ਦੇਦੇ ਮੋਰ ਛੜੀ ਕਾ ਝਾੜਾ, ਤੇਰੇ ਪਾਸ ਆਇਆ ਹੂੰ, ਭਜਨ ਤੇ ਝੂਮੇ ਸ਼ਰਧਾਲੂ
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ ( ਪੀਟੂ ਬਾਂਸਲ): ਸ਼੍ਰੀ ਖਾਟੂ ਸ਼ਿਆਮ ਪਰਿਵਾਰ ਵੈਲਫੇਅਰ ਕਮੇਟੀ (ਰਜਿ.) ਸੁਨਾਮ ਵੱਲੋਂ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ‘ਏਕ ਸ਼ਾਮ ਖਾਟੂ ਵਾਲੇ ਸ਼ਿਆਮ ਜੀ ਕੇ ਨਾਮ’ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸੰਜੀਵ ਕੁਮਾਰ ਨੇ ਮੁੱਖ ਯਜਮਾਨ, ਸਾਹਿਲ ਗੋਇਲ ਨੇ ਯਜਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੁਨੀਤ ਗੋਇਲ ਨੇ ਜਯੋਤੀ ਪ੍ਰਚੰਡ ਰਸਮ ਅਤੇ ਨਰੇਸ਼ ਕੁਮਾਰ ਨੇ ਝੰਡਾ ਰਸਮ ਅਦਾ ਕੀਤੀ ਜਦਕਿ ਛੱਪਣ ਭੋਗ ਲਈ ਸ਼ੰਮੀ ਬੱਤਰਾ, ਪੰਚਮੇਵਾ ਭੋਗ ਲਈ ਵਿਜੇ ਕੁਮਾਰ, ਹਾਰ-ਸ਼ਿੰਗਾਰ ਲਈ ਅੰਕਿਤ ਬਾਂਸਲ ਸ਼ੀਬੂ, ਚੂਰਮਾ ਭੋਗ ਲਈ ਸੁਰਿੰਦਰ ਬਾਂਸਲ, ਸ਼ਾਹੀ ਭੋਗ ਲਈ ਸੋਨੂੰ ਖੀਪਲਾ, ਬਾਲ ਭੋਗ ਲਈ ਨੀਤਿਨ ਟੈਕਸਟਾਈਲ ਅਤੇ ਜਗਦੀਸ਼ ਰਾਏ ਐਂਡ ਸੰਜ, ਇੱਤਰ ਸੇਵਾ ਲਈ ਰਾਜੂ ਕਤਿਆਲ, ਫੁੱਲ ਸੇਵਾ ਲਈ ਈਨਾਇਆ ਗਰਗ, ਗੋਪਾਲ ਪੂਜਨ ਲਈ ਯੋਗੇਸ਼ ਬਾਂਸਲ ਦਾ ਭਰਪੂਰ ਸਹਿਯੋਗ ਰਿਹਾ।
ਇਸ ਦੌਰਾਨ ਇਲਾਕੇ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵਿਧਾਇਕ ਅਮਨ ਅਰੋੜਾ, ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ, ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਅਤੇ ਚੈਂਬਰ ਆਫ ਇੰਡਸਟਰੀ ਬਲਾਕ ਸੁਨਾਮ ਦੇ ਚੇਅਰਮੈਨ ਜਗਜੀਤ ਸਿੰਘ ਜੌੜਾ, ਅਗਰਵਾਲ ਮਹਿਲਾ ਸਭਾ ਦੀ ਪ੍ਰਧਾਨ ਰੇਵਾ ਛਾਹੜੀਆ, ਅਕੇਡੀਆ ਵਰਲਡ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ, ਕੌਂਸਲਰ ਆਸ਼ੂ ਖਡਿਆਲੀਆ, ਗੁਰਤੇਜ ਸਿੰਘ ਨਿੱਕਾ, ਸੁੱਖੀ ਜਿੰਮ, ਚਮਕੌਰ ਸਿੰਘ ਹਾਂਡਾ, ਹਰਪਾਲ ਹਾਂਡਾ ਆਦਿ ਨੇ ਸ਼ਿਰਕਤ ਕਰਕੇ ਸ਼੍ਰੀ ਖਾਟੂ ਸ਼ਿਆਮ ਜੀ ਦਾ ਆਸ਼ੀਰਵਾਦ ਲਿਆ।
ਇਸ ਜਾਗਰਣ ਦੀ ਸ਼ੁਰੂਆਤ ਗੁਰੂ ਸੁਭਾਸ਼ ਸਾਵਰੀਆ ਕੈਥਲ ਦੇ ਭਜਨ ਦੇਦੇ ਮੋਰ ਛੜੀ ਕਾ ਝਾੜਾ, ਤੇਰੇ ਪਾਸ ਆਇਆ ਹੂੰ ਦੇ ਭਜਨ ਨਾਲ ਹੋਈ, ਕੈਥਲ ਤੋਂ ਭਜਨ ਗਾਇਕ ਸੰਨੀ ਸ਼ਰਮਾ ਤੇਰੇ ਚਿਹਰੇ ਮੇਂ ਵੋਹ ਜਾਦੂ ਹੈ, ਗਾਇਕ ਦਰਪਨ ਸ਼ਰਮਾ ਕੈਥਲ ਨੇ ਭਜਨ ਕਾਲੀ ਕੰਬਲੀ ਵਾਲਾ ਮੇਰਾ ਯਾਰ ਹੈ, ਨਾਲ ਕੀਤੀ ਅਤੇ ਭਜਨ ਗਾਇਕਾਂ ਨੇ ਮਾਹੌਲ ਨੂੰ ਭਗਤੀਮਈ ਬਣਾਉਂਦਿਆਂ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਭਜਨ ਗਾਇਕ ਤਰਸੇਮ ਰਾਹੀ ਭੋਲੇ ਦੀ ਬਰਾਤ ਚੜ੍ਹੀ ਗੱਜ-ਬੱਜ ਕੇ ਮਾਹੌਲ ਨੂੰ ਹੋਰ ਭਗਤੀਮਈ।
ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਜਾਗਰਣ ਦੌਰਾਨ ਸ਼੍ਰੀ ਖਾਟੂ ਸ਼ਿਆਮ ਜੀ ਦਾ ਦਰਬਾਰ ਅਤੇ ਫੁੱਲਾਂ ਦੀ ਵਰਖਾ ਦੇਖਣਯੋਗ ਸੀ ਅਤੇ ਪੂਰੇ ਪੰਡਾਲ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਡੈਕੋਰੇਸ਼ਨ ਨਾਲ ਸਜਾਇਆ ਗਿਆ ਸੀ ਅਤੇ ਸ਼ਰਧਾਲੂਆਂ ਨੇ ਭਗਤੀ ਰੰਗ ਵਿੱਚ ਰੰਗਦਿਆਂ ਖੂਬ ਫੁੱਲਾਂ ਦੀ ਹੋਲੀ ਖੇਡੀ। ਇਸ ਸਮੇਂ ਪ੍ਰਭੂ ਇੱਛਾ ਤੱਕ ਚੱਲੇ ਜਾਗਰਣ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਅਤੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਖਾਟੂ ਸ਼ਿਆਮ ਜੀ ਦੇ ਕਰਵਾਏ ਜਾ ਰਹੇ ਮੰਦਿਰ ਨਿਰਮਾਣ ਲਈ ਵਧ-ਚੜ੍ਹ ਕੇ ਸਹਿਯੋਗ ਵੀ ਦਿੱਤਾ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਕਿਤ ਬਾਂਸਲ ਸ਼ੀਬੂ, ਦੀਪਕ ਗੋਇਲ ਮਖਣੀ ਅਤੇ ਰੋਹਿਤ ਗੋਇਲ ਵੱਲੋਂ ਸ਼ਾਮਲ ਹੋਈਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜਾਗਰਣ ਵਿੱਚ ਸ਼ਾਮਲ ਹੋਏ ਪਤਵੰਤਿਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਮੰਦਿਰ ਕਮੇਟੀਆਂ ਅਤੇ ਬਾਬਾ ਭਾਈ ਮੂਲ ਚੰਦ ਸਾਹਿਬ ਲੋਕ ਸੇਵਾ ਕਲੱਬ ਸੁਨਾਮ ਦਾ ਸੇਵਾ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।
COMMENTS