ਬਟਾਲਾ, 3 ਜੂਨ ( ਨੀਰਜ ਸ਼ਰਮਾ/ ਜਸਬੀਰ ਸਿੰਘ/ਵਿਨੋਦ ਸ਼ਰਮਾ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਮਿਕੋਰਮਾਇਕੋਸਿਸ ਦੇ ਇਲਾਜ ਅਤੇ ਪਛਾਣ ਸਬੰਧੀ ਦਿਸਾ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਹੀ ਮਿਕੋਰਮਾਈਕੋਸਿਸ ਨਾਮ ਦੀ ਬਿਮਾਰੀ ਜੋ ਕਿ ਬਲੈਕ ਫੰਗਸ ਦੇ ਨਾਂ ਨਾਲ ਮਸਹੂਰ ਹੈ, ਨੂੰ ਸੂਬਾ ਸਰਕਾਰ ਇੱਕ ਨੋਟੀਫਾਈਡ ਬਿਮਾਰੀ ਐਲਾਨ ਚੁੱਕੀ ਹੈ। ਉਹਨਾਂ ਕਿਹਾ ਕਿ ਬਲੈਕ ਫੰਗਸ, ਇੱਕ ਗੰਭੀਰ ਫੰਗਲ ਇਨਫੈਕਸਨ ਹੈ ਜੋ ਨੱਕ, ਸਾਈਨਸ, ਅੱਖਾਂ ਅਤੇ ਕੁਝ ਮਾਮਲਿਆਂ ਵਿੱਚ ਵਿਅਕਤੀ ਦੇ ਦਿਮਾਗ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਸਰਕਾਰ ਨੇ ਮਿਕੋਰਮਾਈਕੋਸਿਸ ਤੋਂ ਨਿਜਾਤ ਪਾਉਣ ਅਤੇ ਪ੍ਰਬੰਧਨ ਲਈ ਮਾਹਰ ਸਮੂਹ ਦੀ ਸਲਾਹ ’ਤੇ ਇਸ ਬਿਮਾਰੀ (ਬਲੈਕ ਫੰਗਸ) ਦੀ ਪਛਾਣ, ਇਲਾਜ ਅਤੇ ਸੁਚੱਜੇ ਪ੍ਰਬੰਧਨ ਦੀ ਸਿਫਾਰਸ਼ ਕੀਤੀ ਹੈ।
ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਿਵਲ ਸਰਜਨ ਦਫਤਰਾਂ ਵਿੱਚ “ਮਿਕੋਰਮਾਈਕੋਸਿਸ ਆਡਿਟ ਕਮੇਟੀ” ਬਣਾਉਣ ਦੀ ਸਿਫਾਰਸ਼ ਨੂੰ ਪਾਸ ਕਰ ਦਿੱਤਾ ਗਿਆ ਹੈ ਅਤੇ ਇਹ ਕਮੇਟੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਮਿਕੋਰਮਾਈਕੋਸਿਸ ਦੇ ਪੁਸਟੀ ਕੀਤੇ ਕੇਸਾਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਲਈ ਜਿੰਮੇਵਾਰ ਹੋਵੇਗੀ। ਉਨਾਂ ਕਿਹਾ ਕਿ ਇਹ ਕਮੇਟੀ ਹਰ ਕੇਸ ਦੇ ਨਤੀਜੇ ਐਸ 3 ਪੋਰਟਲ ’ਤੇ ਵੀ ਦਰਜ ਕਰੇਗੀ। ਇਲਾਜ ਸਬੰਧੀ ਦਵਾਈਆਂ ਸਰਕਾਰੀ ਮੈਡੀਕਲ ਕਾਲਜ ਅਤੇ ਸਿਵਲ ਸਰਜਨ ਦਫਤਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਉਪਲਬਧ ਕਰਵਾਈਆਂ ਜਾ ਸਕਣ। ਉਨਾਂ ਕਿਹਾ ਕਿ ਦਵਾਈਆਂ ਦੀ ਤਰਜੀਹ ਮਰੀਜ ਦੀ ਕਲੀਨਿਕਲ ਸਥਿਤੀ ਦੇ ਅਨੁਸਾਰ ਇਲਾਜ ਕਰਨ ਵਾਲੇ ਹਸਪਤਾਲ / ਇਲਾਜ ਕਰਨ ਵਾਲੇ ਡਾਕਟਰ ਵਲੋਂ ਤੈਅ ਕੀਤੀ ਜਾਏਗੀ।
ਸ. ਚੀਮਾ ਨੇ ਅੱਗੇ ਕਿਹਾ ਕਿ ਜੇ ਮਰੀਜ ਦੀ ਜਾਨ ਨੂੰ ਕੋਈ ਤੁਰੰਤ ਜੋਖਮ ਨਹੀਂ ਹੰੁਦਾ ਤਾਂ ਮਿਕੋਰਮਾਈਕੋਸਿਸ ਦੇ ਮਰੀਜ ਨੂੰ ਸਰਜਰੀ ਲਈ ਨਹੀਂ ਲਿਜਾਇਆ ਜਾਣਾ ਚਾਹੀਦਾ ਜੇ ਉਹ ਕੋਵਿਡ ਪਾਜੇਟਿਵ / ਹਾਈਪੌਕਸਿਕ ਹੈ। ਉਹਨਾਂ ਕਿਹਾ ਕਿ ਜੇਕਰ ਹਾਈਪੌਕਸਿਆ ਦਾ ਕੋਈ ਲੱਛਣ ਮਰੀਜ ਵਿੱਚ ਮੌਜੂਦ ਨਹੀਂ ਹੈ ਤਾਂ ਸਟੀਰਾਇਡ ਨਾਲ ਇਲਾਜ ਕਰਨ ਦੀ ਕੋਈ ਸਿਫਾਰਸ ਨਹੀਂ ਹੈ। ਹਾਈਪੌਕਸਿਕ ਮਰੀਜ ਲਈ ਐਮਆਰਆਈ ਸਕੈਨ ਨੂੰ ਵਿਕਲਪਿਕ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਐਮਆਰਆਈ ਅਜਿਹੇ ਮਰੀਜ ਲਈ ਸੁਖਾਵੇਂ ਨਹੀਂ ਹਨ।
ਸ. ਚੀਮਾ ਨੇ ਅੱਗੇ ਕਿਹਾ ਕਿ ਇਲਾਜ ਆਡਿਟ ਕਮੇਟੀ ਵਿੱਚ ਹਸਪਤਾਲ ਦੇ ਸਬੰਧਤ ਮੈਡੀਕਲ ਵਿਭਾਗ, ਐਨੇਸਥੀਸੀਆ ਅਤੇ ਈਐਨਟੀ ਦੇ ਮੈਂਬਰ ਸਾਮਲ ਹੋਣੇ ਚਾਹੀਦੇ ਹਨ, ਜਿਵੇਂ ਕਿ ਸਬੰਧਤ ਸਿਹਤ ਸੰਸਥਾ ਦੇ ਪਿ੍ਰੰਸੀਪਲ / ਐਮਐਸ / ਮੈਨੇਜਮੈਂਟ ਦੁਆਰਾ ਫੈਸਲਾ ਕੀਤਾ ਗਿਆ ਹੋਵੇ। ਉਨਾਂ ਕਿਹਾ ਕਿ ਜਿਲਿਆਂ ਨੂੰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਆਈਈਸੀ ਦੀਆਂ ਗਤੀਵਿਧੀਆਂ ਚਲਾਉਣੀਆਂ ਚਾਹੀਦੀਆਂ ਹਨ ਜੋ ਕਿ ਮਿਕੋਰਮਾਈਕੋਸਿਸ ਵਿਅਕਤੀ ਤੋਂ ਵਿਅਕਤੀ ਰਾਹੀਂ ਫੈਲਦੀ।
[Important News]$type=slider$c=4$l=0$a=0$sn=600$c=8
अधिक खबरे देखे .
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
9वे दिन सच आया सामने, पिता के साथ पुलिस अधीक्षक श्री किरीट राठोड जी ने किया प्रेस -----!! देवरिया के भलुअनी थाना का था मामला--! ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
गुरदासपुर 21 जून ( नीरज शर्मा भारद्वाज) *आज उपायुक्त गुरदासपुर श्री मोहम्मद इत्तेफाक ने आठवीं की परीक्षा में मेर...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
ਅੰਮ੍ਰਿਤਸਰ,4 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਮੁਲਾਜ਼ਮ ਵਰਗ ਦੀ ਸਿਰਮੌਰ ਜਥੇਬੰਦੀ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰ...
-
ਬਟਾਲਾ, 13 ਦਸੰਬਰ ( ਨੀਰਜ ਸ਼ਰਮਾ, ਜਸਬੀਰ ਸਿੰਘ) ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਰੈੱਡ ਰਿਬ...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
અમરેલીના બગસરા ખાતે નવી સરકારી સાયન્સ કોલેજનો શુભારંભ. રાજય સરકારના શિક્ષણ વિભાગ દ્રારા મંજૂરી મળેલ નવી કોલેજમાં જૂન-૨૦૨૨થી નવા એડમિશન માટે...

COMMENTS