ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਖਲ ਤੋਂ ਬਾਅਦ ਪਹੁੰਚੇ ਬਿਜਲੀ ਬੋਰਡ ਦੇ ਅਧਿਕਾਰੀ
ਅੰਮ੍ਰਿਤਸਰ, 05 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਜਿਥੇ ਪੰਜਾਬ ਸਰਕਾਰ ਹਰ ਰੋਜ਼ ਇਹ ਦਾਅਵੇ ਕਰ ਰਹੀ ਹੈ, ਕੇ ਮੋਟਰਾਂ ਨੂੰ ਬਿਜਲੀ ਦੀ ਸਪਲਾਈ 8 ਘੰਟੇ ਦਿੱਤੀ ਜਾ ਰਹੀ ਹੈ, ਓਥੇ ਕਈ ਦਿਨਾਂ ਤੋਂ ਬਿਜਲੀ ਦੇ ਲੰਬੇ ਲੰਬੇ ਕੱਟਾਂ ਤੋਂ ਪਰੇਸ਼ਾਨ ਪਿੰਡ ਪਾਖਰਪੁਰਾ ਨਿਵਾਸੀਆਂ ਨੇ ਰੋਸ਼ ਵਜੋਂ ਨੈਸ਼ਨਲ ਹਾਈਵੇ -54 ਨੂੰ ਲਗਾਤਾਰ 4 ਘੰਟੇ ਬੰਦ ਰੱਖਿਆ, ਇਸ ਧਰਨੇ ਦੌਰਾਨ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਇਹ ਨਹੀਂ ਸੋਚਿਆ
ਕਿ ਲੋਕ ਜਿਹੜੇ ਧਰਨਾ ਦੇ ਰਹੇ ਹਨ ਉਹ ਤੇ ਪਰੇਸ਼ਾਨ ਹਨ ਹੀ
ਨਾਲ ਦੀ ਨਾਲ ਜੋ ਹਾਈਵੇ ਤੇ ਰਾਹਗੀਰ ਜਿਹਨਾਂ ਨੇ ਆਪਣੇ ਘਰਾਂ ਤੱਕ ਟਾਈਮ ਨਾਲ ਪੁੱਜਣਾ ਸੀ ਉਹ ਇਸ ਤੋਂ ਵੀ ਵੱਧ ਪਰੇਸ਼ਾਨ ਸੀ। ਕਿਸੇ ਵੀ ਅਧਿਕਾਰੀ ਨੇ ਧਰਨਾਕਾਰੀਆਂ ਨਾਲ ਸੰਪਰਕ ਕਰਨਾ ਜਾਇਜ ਨਹੀਂ ਸਮਝਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕੇ ਉਹ ਬਹੁਤ ਦਿਨਾਂ ਤੋਂ ਬਿਜਲੀ ਘਰ ਆ ਕੇ ਮੰਗ ਕਰ ਰਹੇ ਸਨ ਅਤੇ ਕਿਸੇ ਵੀ ਬਿਜਲੀ ਦੇ ਅਧਿਕਾਰੀ ਨੇ ਉਹਨਾਂ ਦੀ ਨਹੀਂ ਸੁਣੀ ਅਤੇ ਅੱਜ ਜਦੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਬਿਜਲੀ ਅਧਿਕਾਰੀਆਂ ਵਲੋਂ ਨਕਾਰ ਦਿੱਤਾ ਗਿਆ ਤਾਂ ਉਹਨਾਂ ਨੇ ਇਹ ਹਾਈਵੇ ਜਾਮ ਕਰਨ ਦਾ ਫੈਸਲਾ ਲਿਆ ਹੈ। ਪਰ ਇਥੇ ਇਹ ਵੀ ਇੱਕ ਗੱਲ ਬੜੀ ਸ਼ਲਾਘਾਯੋਗ ਗੱਲ ਸੀ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਟਾਈਮ ਦੀ ਪ੍ਰਵਾਹ ਨਾ ਕਰਦਿਆਂ ਵੀ ਧਰਨਾਕਾਰੀਆਂ ਦਾ ਸਾਥ ਦਿੱਤਾ ਅਤੇ ਲੋਕਾਂ ਨੇ ਕਿਹਾ ਕਿ ਇਸ ਵਕ਼ਤ ਹਰ ਵਰਗ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਤੰਗ ਪਰੇਸ਼ਾਨ ਹੈ ਅਤੇ ਪਿੰਡ ਵਾਸੀਆਂ ਦੀਆਂ ਮੰਗਾਂ ਜਾਇਜ਼ ਹਨ।
ਪਿੰਡ ਦੀ ਸਰਪੰਚ ਭਜਨ ਕੌਰ ਦਾ ਕਹਿਣਾ ਸੀ ਕੇ ਅਸੀਂ ਬਿਜਲੀ ਬੋਰਡ ਨੂੰ 4 ਕਰੋੜ ਦੀ ਜ਼ਮੀਨ ਦਿੱਤੀ ਹੈ ਤੇ ਮਹਿਕਮਾਂ ਸਾਨੂੰ ਇਹ ਸਿਲਾ ਦੇ ਰਿਹਾ ਕਿ ਸਾਡੇ ਪਿੰਡ ਦੀ ਬਿਜਲੀ ਬੰਦ ਅਤੇ ਦੂਸਰੇ ਪਿੰਡਾਂ ਦੀ ਬਿਜਲੀ ਚਾਲੂ ਰੱਖੀ ਜਾਂਦੀ ਹੈ ਜੋ ਕੇ ਸਰਾ ਸਰ ਬੇਇਨਸਾਫ਼ੀ ਹੈ, ਅਸੀਂ ਆਪਣਾ ਹੱਕ ਮੰਗ ਰਹੇ ਹਾਂ ਅਤੇ ਇਹ ਮਹਿਕਮੇ ਨੂੰ ਐਗਰੀਮੈਂਟ ਦੇ ਮੁਤਾਬਕ ਪੂਰਾ ਕਰਨਾ ਪਵੇਗਾ ਜੋ ਸਾਡੇ ਪਿੰਡ ਨੂੰ ਗ੍ਰੇਡ - ਏ ਦਰਜ਼ਾ ਸੀ ਉਸ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਤੇ ਪਿੰਡ ਪਾਖਰਪੁਰਾ ਦੀ ਮੁਕੰਮਲ ਪੰਚਾਇਤ, ਪਿੰਡ ਤੇ ਮੋਹਤਬਰ ਵਿਅਕਤੀ ਅਤੇ ਪਿੰਡ ਦੀਆਂ ਔਰਤਾਂ ਨੇ ਵੀ ਸਰਕਾਰ ਵਿਰੁੱਧ ਜੰਮ ਕੇ ਨਾਅਰੇ ਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੁੱਧ ਵਿੱਚ ਆਪਣਾ ਰੋਸ਼ ਜ਼ਾਹਿਰ ਕੀਤਾ। ਲੋਕਾਂ ਨੇ ਬਿਜਲੀ ਬੋਰਡ ਦੇ ਜੇ ਈ ਤੇ ਵੀ ਘਟੀਆ ਰਵਈਆ ਇਖ਼ਤਿਆਰ ਕਰਨ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਜੇ ਈ ਬਿਨਾ ਮਤਲਬ ਤੋਂ ਪਰਮਿਟ ਲੈ ਲੈਂਦਾ ਹੈ ਅਤੇ ਉਸਨੂੰ ਕੈਂਸਲ ਵੀ ਨਹੀਂ ਕਰਵਾਉਂਦਾ ਜਿਸ ਕਾਰਨ ਘੰਟਿਆਂ ਬੱਧੀ ਬਿਜਲੀ ਦੀ ਸਪਲਾਈ ਠੱਪ ਰਹਿੰਦੀ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦੋਂ ਪੱਤਰਕਾਰਾਂ ਨੇ ਬਿਜਲੀ ਦੇ ਅਧਿਕਾਰੀਆਂ ਨਾਲ ਇਸ ਮਸਲੇ ਤੇ ਗੱਲ ਕਰਨੀ ਚਾਹੀ ਤੇ ਨਾਂ ਹੀ ਐਸ ਡੀ ਓ ਬਿਜਲੀ ਬੋਰਡ ਨੇ ਅਤੇ ਨਾ ਹੀ ਕਿਸੇ ਹੋਰ ਅਧਿਕਾਰੀ ਨੇ ਫੋਨ ਚੁੱਕ ਕੇ ਗੱਲ ਕਰਨੀ ਪਸੰਦ ਕੀਤੀ । ਬਿਜਲੀ ਘਰ ਪੁੱਜਣ ਤੇ ਵੀ ਉੱਚ ਅਧਿਕਾਰੀ ਓਥੋਂ ਗਾਇਬ ਨਜ਼ਰ ਆਏ । ਇਸ ਧਰਨੇ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਏਕਤਾ ਨੇ ਵੀ ਆਪਣਾ ਸਮਰਥਨ ਪਿੰਡ ਵਾਸੀਆਂ ਦੇ ਹੱਕ ਵਿੱਚ ਦਿੱਤਾ ਅਤੇ ਕਿਹਾ ਕੇ ਜਿੰਨੀ ਦੇਰ ਤੱਕ ਕੋਈ ਉੱਚ ਅਧਿਕਾਰੀ ਸਾਡੀਆਂ ਮੰਗਾਂ ਨਹੀਂ ਮੰਨ ਲੈਂਦਾ ਓਨੀ ਦੇਰ ਤੱਕ ਧਰਨਾ ਇਵੇਂ ਹੀ ਜਾਰੀ ਰਹੇਗਾ ਅਤੇ ਰਾਸ਼ਨ ਪਾਣੀ ਦਾ ਇੰਤੇਜਾਮ ਰੋਡ ਉਪਰ ਹੀ ਸੱਭ ਲਈ ਕਰ ਦਿੱਤਾ ਜਾਵੇਗਾ ਅਤੇ ਮੰਗਾਂ ਮੰਨੇ ਜਾਣ ਤੱਕ ਹੀ ਧਰਨਾ ਖਤਮ ਹੋਵੇਗਾ।
ਜਦੋ ਇਸ ਬਾਰੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਇਸ ਮਸਲੇ ਵਿੱਚ ਰੁਚੀ ਲੈ ਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਫੇਰ ਜਾ ਕੇ ਬਿਜਲੀ ਬੋਰਡ ਦੇ ਐਕਸੀਅਨ ਨੇ 4 ਘੰਟੇ ਬਾਅਦ ਲੋਕਾਂ ਦੀ ਸਾਰ ਲਈ ਅਤੇ ਧਰਨਾਕਾਰੀ ਪਿੰਡ ਵਾਸੀਆਂ ਨਾਲ ਧਰਨੇ ਵਾਲੇ ਸਥਾਨ ਤੇ ਪੁੱਜ ਕੇ ਉਹਨਾਂ ਦੀਆਂ ਮੰਗਾ ਨੂੰ ਮੀਡਿਆ ਕਰਮੀਆਂ ਅਤੇ ਸਭ ਲੋਕਾਂ ਦੀ ਹਾਜ਼ਰੀ ਵਿੱਚ ਆਸ਼ਵਾਸਨ ਦਵਾਇਆ ਅਤੇ ਵਾਅਦਾ ਕੀਤਾ ਕਿ ਬਿਜਲੀ ਦੀ ਸਪਲਾਈ ਸੁਚਾਰੂ ਰੂਪ ਵਿੱਚ ਪਿੰਡ ਨੂੰ ਨਿਰੰਤਰ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ ਮੋਟਰਾਂ ਨੂੰ 8 ਘੰਟੇ ਅਤੇ ਘਰਾਂ ਨੂੰ 24 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇਗਾ।
ਜਿਕਰਯੋਗ ਹੈ ਕੇ ਜੇਕਰ ਡੀ ਸੀ ਅੰਮ੍ਰਿਤਸਰ ਇਸ ਮਸਲੇ ਵਿੱਚ ਦਖਲ ਨਾ ਦਿੰਦੇ ਤੇ ਬਿਜਲੀ ਬੋਰਡ ਦੇ ਅਧਿਕਾਰੀ ਧਰਨਾ ਖਤਮ ਕਰਵਾਉਣ ਲਈ ਧਰਨਾਕਾਰੀਆਂ ਨਾਲ ਸੰਪਰਕ ਨਹੀਂ ਸੀ ਕਰਨਾ ਚਾਹੁੰਦੇ। ਜਿਸ ਵਿੱਚ ਐਸ ਡੀ ਓ ਉਦੋਕੇ ਦਾ ਰੋਲ ਬਹੁਤ ਵੀ ਮਾੜਾ ਸੀ ਜਿਹਨਾਂ ਨੇ ਨਾਂ ਧਰਨਾਕਾਰੀਆਂ ਦੇ ਤਕਲੀਫ ਸਮਝੀ ਅਤੇ ਨਾ ਹੀ ਹਾਈਵੇ ਜਾਮ ਵਿੱਚ ਫਸੇ ਲੋਕਾਂ ਦੀ ਟੈਕਲੀਫ ਨੂੰ ਸਮਝਿਆ ਅਤੇ ਆਪਣਾ ਅੜੀਅਲ ਰੂਪ ਧਾਰੀ ਰੱਖਿਆ। ਜਿਸ ਕਾਰਨ ਇਹ ਧਰਨਾ ਏਨੀ ਦੇਰ ਤੱਕ ਜਾਰੀ ਰਿਹਾ। ਧਰਨਾ ਸ਼ਾਮ 5 ਵਜੇ ਜਾਰੀ ਹੋਇਆ ਅਤੇ ਰਾਤ 9 ਵਜੇ ਤੋਂ ਬਾਅਦ ਖਤਮ ਹੋਇਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਹਨਾਂ ਨੇ ਬਿਜਲੀ ਬੋਰਡ ਨੂੰ 4 ਏਕੜ ਜਮੀਨ ਇਸ ਲਈ ਦਿੱਤੀ ਸੀ ਕਿ ਪਿੰਡ ਨੂੰ ਨਿਰਵਿਘਨ ਸਪਲਾਈ ਮਿਲੇ ਪਰ ਮਹਿਕਮੇ ਨੇ ਪਿੰਡ ਦੀ ਲਾਈਨ ਨੂੰ ਹੋਰ ਵਾਧੂ ਪਿੰਡਾਂ ਨਾਲ ਜੋੜ ਕੇ 132 ਕੇ ਵੀ ਸਬ ਸਟੇਸ਼ਨ ਤੇ ਵਾਧੂ ਲੋਡ ਪਾਇਆ ਗਿਆ ਹੈ ਜਿਥੇ ਹੋਰਨਾਂ ਬਿਜਲੀ ਘਰਾਂ ਨਾਲ ਦੂਸਰੇ ਪਿੰਡਾਂ ਦੀ ਬਿਜਲੀ ਚਲਦੀ ਸੀ ਉਹ ਵੀ ਇਸ ਬਿਜਲੀ ਘਰ ਨਾਲ ਜੋੜ ਦਿੱਤੇ ਗਏ ਹਨ। ਐਕਸੀਅਨ ਬਿਜਲੀ ਬੋਰਡ ਨੇ ਲੋਕਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਪਿੰਡ ਵਾਸੀਆਂ ਦੇ ਇਹ ਸਾਰੀਆਂ ਮੰਗਾਂ ਜਾਇਜ ਹਨ ਅਤੇ ਇਹ ਸਾਰੀਆਂ ਮੰਗਾ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਮੰਗਾਂ ਮੰਨੇ ਜਾਣ ਉਪਰੰਤ ਹੀ ਧਰਨਾ ਖਤਮ ਕੀਤਾ ਗਿਆ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
हिमाचल प्रदेश : पूरा हुआ 14 वर्षों का वनवास अब तो विभाग में समायोजित करें सरकार ग्राम रोजगार सेवक हिमाचल प्रदेश ( Government Gram Rozgar Sev...
-
सिरमौर : GSSS लाना चैता की कार्यवाहक प्रधानाचार्य श्रीमती मीनाक्षी ने बताया कि पलक तोमर पुत्री श्री योगराज गाँव चेवडी ने 500/469 94% अंक...
-
सिरमौर : नौहराधार तहसील के भूटली मानल के पास एक दर्दनाक हादसे मे तीन व्यक्तियो की मौत व एक व्यक्ति के घायल होने का समाचार मिला है । ...
-
रा० व० मा० पाठशाला लाना चैता के पांच छात्रों को लैपटॉप की सोगात प्रदान की गई | इस पाठशाला के छात्रों ने Laptop हासिल कर एक रिकार्ड कायम किय...
-
कण्डीसौड़ः विकासखंड थौलधार की क्षेत्र पंचायत की बैठक ब्लाक प्रमुख श्रीमती प्रभा बिष्ट की अध्यक्षता में आयोजित की गई। बीडीसी में ...
-
गिरिडीह जिले में एक महिला किसान की निर्मम हत्या कर दी गई है. घटना को उस वक्त अंजाम दिया गया है जब महिला खेत से सब्जी तोड़ने के बाद वापस अपने ...
-
આજે જળ સંચય અભિયાન અંતર્ગત થેરવાડા મુકામે બેઠક મળી... જળ એ જ જીવન છે. પાણી આપણા સૌની પ્રાથમિક જરૂરિયાત છે. આજે ભૂમિગત જળ 1200 ફૂટે પહોંચ્યા...
-
ਨਜ਼ਦੀਕੀ ਰਿਸ਼ਤੇਦਾਰ ਮਾਸੀ-ਮਾਸੜ ਨੂੰ ਮਿਲਣ ਪਹੁੰਚਿਆ ਅਰਸ਼ਦੀਪ। ਅੰਮ੍ਰਿਤਸਰ,31 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ...
-
थौलधार :nभगवान नागराजा धाम कांगुड़ा में पहुंचे मुख्यमंत्री पुष्कर सिंह धामी ने हैली पैड पर उतरते ही जनता को अभिवादन किया. नागराजा...
-
- ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ, ਤਨਖਾਹ ਕਮਿਸ਼ਨ ਦੀ ਥਾਂ ਉਤੇ ‘ਅਨਾਮਲੀ ਕਮੇਟੀ’, ਮਹਿੰਗਾਈ ਭੱਤਾ, ਪਰਖਕਾਲ ਸਮਾਂ ਘ...
COMMENTS