ਪੁੱਠੀ ਗ੍ਰਹਿ ਚਾਲ ਅਤੇ ਅਪਸ਼ਗੁਨ ਕਾਂਗਰਸ ਦੇ ਪਾਪਾਂ ਦਾ ਫ਼ਲ
ਅੰਮ੍ਰਿਤਸਰ,28 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਤੇ ਬੋਲਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ: ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ਹੀ ਆਪਣੇ ਬਿਆਨਾਂ ਰਾਹੀਂ ਇਸ ਗੱਲ ਦੀ ਭਵਿੱਖਵਾਣੀ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਕਾਂਗਰਸ ਦਾ ਉਹ 'ਗੱਠਾ ਪਟਾਕਾ' ਨਿਕਲੇਗਾ ਜਿਹੜਾ ਬੱਚਿਆਂ ਦੇ ਹੱਥ ਵਿੱਚ ਹੀ ਚੱਲ ਜਾਂਦਾ ਹੈ ਜਿਸਨੇ ਕਾਂਗਰਸ ਦਾ ਹੀ ਨੁਕਸਾਨ ਕਰਨਾ ਹੈ, ਜੋ ਕਿ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਅੱਜ ਸਿੱਧੂ ਦਾ ਅਸਤੀਫ਼ਾ ਸਿੱਧ ਕਰ ਰਿਹਾ ਹੈ ਕਿ ਗੱਠਾ ਪਟਾਕਾ ਕਾਂਗਰਸ ਦੇ ਪੰਜੇ ਵਿੱਚ ਚੱਲ ਚੁੱਕਾ ਹੈ। ਸ. ਗੜ੍ਹੀ ਨੇ ਕਿਹਾ ਕਿ ਅਸੀ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਕਾਂਗਰਸ ਨੂੰ ਨਵਜੋਤ ਸਿੱਧੂ ਵਰਗਾ ਮਿੱਕੀ-ਮਾਊਸ ਪ੍ਰਧਾਨ ਮਿਲਣਾ, ਖੁਦ ਕਾਂਗਰਸ ਦੇ ਹੀ ਪਾਪਾਂ ਦਾ ਨਤੀਜਾ ਹੈ
ਕਿਉਂਕਿ ਕਾਂਗਰਸ ਨੇ ਸਾਰੇ ਹੀ ਵਰਗਾਂ ਨੂੰ ਰੋਲਕੇ ਰੱਖਿਆ ਅਤੇ ਹੁਣ ਕੁਦਰਤ ਕਾਂਗਰਸ ਨੂੰ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਹਾਲ ਇਸ ਗੱਲ ਤੋਂ ਹੀ ਦੇਖੇ ਜਾ ਸਕਦੇ ਹਨ ਕਿ ਮੌਜੂਦਾ ਪ੍ਰਧਾਨ ਅਸਤੀਫਾ ਦੇ ਚੁੱਕਾ ਹੈ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸਾਨ ਵਿਰੋਧੀ ਪਾਰਟੀ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਨੂੰ ਤੁਰਿਆ ਹੋਇਆ ਹੈ।ਸ: ਗੜ੍ਹੀ ਨੇ ਕਿਹਾ ਕਿ ਕਾਂਗਰਸ ਅੱਪਸ਼ਗਨਾਂ ਦੀ ਸਰਕਾਰ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅਤੇ ਇਸ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਜਦੋਂ ਦਾ ਮੁੱਖ ਮੰਤਰੀ ਨੂੰ ਉਤਾਰਿਆ ਅੱਪਸ਼ਗਨ ਹੀ ਹੋ ਰਹੇ ਹਨ, ਜਿਨ੍ਹਾਂ ਵਿੱਚ ਪਹਿਲਾ ਅੱਪਸ਼ਗਨ ਜਾਖੜ ਤੇ ਪਿਆ, ਦੂਜਾ ਰੰਧਾਵੇ ਤੇ ਪਿਆ ਅਤੇ ਜੇ ਤੀਜੇ ਤੇ ਅੱਪਸ਼ਗਨ ਨਹੀਂ ਹੋਇਆ ਤਾਂ ਉਸੇ ਦਿਨ ਤੋਂ ਕਾਂਗਰਸ ਦੀ ਗ੍ਰਹਿ ਚਾਲ ਹੀ ਪੁੱਠੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਨਵਾਂ ਮੁੱਖ ਮੰਤਰੀ ਬਣਿਆ ਉਸ ਦਿਨ ਤੋਂ ਰੋਜ਼ ਵਿਵਾਦ ਹੋ ਰਹੇ ਹਨ। ਜਿਸ ਤਹਿਤ ਕਦੀ ਕਾਂਗਰਸ ਨੂੰ ਡੀਜੀਪੀ ਨਹੀਂ ਲੱਭਦਾ, ਕਦੀ ਮੁੱਖ ਸਕੱਤਰ ਨਹੀਂ ਮਿਲਿਆ, ਅੱਜ ਪੰਜਵੇਂ ਦਿਨ ਤਿੰਨ ਘਰ ਦੇਖਣ ਤੋਂ ਬਾਅਦ ਅਟਾਰਨੀ ਜਰਨਲ ਪ੍ਰਵਾਨ ਚੜਿਆ। ਬੀਤੇ ਦਿਨੀਂ ਚਾਰ ਘੰਟੇ ਕੈਬਨਿਟ ਦੀ ਮੀਟਿੰਗ ਚੱਲੀ ਪਰ ਨਤੀਜਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਅੱਜ ਮੰਤਰੀ ਮੰਡਲ ਬਣਾਇਆ ਤੇ ਅੱਜ ਵੀ ਅੱਪਸ਼ਗਨ ਹੋ ਗਿਆ ਜਦ ਕਿ ਇਸ ਤੋਂ ਪਹਿਲਾਂ ਪਰਸੋਂ ਬਣਾਏ ਮੰਤਰੀ ਮੰਡਲ ਮੌਕੇ ਵੀ ਕਾਂਗੜ ਤੇ ਬਲਵੀਰ ਸਿਧੂ ਨੇ ਅੱਪਸ਼ਗਨ ਕੀਤਾ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਅੱਪਸ਼ਗਨਾਂ ਵਿੱਚ ਤੇ ਪੁੱਠੇ ਗ੍ਰਹਿ ਚਾਲਾਂ ਨਾਲ ਘਿਰੀ ਹੋਈ ਸਰਕਾਰ ਹੈ। ਇਹ ਅਪਸ਼ਾਗੁਨ ਕਾਂਗਰਸ ਦੇ ਆਜ਼ਾਦੀ ਦੇ 74 ਸਾਲਾਂ ਦੇ ਪਾਪਾਂ ਦਾ ਫਲ ਹੈ ਕਿਉਂਕਿ ਕਾਂਗਰਸ ਨੇ ਪੰਜਾਬ ਦੇ ਦਲਿਤ, ਪਿੱਛੜੇ ਅਤੇ ਘੱਟ ਗਿਣਤੀ ਵਰਗਾਂ ਨੂੰ ਰੋਲ ਕੇ ਰੱਖਿਆ ਅਤੇ ਅੱਜ ਕੁਦਰਤ ਕਾਂਗਰਸ ਨੂੰ ਰੋਲ ਰਹੀ ਹੈ।
ਫੋਟੋ: ਸ. ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS