ਨੌਜਵਾਨ ਪੀੜੀ ਨੂੰ ਰਵਾਇਤੀ ਸ਼ਾਸ਼ਤਰ ਿਵੱਦਿਆ ਗਤਕਾ ਦੇ ਨਾਲ ਜੋੜਨਾ ਬੇਹੱਦ ਜ਼ਰੂਰੀ : ਮੇਅਰ ਸੁੱਖ ਤੇਜਾ*
ਬਟਾਲਾ, 16 ਜੁਲਾਈ ( ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ ) : ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਦੇ ਲਈ ਰਵਾਇਤੀ ਖੇਡ ਗਤਕਾ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਸੋਹਲ ਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਦੀ ਅਗਵਾਈ ਹੇਠ ਡਿਸਟ੍ਰਿਕ ਗਤਕਾ ਐਸੌਸੀਏਸ਼ਨ ਗੁਰਦਾਸਪੁਰ ਰਜਿ. ਦੇ ਚੇਅਰਮੈਨ ਰਵਿੰਦਰ ਸਿੰਘ ਮਠਾਰੂ ਤੇ ਪ੍ਰਧਾਨ ਹਰਮਿੰਦਰ ਸਿੰਘ ਬੱਬੂ ਸਮੇਤ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ‘6ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ’ ਦੇ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਗਤਕਾ ਖਿਡਾਰੀਆਂ ਦੇ ਟਰਾਇਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ ਬਟਾਲਾ ਵਿਖੇ ਕਰਵਾਏ ਗਏ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਅਸ਼ੀਰਵਾਦ ਦੇਣ ਤੋਂ ਬਾਅਦ ਗਤਕਾ ਟਰਾਇਲ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸਮਾਜਸੇਵੀ ਆਗੂ ਹਰਪਾਲ ਸਿੰਘ ਖਾਲਸਾ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਰਾਜੂ, ਉਦਯੋਗਪਤੀ ਮਨਮਿੰਦਰ ਸਿੰਘ ਰਜਿੰਦਰਾ, ਪ੍ਰਧਾਨ ਗੁਰਮੀਤ ਿਸੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਮੇਅਰ ਸੁੱਖ
ਤੇਜਾ ਨੇ ਕਿਹਾ ਕਿ ਰਵਾਇਤੀ ਸ਼ਾਸ਼ਤਰ ਵਿੱਦਿਆ ਗਤਕਾ ਦਾ ਹੋਰ ਪ੍ਰਫੂੱਲਿਤ ਹੋਣਾ ਬੇਹੱਦ ਜ਼ਰੂਰੀ ਹੈ, ਿਕਉਂਿਕ ਨੌਜਵਾਨ, ਬੱਚੇ ਅਤੇ ਬੱਚੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਖੱਣ ਦੇ ਨਾਲ ਨਾਲ ਸਮਾਂ ਪੈਣ ਤੇ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਵੀ ਕੀਤੀ ਜਾ ਸਕਦੀ ਹੈ। ਮੇਅਰ ਸੁੱਖ ਤੇਜਾ ਨੇ ਡਿਸਟ੍ਰਿਕ ਗੱਤਕਾ ਐਸੋਸੀਏਸ਼ਨ ਦੇ ਖੇਡਾਂ ਨੂੰ ਪ੍ਰਫੂੱਲਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਵੀ ਦਿੱਤੀ। ਇਸ ਕੈਂਪ ਦੇ ਵਿੱਚ 100 ਦੇ ਕਰੀਬ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਆਪਣੇ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਜੱਜ ਦੀ ਭੂਮਿਕਾ ਗਤਕਾ ਮਾਸਟਰ ਹਰਮਿੰਦਰ ਸਿੰਘ ਬੱਬੂ, ਚੇਅਰਮੈਨ ਰਵਿੰਦਰ ਸਿੰਘ ਮਠਾਰੂ ਤੇ ਇੰਦਰਪ੍ਰੀਤ ਸਿੰਘ ਿਰੱਕੀ ਵੱਲੋਂ ਨਿਭਾਈ ਗਈ, ਜਦ ਕਿ ਰੈਫ਼ਰੀ ਦੀ ਜ਼ਿੰਮੇਵਾਰੀ ਗਤਕਾ ਕੋਚ ਯੋਧਵੀਰ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ ਤੇ ਹਰਪਾਲ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਰਜਿੰਦਰ ਸਿੰਘ ਹੈਪੀ, ਭਾਈ ਰਾਮ ਸਿੰਘ, ਹਰਵਿੰਦਰ ਸਿੰਘ ਟਿੰਕੂ, ਦਿਲਪ੍ਰੀਤ ਸਿੰਘ, ਜਸਜੀਤ ਸਿੰਘ, ਤਰਲੋਕ ਸਿੰਘ ਸੰਧੂ, ਅਮਰੀਕ ਸਿੰਘ ਮਠਾਰੂ, ਹਰਜੋਤ ਸਿੰਘ, ਪੀ.ਏ. ਗੁਰਮੁੱਖ ਸਿੰਘ ਤੇ ਹੋਰ ਆਗੂ ਹਾਜਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
हल्दी रस्म के बीच पहुंचे अधिकारी,रुकवाया बाल विवाह- रोमी पाठक जिला बाल संरक्षण इकाई टीम के त्वरित कार्यवाही से नाबालिग बालिका को बधू बनने ...
-
राम भक्तों का नगर रॉबर्ट्सगंज सोनभद्र-संपूर्ण विश्व लोक ग्रंथ महाकाव्य श्री रामचरितमानस के रचनाकार संत शिरोमणि गोस्वामी ...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
आज शाहजहांपुर जेल में बंदियों में सद्भाव व आध्यात्मिक ज्ञान दर्शन के उद्देश्य से प्रसिद्ध श्रीमद्भागवत कथावाचक परमपूज्य प्रशांत प्रभु जी महा...
-
भिण्ड ।। महिला डेस्क मुख्य अधिकारी dsp पूनम थापा की सक्रिय कार्यबाही मुखविर तंत्र की सूचना पर हुई कार्यबाही शासकीय इंसास गन के मिले जिंदा का...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
बहरोड मोती होटल एनएच 8 के पास बड़ा हादसा होने से बचा शाम 5:30 बजे एक ट्रक दिल्ली की तरफ जाते हुए शॉर्ट सर्किट होने से ट्रक केबिन में लगी ...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...

COMMENTS