ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਹਰ ਸੰਭਵ ਯਤਨ ਕਰਾਂਗਾ : ਬਾਬਾ ਰਜਿੰਦਰ ਸਿੰਘ ਬੇਦੀ
ਡੇਰਾ ਬਾਬਾ ਨਾਨਕ 2 ਜੂਨ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ/ ਜਸਬੀਰ ਸਿੰਘ)
*ਐਨ.ਆਰ.ਆਈ. ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਦੇ ਕਲਾਸ-ਰੂਮਾਂ ਵਿੱਚ 32 ਏ.ਸੀ. ਲਗਾ ਕੇ ਸਾਰਾ ਸਕੂਲ ਸਮਾਰਟ ਕਰ ਦਿੱਤਾ। ਅੱਜ ਸਕੂਲ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਨ.ਆਰ. ਆਈ. ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਮੁੱਖ ਮਹਿਮਾਨ ਅਤੇ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰੁਪਿੰਦਰਜੀਤ ਧਾਲੀਵਾਲ ਨੇ ਦੱਸਿਆ ਕਿ ਸਕੂਲ ਨੂੰ ਹਰ ਪੱਖੋਂ ਸਮਾਰਟ ਬਣਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ , ਉੱਥੇ ਐਨ.ਆਰ.ਆਈ ਸੱਜਣਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਐਨ.ਆਰ.ਆਈ. ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਡੇਰਾ ਬਾਬਾ ਨਾਨਕ ਨੂੰ ਸਮਾਰਟ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਦੇ ਤਹਿਤ ਉਨ੍ਹਾਂ ਸਕੂਲ ਦੇ ਸਾਰੇ ਕਲਾਸ-ਰੂਮਾਂ ਵਿੱਚ 32 ਏ.ਸੀ. ਲਗਾਏ ਹਨ ਤਾਂ ਜੋ ਵਿਦਿਆਰਥਣਾਂ ਵਧੀਆ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਸਕੂਲ ਵਿੱਚ ਆਧੁਨਿਕ ਆਡੀਟੋਰੀਅਮ ਤੇ 12 ਸਮਾਰਟ ਬਾਥਰੂਮ ਵੀ ਬਣਵਾਏ ਹਨ। ਇਸ ਦੇ ਨਾਲ ਨਾਲ ਵਿਦਿਆਰਥਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਵਿੱਚ 32 ਕੈਮਰੇ ਲਗਾਏ ਗਏ ਹਨ। ਅੱਜ ਬਾਰ੍ਹਵੀਂ ਦੀਆਂ 10 ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥਣਾਂ ਨੂੰ 2000 ਰੁਪਏ ਵਜ਼ੀਫ਼ਾ ਵੀ ਦਿੱਤਾ ਤਾਂ ਜੋ ਪੜ੍ਹਾਈ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਦੌਰਾਨ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਬਾਬਾ ਰਜਿੰਦਰ ਸਿੰਘ ਬੇਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਆਰ.ਆਈ. ਸੱਜਣਾਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੀਤੇ ਜਾ ਕੰਮ ਸਲਾਘਾਯੋਗ ਹਨ। ਇਸ ਦੌਰਾਨ ਬਾਬਾ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਸਮਾਜ ਭਲਾਈ ਦੇ ਕਾਰਜ ਕਰਦੇ ਰਹਿਣਗੇ। ਜਿਕਰਯੋਗ ਹੈ ਕਿ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਸਰਕਾਰੀ ਸਕੂਲਾਂ ਨੂੰ ਪਹਿਲਾਂ ਵੀ 71 ਵਾਟਰਕੂਲਰ , 25 ਐਲ.ਈ.ਡੀ. ਅਤੇ 05 ਪ੍ਰੋਜੈਕਟਰ ਦਾਨ ਦਿੱਤੇ ਸਨ। ਇਸ ਮੌਕੇ ਸਾਬਕਾ ਡੀ.ਈ.ਓ. ਵਿਨੋਦ ਮੱਤਰੀ, ਬਲਵੰਤ ਸਿੰਘ , ਮੀਡੀਆ ਇੰਚਾਰਜ ਗਗਨਦੀਪ ਸਿੰਘ , ਨਿਰਮਲ ਸਿੰਘ ਹਰੂਵਾਲ, ਸੁੱਚਾ ਸਿੰਘ , ਰਣਧੀਰ ਸਿੰਘ , ਡੀ.ਈ.ਓ. ਦਫ਼ਤਰ ਤੋਂ ਸੋਮ ਲਾਲ , ਪਲਵਿੰਦਰ ਸਿੰਘ ਬਾਜਵਾ , ਮਾਸਟਰ ਪਲਵਿੰਦਰ ਸਿੰਘ , ਮੈਡਮ ਕਮਲਜੀਤ ਕੌਰ , ਬਿਕਰਮਜੀਤ ਸਿੰਘ , ਮਨਪ੍ਰੀਤ ਸਿੰਘ , ਪ੍ਰਿਤਪਾਲ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी गढ़वाल।।(सू.वि०)भगवान बदरी विशाल के अभिषेक एवं अखण्ड ज्योति हेतु नरेंद्रनगर टिहरी गढ़वाल स्थित राजमहल में पिरोया गया तिल का तेल। ...
-
टिहरी गढ़वाल।। जिला विकास समन्वय एवं निगरानी समिति (दिशा) की बैठक शनिवार को जिला सभागार, नई टिहरी में संपन्न हुई। बैठक की अध्यक्षता टिहरी स...
-
थौलधार।। पूर्व मुख्यमंत्री हरीश रावत की गंगा सम्मान यात्रा जैसे ही कण्डीसौड़ पहुंची थौलधार कांग्रेस कार्यकर्ताओं ने ढोल-नगाड़ों और नारों के ...
-
इकलौती बेटी ने दी शहीद पिता की चिता को मुखाअग्नि (कांगड़ा). इकलौती बेटी के सिर से पिता का साया उठ गया. अंतिम विदाई देते समय वह अपने पापा क...
-
भाकियू अनंत के प्रदेश उपाध्यक्ष बनाए गए जहीर आलम अंसारी**स्योहारा बिजनौर से Things मीडिया रिपोर्टर मौ कासिम की रिपोर्ट. स्योहारा। भारतीय किस...
-
कण्डीसौड़।। सरकार के तीन वर्ष के कार्यकाल पूर्ण होने पर आयोजित किए जा रहे "जन सेवा थीम" आधारित विकासखंड थौलधार में कार्यक्रम का उद...
-
अपर सचिव राजस्व व आयुष जोगदण्डे ने किया कैंछू गांव का दौरा। थौलधार।।उत्तराखंड शासन के अपर सचिव आयुष एवं आयुष शिक्षा तथा राजस्व व...
-
थौलधार।। विकासखंड थौलधार के राजकीय इंटर कॉलेज गैर नगुण में थाना छाम कंडीसौड के थाना प्रभारी निरीक्षक श्री प्रदीप पंत द्वारा स्कुल में एक जाग...
-
थौलधार।। धामी सरकार के सेवा,सुशासन व विकास के तीन वर्ष पूर्ण होने पर आठ दिवसीय समारोह एवं बहुउद्देशीय शिविर के तृतीय दिवस पर थौलधार में आयोज...
COMMENTS