ਜ਼ਿਲ੍ਹੇ ਅੰਦਰ ਇੱਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਵਰਤਣ ਵਾਲਿਆਂ ’ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ
ਗੁਰਦਾਸਪੁਰ, 26 ਜੁਲਾਈ ( ਨੀਰਜ ਸ਼ਰਮਾ, ਜਸਬੀਰ ਸਿੰਘ) ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ‘ਜ਼ਿਲ੍ਹਾ ਇੰਨਵਾਇਰਮੈਂਟ ਪਲਾਨ’ ਦੇ ਸਬੰਧ ਵਿਚ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੰਦੀਪ ਮਲਹੋਤਰਾ ਡੀਡੀਪੀਓ, ਰਾਜੇਸ਼ ਕੁਮਾਰ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਿਨੋਦ ਕੁਮਾਰ ਐਸ.ਡੀ.ਓ., ਡਾ. ਅਰਵਿੰਦ ਮਨਚੰਦਾ, ਪ੍ਰਭਜੋਤ ਸਿੰਘ ਖੇਤੀਬਾੜੀ ਵਿਭਾਗ, ਪੁਲਿਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਨਗਰ ਕੋਂਸਲਾਂ ਦੇ ਈ.ਓ ਆਦਿ ਮੋਜੂਦ ਸਨ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ‘ਜ਼ਿਲ੍ਹਾ ਇੰਨਵਾਇਰਮੈਂਟ ਪਲਾਨ’ ਤਿਆਰ ਕੀਤਾ ਜਾ ਰਿਹਾ ਹੈ ਪਰ ਕੁਝ ਵਿਭਾਗਾਂ ਵਲੋਂ ਅਜੇ ਤਕ ਆਪਣਾ ਪਲਾਨ ਅਪਡੇਟ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਸਬੰਧਤ ਵਿਭਾਗ ਅੱਜ ਸ਼ਾਮ ਤਕ ਆਪਣਾ ਪਲਾਨ ਅਪਡੇਟ ਨਹੀਂ ਕਰਦੇ ਤਾਂ ਇਸਦੀ ਜ਼ਿੰਮੇਵਾਰੀ ਨਿਰੋਲ ਉਨਾਂ ਦੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ‘ਸਿੰਗਲ ਯੂਜ਼ ਪਲਾਸਟਿਕ’ ਦੀ ਗੱਲ ਕਰਦਿਆਂ ਦੱਸਿਆ ਕਿ 1 ਜੁਲਾਈ 2022 ਤੋਂ ਪੂਰੇ ਦੇਸ਼ ਅੰਦਰ ਇੱਕ ਵਾਰ ਵਰਤੋਂ ਵਿਚ ਪਲਾਸਟਿਕ ਵਰਤਣ ’ਤੇ ਪਾਬੰਦੀ ਲਗਾਈ ਹੈ ਅਤੇ ਜ਼ਿਲੇ ਗੁਰਦਾਸਪੁਰ ਵਿਚ ਇਸ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸਮੇਤ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਸਮੂਹ ਹੋਟਲਾਂ ਤੇ ਰੈਸਟੋਰੈਂਟਾਂ ਆਦਿ ਨੂੰ ਇਸ ਬਾਬਤ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਉਨਾਂ ਸੋਲਡ ਵੈਸਟ ਮੈਨਜੇਮੈਂਟ ਤੋਂ ਇਲਾਵਾ ਸਮੂਹ ਨਗਰ ਕੌਸਲ ਦੇ ਕਾਰਜਸਾਧਕ ਅਫਸਰਾਂ ਕੋਲੋਂ ਸੋਲਡ ਵੇਸਟ ਜਨਰੇਟ ਕਰਨ ਸਬੰਧੀ, ਸੈਗਰੀਕੇਸ਼ਨ, ਮੈਨੂਅਲ ਸਵੀਪਿੰਗ, ਡੋਰ ਟੂ ਡੋਰ ਕੁਲੈਕਸ਼ਨ ਕਰਨ ਸਬੰਧੀ, ਡੋਰ ਟੂ ਡੋਰ ਕੁਲੈਕਸ਼ਨ ਦੇ ਪ੍ਰਬੰਧਾਂ ਬਾਰੇ, ਕੰਪੋਜ਼ ਪਿੱਟਸ, ਸਮਾਜ ਸੇਵੀ ਸੰਸਥਾਵਾਂ ਨਾਲ ਸਹਿਯੋਗ, ਈ-ਵੇਸਟ ਕੁਲੈਕਸ਼ਨ, ਪ੍ਰਮੋਸ਼ਨ ਆਫ ਈ-ਵਹੀਕਲ, ਅੰਡਰ ਗਰਾਊਂਡ ਸੀਵਰੇਜ ਨੈਟਵਰਕ ਸਮੇਤ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਲਈ ਤੇ ਇਸ ਕੰਮ ਵਿਚ ਤੇਜ਼ੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਚੇਅਰਮੈਨ ਆਫ ਮੋਨਟਰਿੰਗ ਕਮੇਟੀ, ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ‘ਜ਼ਿਲਾ ਇੰਨਵਾਇਰਮੈਂਟ ਪਲਾਨ’ ਦਾ ਰੀਵਿਊ ਕਰਨ ਲਈ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ ਸੀ, ਉਨਾਂ ਵਲੋਂ ਇਸ ਸਬੰਧੀ ਸਖਤ ਹਦਾਇਤਾਂ ਕੀਤੀਆਂ ਗਈਆਂ ਸਨ। ਉਨਾਂ ਜਿਲੇ ਅੰਦਰ ਡਰੇਨਜ਼, ਪਿੰਡਾਂ ਅੰਦਰ ਛੱਪੜਾਂ ਆਦਿ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਲਈ ਸੀ ਅਤੇ ਕਿਹਾ ਸੀ ਕਿ ਪੇਂਡੂ ਤੇ ਸ਼ਹਿਰੀ ਖੇਤਰਾਂ ਅੰਦਰ ਮੀਂਹ ਦੇ ਪਾਣੀ ਦੇ ਸੰਭਾਲ ਲਈ ਤੇਜ਼ੀ ਨਾਲ ਯਤਨ ਕੀਤੇ ਜਾਣ।
-------------ਕੈਪਸ਼ਨਾਂ-------
ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ. ਪੰਚਾਇਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
[Important News]$type=slider$c=4$l=0$a=0$sn=600$c=8
अधिक खबरे देखे .
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
ਲੋਕ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ : ਲਾਇਨ ਗਗਨਦੀਪ ਸਿੰਘ ਬਟਾਲਾ 22 ਜੁਲਾਈ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ ,ਜਸਬੀਰ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
*अखिल भारतीय विद्यार्थी परिषद सोनभद्र के प्रतिनिधि मंडल ने 8 सूत्रीय मांगों का जिलाधिकारी को सौंपा ज्ञापन* राबर्ट्सगंज,सोनभद्र। जिले में च...
-
ਨਵੇਂ ਦਾਖ਼ਲੇ ਲਈ ਹਰ ਘਰ ਤੱਕ ਪਹੁੰਚ ਬਣਾਈ ਜਾਵੇ:- ਸ੍ਰੀਮਤੀ ਕਮਲਦੀਪ ਕੌਰ। ਪਠਾਨਕੋਟ, 20 ਜਨਵਰੀ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ,ਜਸਬੀਰ ਸ...
-
जिला निर्वाचन अधिकारी मयुर दिक्षित व एस एस पी नवनीत सिंह भुल्लर ने किया मतदान कर्मियों को ब्रीफ। टिहरी गढ़वाल।।जिला निर्वाचन अधि...
-
ਅੰਮ੍ਰਿਤਸਰ ,7 ਅਪ੍ਰੈਲ ,( ਵਿੱਕੀ /ਪੱਡਾ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ...

COMMENTS