ਅੰਮ੍ਰਿਤਸਰ,19 ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਭਗਤ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ (ਰਜਿ:) ਦੇ ਪ੍ਰਧਾਨ ਤਾਰਾ ਚੰਦ ਭਗਤ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੋਮਣੀ ਸੰਤ ਸਤਿਗੁਰੂ ਕਬੀਰ ਸਾਹਿਬ ਜੀ ਦਾ ਸੂਬਾ ਪੱਧਰੀ 624ਵਾਂ ਪ੍ਰਕਾਸ ਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਪੂਰਵਕ ਹਰ ਸਾਲ ਦੀ ਤਰ੍ਹਾਂ ਪ੍ਰੇਮ ਨਗਰ ਸਤਿਗੁਰੂ ਕਬੀਰ ਭਵਨ ਅੰਮ੍ਰਿਤਸਰ ਵਿਖੇ ਮਨਾਇਆ ਗਿਆ।ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਾਰਾ ਚੰਦ ਭਗਤ ਨੇ ਕਿਹਾ ਕਿ ਕਬੀਰ ਸਾਹਿਬ ਵੱਲੋ ਮਨੁੱਖਤਾ ਨੂੰ ਸਰੀਰਕ, ਮਾਨਸਿਕ ਗੁਲਾਮੀ ਵਹਿਮਾਂ ਭਰਮਾਂ ਅਤੇ ਪਾਖੰਡਵਾਦ ਤੇ ਅੰਧਵਿਸ਼ਵਾਸ ਵਿੱਚੋ ਬਾਹਰ ਕੱਢਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਹ ਅਮਨ ਅਤੇ ਸਾਂਤੀ ਦੇ ਪ੍ਰਤੀਕ ਸਨ। ਉਹਨਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਦਕਰ ਜੀ ਨੇ ਉਨ੍ਹਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਆਪਣਾ ਸਾਰਾ ਜੀਵਨ ਦੱਬੇ ਕੁਚਲੇ ਸਮਾਜ ਲਈ ਲਗਾਇਆ, ਜਿੰਨ੍ਹਾਂ ਦੀ ਬਦੌਲਤ ਅੱਜ ਅਸੀਂ ਸਿਰ ਉੱਚਾ ਕਰ ਕੇ ਚੱਲ ਫਿਰ ਸਕਦੇ ਹਾਂ। ਅੱਜ ਸਾਨੂੰ ਵੀ ਲੋੜ ਹੈ ਉਨ੍ਹਾਂ ਦੀਆਂ ਸਿਖਿਆਵਾਂ ਤੇ ਚਲਦੇ ਹੋਏ ਸਮਾਜਿਕ ਕੁਰੀਤੀਆਂ ਦਾ ਡੱਟ ਕੇ ਵਿਰੋਧ ਕਰਦਿਆਂ ਹੋਇਆਂ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਪਹਿਰਾ ਦੇਈਏ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵੀ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ।ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤੇ।ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਲਾ ਰਾਮ,ਕਾਂਸੀ ਰਾਮ,ਪੂਰਨ ਚੰਦ,ਗਿਰਦਾਰੀ ਲਾਲ,ਮਾਸਟਰ ਰਤਨ ਲਾਲ,ਮਾਸਟਰ ਪਿਆਰਾ ਲਾਲ,ਸੁਖਦੇਵ ਸਿੰਘ,ਜਗਦੀਸ਼ ਦੁੱਗਲ, ਕਿਸ਼ਨ ਕੁਮਾਰ, ਚਰਨਜੀਤ ਮਜੀਠਾ, ਦਲਬੀਰ ਸਿੰਘ, ਰੋਸ਼ਨ ਲਾਲ, ਸੱਤਪਾਲ, ਬਿਸੰਬਰ ਦਾਸ,ਵੇਦ ਪ੍ਰਕਾਸ, ਅਰਜਨ ਸਿੰਘ, ਮਹੰਤ ਰਮੇਸ਼ ਚੰਦਰ, ਸੁਖਦੇਵ ਰਾਜ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
punjab
[Corona Virus]$type=slider$c=8$l=0$a=0$sn=600
अधिक खबरे देखे .
-
हिमाचल प्रदेश : पूरा हुआ 14 वर्षों का वनवास अब तो विभाग में समायोजित करें सरकार ग्राम रोजगार सेवक हिमाचल प्रदेश ( Government Gram Rozgar Sev...
-
सिरमौर : GSSS लाना चैता की कार्यवाहक प्रधानाचार्य श्रीमती मीनाक्षी ने बताया कि पलक तोमर पुत्री श्री योगराज गाँव चेवडी ने 500/469 94% अंक...
-
सिरमौर : नौहराधार तहसील के भूटली मानल के पास एक दर्दनाक हादसे मे तीन व्यक्तियो की मौत व एक व्यक्ति के घायल होने का समाचार मिला है । ...
-
रा० व० मा० पाठशाला लाना चैता के पांच छात्रों को लैपटॉप की सोगात प्रदान की गई | इस पाठशाला के छात्रों ने Laptop हासिल कर एक रिकार्ड कायम किय...
-
कण्डीसौड़ः विकासखंड थौलधार की क्षेत्र पंचायत की बैठक ब्लाक प्रमुख श्रीमती प्रभा बिष्ट की अध्यक्षता में आयोजित की गई। बीडीसी में ...
-
गिरिडीह जिले में एक महिला किसान की निर्मम हत्या कर दी गई है. घटना को उस वक्त अंजाम दिया गया है जब महिला खेत से सब्जी तोड़ने के बाद वापस अपने ...
-
આજે જળ સંચય અભિયાન અંતર્ગત થેરવાડા મુકામે બેઠક મળી... જળ એ જ જીવન છે. પાણી આપણા સૌની પ્રાથમિક જરૂરિયાત છે. આજે ભૂમિગત જળ 1200 ફૂટે પહોંચ્યા...
-
ਨਜ਼ਦੀਕੀ ਰਿਸ਼ਤੇਦਾਰ ਮਾਸੀ-ਮਾਸੜ ਨੂੰ ਮਿਲਣ ਪਹੁੰਚਿਆ ਅਰਸ਼ਦੀਪ। ਅੰਮ੍ਰਿਤਸਰ,31 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ...
-
थौलधार :nभगवान नागराजा धाम कांगुड़ा में पहुंचे मुख्यमंत्री पुष्कर सिंह धामी ने हैली पैड पर उतरते ही जनता को अभिवादन किया. नागराजा...
-
- ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ, ਤਨਖਾਹ ਕਮਿਸ਼ਨ ਦੀ ਥਾਂ ਉਤੇ ‘ਅਨਾਮਲੀ ਕਮੇਟੀ’, ਮਹਿੰਗਾਈ ਭੱਤਾ, ਪਰਖਕਾਲ ਸਮਾਂ ਘ...
COMMENTS