ਤਜਰਬੇ ਦੇ ਅਧਾਰ ਤੇ ਐਫ ਆਰ ਏ ਨੂੰ ਨਹਿਰੀ ਪਟਵਾਰੀ ਪਦਉਨਤ ਕੀਤਾ ਜਾਵੇ
ਅੰਮ੍ਰਿਤਸਰ,2 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਭੰਗ ਕੀਤੇ ਭੌਂ ਸੁਧਾਰ ਮੰਡਲ ਅੰਮ੍ਰਿਤਸਰ ਵਿੱਚ ਕੰਮ ਕਰਦੇ 12 ਨੰਬਰ ਫੀਲਡ ਰੈਕਲਾਮੇਸਨ ਸਹਾਇਕ(ਐਫ ਆਰ ਏ) ਦੀਆਂ ਖਤਮ ਕੀਤੀਆਂ ਅਸਾਮੀਆਂ ਦੀ ਐਡਜਸਟਮੈਂਟ ਸੰਬੰਧੀ ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਿਰਪਾਲ ਸਿੰਘ ਪੰਨੂੰ ਅਤੇ ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਇੱਕ ਵਫਦ ਮੈਂਬਰ ਸਤਿੰਦਰ ਸਿੰਘ ਸਰਾਂ,ਸਰਬਜੀਤ ਸਿੰਘ,ਅਤੇ
ਅਰਜਨ ਬੀਰ ਸਿੰਘ ਵੱਲੋ ਲਿਖਤੀ ਯਾਦ ਪੱਤਰ ਰਾਹੀਂ ਜਲ ਸਰੋਤ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਪਾਸੋਂ ਮੰਗ ਕੀਤੀ ਗਈ ਹੈ ਕਿ ਮਹਿਕਮੇ ਦੇ ਪੁਨਰਗਠਨ ਦੌਰਾਨ ਖਤਮ ਕੀਤੀਆਂ ਗਈਆ ਫੀਲਡ ਰੈਕਲਾਮੇਸਨ ਸਹਾਇਕ ਦੀਆਂ ਪੋਸਟਾਂ ਤੇ ਕੰਮ ਕਰਦੇ ਕਰਮਚਾਰੀਆਂ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਅਤੇ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਉਨ੍ਹਾਂ ਦੀ ਨਹਿਰੀ ਪਟਵਾਰੀ ਦੇ ਅਹੁਦੇ ਤੇ ਪਦ ਉੱਨਤੀ ਰਾਹੀਂ ਐਡਜਸਟਮੈਟ ਕੀਤੀ ਜਾਵੇ।ਕਿਉਂਕਿ ਰੈਵੀਨਿਊ ਦੇ ਨਿਯਮਾਂ ਅਨੁਸਾਰ ਇਹਨਾਂ ਕਰਮਚਾਰੀਆਂ ਦੀ ਅਗਲੀ ਪਦ ਉੱਨਤੀ ਨਹਿਰੀ ਪਟਵਾਰੀ ਵਜੋਂ ਹੀ ਹੁੰਦੀ ਹੈ।ਯੂਨੀਅਨ ਆਗੂਆਂ ਨੇ ਯਾਦ ਪੱਤਰ ਰਾਹੀਂ ਮੰਤਰੀ ਸਰਕਾਰੀਆ ਜੀ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਸਾਲ 2016 ਵਿੱਚ ਰੈਵੀਨਿਊ ਸਟਾਫ ਦੇ ਨਿਯਮਾਂ ਵਿੱਚ ਕੀਤੀ ਸੋਧ ਅਨੁਸਾਰ ਨਹਿਰੀ ਪਟਵਾਰੀ ਦੀ ਸਿੱਧੀ ਭਰਤੀ ਅਤੇ ਮਹਿਕਮੇ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ 15 ਪ੍ਰਤੀਸ਼ਤ ਕੋਟੇ ਅਧੀਨ ਨਹਿਰੀ ਪਟਵਾਰੀ ਦੀ ਪਦ ਉੱਨਤੀ ਲਈ ਵਿੱਦਿਅਕ ਯੋਗਤਾ ਬੀ ਏ (ਗ੍ਰੈਜੂਏਸ਼ਨ) ਕਰ ਦਿੱਤੀ ਗਈ ਹੈ। ਜਦੋਂ ਕਿ ਨਹਿਰੀ ਪਟਵਾਰੀ ਤੋਂ ਉਪਰਲੇ ਅਹੁਦੇ ਪੜ ਵਧ ਸਕੇਲ ਵਾਲੇ ਜਿਵੇਂ ਏ ਆਰ ਸੀ,ਆਰ ਸੀ ਅਤੇ ਐਚ ਆਰ ਸੀ ਤਕ ਦੀਆਂ ਪਦਉੱਨਤੀਆ ਦਸਵੀਂ ਪਾਸ ਕਰਮਚਾਰੀ ਹੀ ਕੀਤੇ ਜਾ ਰਹੇ ਹਨ। ਜੋ ਕਿ ਕਈ ਕਈ ਸਾਲਾ ਤੋਂ ਮਹਿਕਮੇ ਵਿੱਚ ਕੰਮ ਕਰਦੇ ਫੀਲਡ ਰੈਕਲਾਮੇਸਨ ਸਹਾਇਕਾਂ ਅਤੇ ਹੋਰ ਕਰਮਚਾਰੀਆਂ ਦੇ ਨਹਿਰੀ ਪਟਵਾਰੀ ਦੀ ਪਦ ਉੱਨਤੀ ਸਮੇਂ ਸਿਰਫ ਇਨ੍ਹਾਂ ਕਰਮਚਾਰੀਆਂ ਲਈ ਹੀ ਵਿੱਦਿਅਕ ਯੋਗਤਾ ਵਿੱਚ ਵਾਧਾ ਕਰਨ ਨਾਲ ਬਹੁਤ ਵੱਡਾ ਵਿਤਕਰਾ/ਧੱਕਾ ਹੋਇਆ ਹੈ। ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਯਾਦ ਪੱਤਰ ਰਾਹੀਂ ਇਹ ਵੀ ਦੱਸਿਆ ਕਿ ਕਲਰਕ ਦੀ ਸਿੱਧੀ ਭਰਤੀ ਲਈ ਵਿੱਦਿਅਕ ਯੋਗਤਾ ਬੀ ਏ(ਗ੍ਰੈਜੂਏਸ਼ਨ) ਹੈ।ਪ੍ਰੰਤੂ ਮਹਿਕਮੇ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਕਲਰਕ ਤੋਂ ਸੁਪਰਡੈਂਟ ਤੱਕ ਦੀ ਪਦ ਉੱਨਤੀ ਲਈ ਵਿੱਦਿਅਕ ਯੋਗਤਾ ਸਿਰਫ ਦਸਵੀਂ ਪਾਸ ਹੀ ਹੈ।ਇਸੇ ਹੀ ਤਰਜ ਤੇ ਫੀਲਡ ਰੈਕਲਾਮੇਸਨ ਸਹਾਇਕਾਂ ਨੂੰ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਨਹਿਰੀ ਪਟਵਾਰੀ ਪਦ ਉੱਨਤ ਕਰਨ ਦੀ ਯੂਨੀਅਨ ਆਗੂਆਂ ਨੇ ਕੈਬਨਿਟ ਮੰਤਰੀ ਜਲ ਸਰੋਤ ਵਿਭਾਗ ਨੂੰ ਪੁਰਜ਼ੋਰ ਮੰਗ ਕੀਤੀ ਹੈ। ਉਕਤ ਮੰਗਾਂ ਨੂੰ ਬੜੇ ਵਿਸਥਾਰ ਪੂਰਵਕ ਸੁਣਨ ਉਪਰੰਤ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਜਲਦੀ ਹੀ ਹਲ ਕਰਨ ਦਾ ਵਿਸਵਾਸ ਦਿਵਾਇਆ ਹੈ। ਇਸ ਮੌਕੇ ਸ: ਮਨਜੀਤ ਸਿੰਘ ਮੁੱਖ ਇੰਜੀਨੀਅਰ ਜਲ ਨਿਕਾਸ-2 ਚੰਡੀਗੜ੍ਹ , ਸ: ਕਰਤਾਰ ਸਿੰਘ ਓ ਐਸ ਡੀ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਵੀ ਉਨ੍ਹਾਂ ਦੇ ਨਾਲ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ ਼
[Important News]$type=slider$c=4$l=0$a=0$sn=600$c=8
अधिक खबरे देखे .
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
देवरिया। रुद्रपुर स्वतंत्रता संग्राम सेनानी स्वर्गीय परशुराम सिंह की स्मृति में जिला वालीबाल चैंपियनशिप प्रतियोगिता का उद्घाटन जे एन एकेडमी,...
-
ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ ਗੁਰਦਾਸਪੁਰ, 9 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) ਜ਼ਿਲਾ ਮੈਜਿਸਟਰ...
-
जामनेर तालुका पत्रकार संघ कार्यकारणी की घोषणा अमोल महाजन को अध्यक्ष और पंढरीनाथ पाटिल को सचिव के रूप में चुना गया। हाल ही में शहर के पचोरा...
-
आशीष रावत मध्यप्रदेश....... नेशनल इंवेस्टिगेशन एजेंसी (एनआईए) ने प्रदेश की राजधानी भोपाल और रायसेन जिले में रविवार को छापे मारे, एनआईए न...
-
ਅੰਮ੍ਰਿਤਸਰ,4 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਾਬਾ ਜੀਵਨ ਸਿੰਘ ਮੈਮੋਰੀਅਲ ਅਤੇ ਰੀਸਰਚ ਟਰੱਸਟ ਰਣਜੀਤ ਐਵੀਨਿਊ ਅ...
-
ਵਣ ਮਹਾਉਤਸਵ ਨੂੰ ਸਮਰਪਿਤ ਪੌਦਾ ਲਗਾਇਆ ਗਿਆ ਕਾਹਨੂੰਵਾਨ 24 ਅਗਸਤ ( ਜਗਜੀਤ ਸਿੰਘ ਪੱਡਾ /ਨੀਰਜ ਸ਼ਰਮਾ ) ਪੀ.ਜੀ.ਆਈ. ਸਰਵੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਜਿੱ...
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
આજ રોજ ગુજરાત માં ધોરણ 12 સામાન્ય પ્રવાહનું પરિણામ જાહેર કરવામાં આવ્યું હતું જેમાં વાત કરવામાં આવે તો ગયા વર્ષ ની તુલના માં આ વર્ષે સારું પર...

COMMENTS