ਅੰਮ੍ਰਿਤਸਰ,2 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਜਲ ਸਰੋਤ ਵਿਭਾਗ ਪੰਜਾਬ ਦੇ ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਨਿਗਰਾਨ ਇੰਜੀਨੀਅਰ ਦੇ ਅਹੁਦੇ ਦਾ ਕਾਰਜਭਾਰ ਅੱਜ ਇੰਜੀ: ਜਗਦੀਸ਼ ਰਾਜ ਵੱਲੋ ਸੰਭਾਲ ਲਿਆ ਗਿਆ ਹੈ,ਉਹ ਰਣਜੀਤ
ਸਾਗਰ ਡੈਮ ਸਾਹਪੁਰਕੰਡੀ ਤੋਂ ਬਦਲ ਕੇ ਇੱਥੇ ਆਏ ਹਨ।ਇਸ ਮੌਕੇ ਉਨ੍ਹਾਂ ਨੂੰ ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ,ਉਪ ਮੰਡਲ ਅਫਸਰ ਰੋਹਿਤ ਪ੍ਰਭਾਕਰ ਅਤੇ ਗੁਰਮੀਤ ਸਿੰਘ,ਸੁਪਰਡੈਂਟ ਰਾਜਮਹਿੰਦਰ ਸਿੰਘ ਮਜੀਠਾ,ਰਾਜੇਸ਼ ਕੁਮਾਰ ਆਦਿ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।ਇਸ ਮੌਕੇ ਗੱਲਬਾਤ ਦੌਰਾਨ ਨਿਗਰਾਨ ਇੰਜੀਨੀਅਰ ਜਗਦੀਸ਼ ਰਾਜ ਨੇ ਕਿਹਾ ਕਿ ਸਮੂਹ ਸਟਾਫ ਦੇ ਸਹਿਯੋਗ ਨਾਲ ਮਹਿਕਮੇ ਦੀ ਬਿਹਤਰੀ ਲਈ ਹੋਰ ਵਧੇਰੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਜਿੱਥੇ ਫੀਲਡ ਟੈਕਨੀਕਲ ਅਤੇ ਦਫਤਰੀ ਕਲੈਰੀਕਲ ਅਮਲੇ ਨੂੰ ਆਪਸੀ ਤਾਲਮੇਲ ਬਣਾਕੇ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਵਿਭਾਗੀ ਕੰਮ ਕਰਨ ਅਤੇ ਸਮੇਂ ਦੇ ਪਾਬੰਦ ਹੋਣ ਲਈ ਕਿਹਾ ਉੱਥੇ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕਰਮਚਾਰੀ/ਅਧਿਕਾਰੀ ਨੂੰ ਦਫਤਰੀ ਕੰਮ ਕਾਜ ਸੰਬੰਧੀ ਕੋਈ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS