ਬਟਾਲਾ, 9 ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) - ਬਟਾਲਾ ਸ਼ਹਿਰ ਦੀ ਇੱਕ ਛੋਟੀ ਬੱਚੀ ਨੇ ਦੁਨੀਆਂ ਨੂੰ ਵਾਤਾਵਰਨ ਦੀ ਸੰਭਾਲ ਦਾ ਵੱਡਾ ਸੁਨੇਹਾ ਦਿੱਤਾ ਹੈ। ਬਟਾਲਾ ਦੇ ਰਾਮ ਨਗਰ ਇਲਾਕੇ ਦੇ ਵਸਨੀਕ ਕੁਲਵਿੰਦਰ ਸਿੰਘ ਲਾਡੀ ਜੱਸਲ ਅਤੇ ਕੰਵਲਜੀਤ ਕੌਰ ਦੀ 7 ਸਾਲਾ ਧੀ ਜਪਮਨ ਕੌਰ ਜੋ ਕਿ ਡੀ.ਆਰ.ਭੱਲਾ ਡੀ.ਏ.ਵੀ ਸੈਨਟਰੀ ਸਕੂਲ ਬਟਾਲਾ ਦੀ ਦੂਸਰੀ ਜਮਾਤ ਦੀ ਵਿਦਿਆਰਥਣ ਹੈ, ਨੇ ਆਪਣੇ ਘਰ ਅਤੇ ਮੁਹੱਲੇ ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਕੋਈ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਵੇ।ਨੰਨੀ ਪਰੀ ਜਪਮਨ ਕੌਰ ਦਾ ਕਹਿਣਾ ਹੈ ਕਿ ਹਰ ਮਨੁੱਖ ਨੂੰ ਆਪਣੀ ਪਿਆਰੀ ਧਰਤੀ ਦੇ ਵਾਤਾਵਰਨ ਨੂੰ ਸੰਭਾਲਣ ਲਈ ਗੰਭੀਰ ਹੋਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਕੁਦਰਤ ਪ੍ਰਤੀ ਆਪਣੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਦਿਨੋਂ-ਦਿਨ ਧਰਤੀ ਦਾ ਵਾਤਾਵਰਨ ਵਿਗੜਦਾ ਜਾ ਰਿਹਾ ਹੈ, ਜਿਸ ਕਾਰਨ ਨਿੱਤ ਕੋਈ ਨਾ ਕੋਈ ਕੁਦਰਤੀ ਆਫ਼ਤ ਆਪਣਾ ਕਹਿਰ ਵਰਤਾਉਂਦੀ ਰਹਿੰਦੀ ਹੈ। ਉਸਨੇ ਕਿਹਾ ਕਿ ਅਸੀਂ ਕੁਦਰਤ ਨਾਲ ਖਿਲਵਾੜ ਕਰਕੇ ਉਸਦੇ ਕਹਿਰ ਤੋਂ ਬਚ ਨਹੀਂ ਸਕਦੇ।
ਜਪਮਨ ਦਾ ਸੁਪਨਾ ਹੈ ਕਿ ਉਸਦਾ ਆਪਣਾ ਸ਼ਹਿਰ, ਸੂਬਾ, ਦੇਸ਼ ਅਤੇ ਸਮੁੱਚਾ ਗਲੋਬ ਹੀ ਹਰਿਆ-ਭਰਿਆ ਹੋਵੇ ਅਤੇ ਇਸ ਲਈ ਜਿਥੇ ਉਹ ਖੁਦ ਯਤਨਸ਼ੀਲ ਹੈ ਓਥੇ ਉਹ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣ ਦੀ ਗੱਲ ਕਹਿੰਦੀ ਹੈ। ਉਸਨੇ ਅਪੀਲ ਕੀਤੀ ਹੈ ਕਿ ਇਸ ਮਾਨਸੂਨ ਦੇ ਮੌਸਮ ਵਿੱਚ ਹਰ ਵਿਅਕਤੀ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰੇ ਤਾਂ ਜੋ ਅਸੀਂ ਆਪਣੀ ਪਿਆਰੀ ਧਰਤੀ ਨੂੰ ਜੀਵਨ ਦਾਤੀ ਬਣੀ ਰਹਿਣ ਦਈਏ।
Pragati Media Social Work में जुड़ने के लिए संपर्क करे . 7983444450
Pragati Media
punjab
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
टिहरी=थौलधार विकास खण्ड के राजकीय इंटर कॉलेज मैंडखाल में कक्षा 10वीं व 12वीं की बोर्ड परीक्षा 2022 में उत्तीर्ण हुए प्रथम, द्वितीय एवं तृतीय...
-
टिहरी: सुरकंडा देवी की पहाड़ी पर बड़ा हादसा होने से बचा, ट्रॉलियों में फंसे रहे टिहरी विधायक सहित कई श्रद्धालुगण सुरकंडा देवी मं...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
COMMENTS