ਸ੍ਰੀ ਹਰਗੋਬਿੰਦਪੁਰ (ਬਟਾਲਾ), 13 ਜੁਲਾਈ (ਨੀਰਜ ਸ਼ਰਮਾ/ਜਸਬੀਰ ਸਿੰਘ/ ਵਿਨੋਦ ਸ਼ਰਮਾ) ਸ੍ਰੀਮਤੀ ਪਰਮਜੀਤ ਕੋਰ ਬੀਡੀਪੀਓ ਸ੍ਰੀ ਹਰਗੋਬਿੰਦਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਵਿਚ ਕੁੱਲ 52 ਛੱਪੜ ਹਨ । ਇਨਾਂ ਛੱਪੜਾਂ ਦਾ ਨਵੀਨੀਕਰਨ ਕਰਨ ਲਈ ਥਾਪਰ ਮਾਡਲ ਤਹਿਤ ਸਾਲ 2020-21 ਦੌਰਾਨ 52 ਛੱਪੜਾਂ ਦੀ ਸ਼ੈਕਸ਼ਨ ਪ੍ਰਾਪਤ ਕੀਤੀ ਗਈ ਸੀ, ਜਿਨਾਂ ਵਿਚੋਂ 25 ਛੱਪੜਾਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਬੀਡੀਪੀਓ ਨੇ ਅੱਗੇ ਦੱਸਿਆ ਕਿ ਬੀਤੀ 11 ਜੁਲਾਈ ਨੂੰ ਪੰਜਾਬੀ ਦੀ ਇਕ ਅਖਬਾਰ ਵਲੋਂ ਬੀਡੀਪੀਓ ਦਫਤਰ ਸਬੰਧੀ ਤੱਥਾਂ ਤੋਂ ਕੋਹਾਂ ਦੂਰ ਜਾ ਕੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਪਰ ਅਸਲੀਅਤ ਇਹ ਹੈ ਕਿ ਮਗਨਰੇਗਾ ਸਕੀਮ ਤਹਿਤ ਵਿਕਾਸ ਕਾਰਜ ਨਿਯਮਾਂ ਅਨੁਸਾਰ ਕਰਵਾਏ ਜਾ ਰਹੇ ਹਨ, ਜਿਸ ਤਹਿਤ ਲੈਬਰ ਕੰਪੋਨੈਂਟ ਵਿਚੋਂ 48.34 ਲੱਖ ਰੁਪਏ ਖਰਚਾ ਕੀਤਾ ਗਿਆ, ਜਿਸ ਤਹਿਤ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸੀਲਟਿੰਗ ਕਰਵਾਈ ਗਈ ਸੀ। ਜਿਨਾਂ ਵਿਚੋਂ 05 ਪਿੰਡਾਂ ਵਿਚ ਥਾਪਰ ਮਾਡਲ ਤਹਿਤ ਖੂਹਾਂ ਦੇ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ 20 ਪਿੰਡਾਂ ਵਿਚ ਜੋ ਲੇਬਰ ਤੇ ਖਰਚ ਕੀਤਾ ਗਿਆ ਹੈ, ਉਸ ਤਹਿਤ ਡੀਵਾਟਰਿੰਗ ਅਤੇ ਡੀਸੀਲਟਿੰਗ ਦੇ ਕੰਮ ਕਰਵਾਏ ਜਾ ਰਹੇ ਹਨ। ਇਹ ਰਾਸ਼ੀ ਸਬੰਧਤ ਜਾਬ ਕਾਰਡ ਹੋਲਡਰਾਂ ਦੇ ਖਾਤੇ ਵਿਚ ਟਰਾਂਸਫਰ ਕੀਤੀ ਗਈ ਸੀ। ਇਸ ਦੀ
ਵੈਰੀਫਿਕੇਸ਼ਨ ਦਫਤਰ ਦੇ ਟੀ.ਓ ਵਲੋਂ ਸਮੇਂ-ਸਮੇਂ ਸਿਰ ਕੀਤੀ ਗਈ ਸੀ। ਬਰਸਾਤ ਦੌਰਾਨ ਛੱਪੜਾਂ ਵਿਚੋਂ ਪਾਣੀ ਭਰਨ ਕਾਰਨ ਇਨਾਂ ਕੰਮਾਂ ਵਿਚ ਖੜੋਤ ਆਈ ਹੈ, ਬਰਸਾਤ ਉਪਰੰਤ ਇਹ ਸਾਰੇ ਕੰਮ ਪਹਿਲ ਦੇ ਆਧਰ ਤੇ ਮੁਕੰਮਲ ਕੀਤੇ ਜਾਣਗੇ।ਸਵੱਛ ਭਾਰਤ ਮਿਸ਼ਨ ਸਕੀਮ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਇਨਾਂ ਛੱਪੜਾਂ ਦੇ ਵਿਕਾਸ ਲਈ 1.22 ਲੱਖ ਰੁਪਏ ਦੀ ਰਾਸ਼ੀ ਜਲ ਸਪਲਾਈ ਸ਼ੈਨੀਟੇਸ਼ਨ ਕਮੇਟੀਆਂ ਨੂੰ ਪ੍ਰਾਪਤ ਹੋਏ ਹਨ। ਇਸ਼ਸਰਾਸ਼ੀ ਵਿਚੋਂ ਕੇਵਲ 15.79 ਲੱਖ ਰੁਪਏ ਦੀ ਰਾਸ਼ੀ ਸ਼ੈਨੀਟੇਸ਼ਨ ਕਮੇਟੀ ਵਲੋਂ ਖਰਚ ਕੀਤੀ ਗਈ ਹੈ, ਜਿਸਦੀ, ਸਰਪੰਚ, ਗਰਾਮ ਪੰਚਾਇਤ ਅਤੇ ਸ਼ੈਨੀਟੇਸ਼ਨ ਵਿਭਾਗ ਦੇ ਜੀ.ਈ ਵਲੋਂ ਇਸਦੀ ਅਦਾਇਗੀ ਸਬੰਧਤ ਕੰਮ ਮੌਕੇ ਤੇ ਵੇਖਣ ਉਪੰਰਤ ਕੀਤੀ ਗਈ ਸੀ। ਬਾਕੀ ਦੀ ਰਕਮ 106.21 ਲੱਖ ਰੁਪਏ ਦੀ ਰਾਸ਼ੀ ਸਬੰਧਤ ਗ੍ਰਾਮ ਪੰਚਾਇਤ ਦੇ ਖਾਤੇ ਵਿਚ ਅਣਵਰਤੀ ਪਈ ਹੈ।ਉਨਾਂ ਅੱਗੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਬਲਾਕ ਵਿਚ ਜੋ ਮਗਨਰੇਗਾ ਸਕੀਮ ਤਹਿਤ ਕੰਮ ਕਰਵਾਏ ਗਏ ਹਨ, ਇਨਾਂ ਵਿਚ ੍ਰਗ੍ਰਾਮ ਪੰਚਾਇਤ ਪੈਰੋਸ਼ਾਹ ਨੂੰ ਨਮੂਨੇ ਦੇ ਤੋਰ ਤੇ ਬਣਾਏ ਗਏ ਥਾਪਰ ਮਾਡਲ ਤਹਿਤ ਦੂਰੋ-ਦੂਰੋ ਲੋਕ ਵੇਖਣ ਆਉਂਦੇ ਹਨ। ਇਸ ਮਾਡਲ ਦੀ ਲੋਕਾਂ ਵਲੋਂ ਸਰਾਹਨਾ ਕੀਤੀ ਜਾ ਰਹੀ ਹੈ, ਇਸ ਲਈ ਬਲਾਕ ਸ੍ਰੀ ਹਰਬੋਗਿੰਦਪੁਰ ਵਲੋਂ ਸਰਬਪੱਖੀ ਵਿਕਾਸ ਕਾਰਜ ਨਿਯਮਾਂ ਤਹਿਤ ਹੀ ਕਰਵਾਏ ਜਾ ਰਹੇ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
धान को अच्छी तरह सुखाकर ही मंडियों में लाया जाए ताकि किसानों को इंतज़ार न करना पड़े - डिप्टी कमिश्नरउपायुक्त पठानकोट ने किसानों से रात में धान की कटाई न करने की अपील की धान को अच्छी तरह सुखाकर ही मंडियों में लाया जाए ताकि किसानों को इंतज़ा...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में गिरदावरी के संबंध में प्रशासनिक अधिकारियों के साथ समीक्षा बैठक की। ...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में चल रहे राहत कार्यों का जायजा लिया ---- कोहली से बमियाल सड़क का गै...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
टिहरी। उत्तराखंड राज्य में 14 फरवरी को मतदान होना है जिसके मद्देनजर 12 फरवरी को प्रदेश भर में प्रचार प्रसार अभियान थम जाएंगे। इससे पहले राज...
-
देहरादूनः उत्तराखंड के मुख्यमंत्री पुष्कर सिंह धामी चुनाव हार गए हैं। धामी वर्तमान में उत्तराखंड के सीएम थे साथ ही खटीमा से चुनाव लड़ रहे थ...
-
शाहजहांपुर जेल में बंद बंदियों के स्वास्थ्य को बेहतर बनाने के लिए एवं उनकी विभिन्न बीमारियों के समुचित इलाज के लिए विशेषज्ञ परामर्श एवं उच्च...
-
ਅੰਮ੍ਰਿਤਸਰ, 3 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੇਂਡੂ ਖੇਤਰ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
-
ਬਟਾਲਾ, 27 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲੇ ਦੇ ਸਮੂ...
COMMENTS