮਨ ਸਰਵਿਸ ਸੈਂਟਰ ਵਿਚ ਰਜਿਸ਼ਟਰੇਸਨ ਕਰਵਾਈ ਜਾ ਸਕਦੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ...
-
देवली : ग्राम पंचायत देवली गाँव में राजीव गांधी ग्रामीण ओलंपिक खेल कल. ग्राम पंचायत देवली गाँव में राज्य सरकार की बजट घोषणा के अनुसार राजीव ...
-
ਬਟਾਲਾ 8 ਅਗਸਤ ( ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ ) ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਢੀਂਡਾ ਖੇਤਰ 'ਚ ਕਾਰਜਕਾਰੀ...
-
अग्रसेन परिवार ने किया गौशाला में चारा दान सोनभद्र। अग्रसेन परिवार द्वारा चलाए जा रहे हैं गौ सेवा अभियान के तहत रविवार को मकर सक...
-
राजस्थान आदरणीय भंवर जितेंद्र सिंह जी 18 अप्रैल 2019 को अलवर लोकसभा सीट से कांग्रेस प्रत्याशी के रूप में अपना नामांकन दाखिल करते हुय । ...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
हॉटमिक्स प्लांट अन्यत्र शिफ्ट करने की मांग, शिफ्ट न होने पर होगा आंदोलन कंडीसौड ।। थौलधार ब्लाक के मठियाली से हॉटमिक्स प्लांट अन्यत्र शिफ्ट...
-
ਜਲਦ ਹੋਣਗੀਆਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ : ਡੀ.ਈ.ਓ. ਐਲੀ: ਬਟਾਲਾ 05 ਅਕਤੂਬਰ ( ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਐਲੀਮੈਂਟਰੀ ਟੀਚਰਜ ਪੰਜਾਬ (ਰਜਿ:) ਜ਼...
-
किच्छा विधानसभा क्षेत्र की सभी तीनों जिला पंचायत सीट पर भारतीय जनता पार्टी के प्रत्याशी प्रतापपुर-संगीता देवी, लालपुर- हरविंदर कौर, कु...
-
ਬਟਾਲਾ 21ਅਗਸਤ( ਬਲਜੀਤ ਸਿੰਘ .ਨੀਰਜ ਸ਼ਰਮਾ. ਜਸਬੀਰ ਸਿੰਘ ) ਪੰਜਾਬ ਵਿਚ ਦੁਧਾਰੂ ਪਸ਼ੂਆ ਅੰਦਰ ਲੰਪੀ ਸਕਿਨ ਦੀ ਬਿਮਾਰੀ ਦਾ ਪ੍ਰਕੋ...

COMMENTS