ਜੇਐਂਡਕੇ ਵੱਲ ਚੱਲ ਰਹੇ ਕੰਮ ਦਾ ਕੀਤਾ ਗਿਆ ਨਿਰੀਖਣ. ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਦਾ ਕੰਮ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ਤੇ ਚਲਾਇਆ ਜਾ ਰਿਹਾ ਹੈ ਪਰ ਜੰਮੂ ਕਸ਼ਮੀਰ ਦੇ ਬਸੰਤਪੁਰ ਵਾਲੇ ਪਾਸੇ
ਕੁਝ ਨਿਰਮਾਣ ਕੰਮ ਵਿਚ ਦੇਰੀ ਹੋ ਰਹੀ ਹੈ ਦੱਸ ਦੇਈਏ ਕਿ ਬੈਰਾਜ ਡੈਮ ਪ੍ਰਾਜੈਕਟ ਦਾ ਕੰਮ ਨਿਰਧਾਰਿਤ ਸਮੇਂ ਤੇ ਪੂਰਾ ਕਰਨ ਦੇ ਲਈ ਸ਼ਾਹਪੁਰਕੰਢੀ ਵਿਖੇ ਸੋਮਾ ਕੰਪਨੀ ਦੇ ਦਫ਼ਤਰ ਦੇ ਵਿਚ ਜੰਮੂ ਕਸ਼ਮੀਰ ਯੂਟੀ ਦੇ ਸਿੰਚਾਈ ਅਤੇ ਬਾੜ ਨਿਯੰਤ੍ਰਣ ਵਿਭਾਗ ਦੇ ਪ੍ਰਮੁੱਖ ਸਚਿਵ ਅਸ਼ੋਕ ਪਰਮਾਰ ਅਤੇ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਚਿਵ ਕ੍ਰਿਸ਼ਨ ਕੁਮਾਰ ਅਤੇ ਬਾਕੀ ਅਧਿਕਾਰੀਆਂ ਦੇ ਨਾਲ ਬੈਠਕ ਹੋਈ ਬੈਠਕ ਦੇ ਵਿਚ ਇਹ ਫੈਸਲਾ ਲਿਆ ਗਿਆ ਕਿ ਜੇਐਂਡਕੇ ਤੇ ਬਸੰਤਪੁਰ ਖੇਤਰ ਦੇ ਕੰਮ ਦੇ ਵਿੱਚ ਤੇਜ਼ੀ ਲਿਆਈ ਜਾਵੇ ਇਸ ਤੋਂ ਬਾਅਦ ਦੋਨਾਂ ਪ੍ਰਮੁੱਖ ਸਚਿਵ ਅਤੇ ਹੋਰ ਅਧਿਕਾਰੀਆਂ ਨੇ ਬੈਰਾਜ ਬਾਅਦ ਦੇ ਜੰਮੂ ਕਸ਼ਮੀਰ ਵਾਲੇ ਪਾਸੇ ਜਾ ਕੇ ਕੰਮ ਦਾ ਨਿਰੀਖਣ ਕੀਤਾ.
COMMENTS