-ਸਦਰ ਮੁਕਾਮ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਅਮਲੇ ਨੇ ਉਤਸ਼ਾਹਜਨਕ ਸ਼ਿਰਕਤ ਕੀਤੀ
ਗੁਰਦਾਸਪੁਰ 21 ਫ਼ਰਵਰੀ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ /ਜਸਬੀਰ ਸਿੰਘ)
* ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਆਈ.ਏ.ਐੱਸ. ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਾਸ਼ਾ ਵਿਭਾਗ ਗੁਰਦਾਸਪੁਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ) ਜ਼ਿਲ੍ਹਾ ਭਾਸ਼ਾ ਅਫ਼ਸਰ', ਗੁਰਦਾਸਪੁਰ ਦੇ ਸਹਿਯੋਗ
ਨਾਲ ਜ਼ਿਲ੍ਹਾ ਸਦਰ ਮੁਕਾਮ 'ਤੇ ਸਥਿਤ ਵੱਖ- ਵੱਖ ਵਿਭਾਗਾਂ ਦੇ ਮੁਖੀਆਂ, ਅਧਿਕਾਰੀਆਂ ਅਤੇ ਅਮਲੇ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਮਾਂ-ਬੋਲੀ ਅਹਿਦ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਆਈ.ਏ.ਐੱਸ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਮਾਂ-ਬੋਲੀ ਪ੍ਰਤੀ ਸੁਹਿਰਦ ਹੁੰਦੇ ਹੋਏ, ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਸ੍ਰੀਮਤੀ ਇਨਾਇਤ, ਪੀ.ਸੀ. ਐੱਸ, ਸਹਾਇਕ ਕਮਿਸ਼ਨਰ (ਜਨਰਲ) ਵੱਲੋਂ ਵੀ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਠੀਕ 11 ਵਜੇ ਮਾਣਯੋਗ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਦੀ ਅਗਵਾਈ ਹੇਠ ਸਮੂਹ ਅਧਿਕਾਰੀਆਂ ਅਤੇ ਹਾਜ਼ਰ ਦਫ਼ਤਰੀ ਅਮਲੇ ਵੱਲੋਂ ਪੰਜਾਬੀ ਮਾਂ-ਬੋਲੀ ਦਾ ਅਹਿਦ ਵੀ ਲਿਆ ਗਿਆ। ਸਮਾਗਮ ਵਿੱਚ ਨਾਮੀ ਸ਼ਾਇਰ ਸੁੱਚਾ ਸਿੰਘ ਪਸਨਾਵਾਲ ਨੇ ਪੰਜਾਬੀ ਮਾਂ-ਬੋਲੀ ਤੇ ਆਪਣੀ ਇਕ ਨਜ਼ਮ ਸੁਣਾਈ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਮੌਕੇ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ) ਨੇ ਆਪਣੇ ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਮੁੱਖ-ਮਹਿਮਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਆਈ.ਏ.ਐੱਸ ਨੂੰ ਯਾਦਗਾਰੀ-ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਸਰਦਾਰ ਮਠਾਰੂ ਮੈਂਬਰ ਕਨਜ਼ਿਊਮਰ ਕੋਰਟ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀ ਮਦਨ ਲਾਲ ਸ਼ਰਮਾ, ਲੋਕ ਸੰਪਰਕ ਅਫ਼ਸਰ ਹਰਜਿੰਦਰ ਸਿੰਘ ਕਲਸੀ, ਮੀਡੀਆ ਇੰਚਾਰਜ ਗਗਨਦੀਪ ਸਿੰਘ, ਸੁਪਰਡੈਂਟ ਵਿਜੇ ਕੁਮਾਰ, ਸੁਪਰਡੈਂਟ ਸਰਬਜੀਤ ਸਿੰਘ ਮੁਲਤਾਨੀ, ਵਰਿੰਦਰ ਸਿੰਘ, ਸਟੇਟ ਐਵਾਰਡੀ ਸਤਿੰਦਰ ਕੌਰ ਕਾਹਲੋਂ ਆਦਿ ਅਧਿਕਾਰੀ ਹਾਜ਼ਰ ਸਨ ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
कडींसौड।।विद्यालय को स्मार्ट क्लास संचालन हेतु टीएचडीसी सेवा द्वारा स्मार्ट टीवी सोलर पैनल सहित उपलब्ध कराया गया है। विद्यालय मे...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
COMMENTS