* ਸੁੰਦਰ ਲਿਖਾਈ ਵਿੱਚ ਰਾਜ ਪੱਧਰ ਤੇ ਜੇਤੂ ਰਹੇ ਬੱਚਿਆਂ ਨੂੰ ਕੀਤਾ ਸਨਮਾਨਿਤ *
*ਗੁਰਦਾਸਪੁਰ 11 ਅਕਤੂਬਰ ( ਜਗਜੀਤ ਸਿੰਘ ਪੱਡਾ)
* ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਜ਼ਿਲ੍ਹੇ ਦੇ ਸਰਹੱਦੀ ਸਕੂਲਾਂ ਦਾ ਦੌਰਾ ਕਰਕੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਅਤੇ ਸਕੂਲਾਂ ਵਿੱਚ ਚੱਲ ਰਹੇ ਸਿਵਲ ਵਰਕਸ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਸੈਕੰ: ਸੰਧਾਵਾਲੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ , ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਧਾਰੋਵਾਲੀ , ਸਰਕਾਰੀ ਸੀਨੀ ਸੈਕੰ: ਸਕੂਲ ਸਿੰਘਪੁਰਾ , ਵਿਜਟ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਅਤੇ ਸਕੂਲਾਂ ਵਿੱਚ ਚੱਲ ਰਹੇ ਸਿਵਲ ਕੰਮਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਵੱਲੋਂ ਸਕੂਲ ਮੁਖੀਆਂ ਅਤੇ ਸਟਾਫ਼ ਨਾਲ ਮੀਟਿੰਗ ਕਰਕੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਯੋਜਨਾਬੰਦ ਤਰੀਕੇ ਨਾਲ ਕਰਵਾਉਣ ਲਈ ਕਿਹਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਨਵੀਨੀਕਰਨ ਕਰਨ ਅਤੇ ਗੁਣਵੰਨਤਾ ਵਿੱਚ ਸੁਧਾਰ ਲਿਆਉਣ ਲਈ ਅਹਿਮ ਉਪਰਾਲੇ ਕੀਤੇ
ਹਨ ਅਤੇ ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰੋਜੈਕਟਰ ਅਤੇ ਐਲ.ਈ.ਡੀ. ਮੁਹੱਈਆ ਕਰਵਾਏ ਹਨ ਤਾਂ ਜੋ ਵਿਦਿਆਰਥੀਆਂ ਆਧੁਨਿਕ ਤਰੀਕਿਆਂ ਨਾਲ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅੱਠਵੀਂ ਤੇ ਦਸਵੀਂ ਦੇ ਬੱਚਿਆਂ ਨਦੀ ਸੌ ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ। ਇਸ ਦੌਰਾਨ ਡੀ.ਈ.ਓ. ਸੈਕੰ: ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਦੇ ਸੁੰਦਰ ਲਿਖਾਈ ਵਿੱਚ ਰਾਜ ਪੱਧਰ ਤੇ ਜੇਤੂ ਰਹੇ ਵਿਦਿਆਰਥੀ ਸਾਹਿਲ , ਖੁਸ਼ੀ ਅਤੇ ਗਾਇਡ ਅਧਿਆਪਕ ਜਸਪਾਲ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ 12 ਨਵੰਬਰ ਨੂੰ ਹੋ ਰਹੇ ਨੈਸ਼ਨਲ ਅਚੀਵਮੈਂਟ ਲਈ ਸ਼ੁਭਇੱਛਾਵਾਂ ਦਿੱਤੀਆਂ। *
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड मुख्यालय के आस-पास स्थित गांवों में पिछले कुछ दिनों से गुलदारों की सक्रियता की सूचना निरन्तर मिल रही है। ...
-
कडींसौड़/कमांद।। ईश्वर का बोध अर्थात ब्रह्मज्ञान ही सर्व श्रेष्ठ ज्ञान है मानव शरीर पाकर भी परमात्मा से अनभिज्ञ रहना वास्तव में ...
-
कण्डीसौड़।। विधानसभा अध्यक्ष श्रीमती रितु भूषण खण्डूड़ी के गंगोत्री से नई टिहरी जाते हुए कण्डीसौड़ के विकासखण्ड सभागार में भाजपा...
-
कुंभलगढ़ विधायक सुरेंद्र सिंह राठौड़ के 61 वें जन्मदिन पर आमेट के घोसुंडी पंचायत पूर्व सरपंच कान सिंह चौहान ने चांदी की तलवार दे कर शुभकामन...
-
मुख्यमंत्री पुष्कर सिंह धामी ने कहा की मुझे गौ सेवक पूज्य संत श्री महाराज जी का आशीर्वाद हर जगह प्राप्त होता है चिन्यालीसौड़।। म...
-
खबर.....यात्रियों से भरी बस पलटी एक दर्जन से अधिक यात्री हुए घायल बस के पलटते ही मची अफरा तफरी बस की खिडकियो के शीशे तोड कर यात्रियों को बा...
-
12 जून को 'बाल विधान सभा' का सत्र बच्चे अलग-अलग भूमिकाएं निभाते हुए एक दिन के लिए सदन चलाएंगे।राजकीय वरिष्ठ माध्यमिक विद्यालय लानाच...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
प्रमोद गुप्ता को उत्तर प्रदेश उद्योग व्यापार प्रतिनिधिमंडल राबर्ट्सगंज नगर के अध्यक्ष पद पर मनोनीत किया गया। सोनभद्र। उत्तर प्रदेश उद्यो...
-
''वेदांत सत्य सनातन संस्कृति न्यास" के संस्थापक द्वारा किया गया धार्मिक पुस्तकों का वितरण।। कडींसौड़/मैडंखाल।।मैडंख...
COMMENTS