ਮਹਾਸ਼ਾ ਗੋਕਲ ਚੰਦ ਜੀ ਸੇਵਾ, ਤਿਆਗ ਅਤੇ ਪ੍ਰੇਮ ਦੀ ਮੂਰਤ ਸਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਅਰਪਣ ਕੀਤਾ - ਤ੍ਰਿਪਤ ਬਾਜਵਾ
ਬਟਾਲਾ, 16 ਮਈ ( ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ)- ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਦੀ ਬਹੁਤ ਹੀ ਸਤਿਕਾਰਤ ਹਸਤੀ ਮਹਾਸ਼ਾ ਗੋਕਲ ਚੰਦ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੁੱਖ ਦੀ ਘੜੀ ਵਿੱਚ ਮਹਾਸ਼ਾ ਜੀ ਦੇ ਸਨੇਹੀਆਂ ਨਾਲ ਦੁੱਖ ਵੰਡਾਉਣ ਲਈ ਦੈਨਿਕ ਪ੍ਰਾਥਨਾ ਸਭਾ ਪਹੁੰਚੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਹਾਸ਼ਾ ਗੋਕਲ ਚੰਦ ਜੀ ਸੱਚਮੁੱਚ ਹੀ ਸੇਵਾ, ਤਿਆਗ ਅਤੇ ਪ੍ਰੇਮ ਦੀ ਮੂਰਤ ਸਨ। ਉਨ੍ਹਾਂ ਕਿਹਾ ਕਿ ਮਹਾਸ਼ਾ ਜੀ ਨੇ ਆਪਣਾ ਸਾਰਾ ਹੀ ਜੀਵਨ ਲੋਕ ਸੇਵਾ ਨੂੰ ਅਰਪਣ ਕਰ ਦਿੱਤਾ ਅਤੇ ਆਖਰੀ ਸਵਾਸ ਤੱਕ ਵੀ ਉਹ ਮਾਨਵਤਾ ਦੀ ਸੇਵਾ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਮਹਾਸ਼ਾ ਜੀ ਵਰਗੇ ਸੰਤ ਪੁਰਸ਼ ਸਦੀਆਂ ਬਾਅਦ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਦੇ ਸਵਰਗਵਾਸ ਹੋਣ ਨਾਲ ਬਟਾਲਾ ਸ਼ਹਿਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਵਿੱਚ ਹਮੇਸ਼ਾਂ ਹੀ ਮਹਾਸ਼ਾ ਗੋਕਲ ਚੰਦ ਜੀ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਰਿਹਾ ਹੈ ਅਤੇ ਉਹ ਹਮੇਸ਼ਾਂ ਲੋਕ ਸੇਵਾ ਕਰਨ ਦੀ ਪ੍ਰੇਰਨਾ ਅਤੇ ਅਗਵਾਈ ਉਨ੍ਹਾਂ ਕੋਲੋਂ ਲੈਂਦੇ ਸਨ। ਉਨ੍ਹਾਂ ਕਿਹਾ ਕਿ ਭਾਂਵੇ ਮਹਾਸ਼ਾ ਗੋਕਲ ਚੰਦ ਜੀ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ ਹਨ ਪਰ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਲੋਕ ਸੇਵਾ ਦੇ ਮਹਾਂਕੁੰਭ ਹਮੇਸ਼ਾਂ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਬਟਾਲਾ ਵਾਸੀਆਂ ਨੂੰ ਮਹਾਸ਼ਾ ਜੀ ਦਾ ਵਿਛੋੜਾ ਸਹਿਣ ਕਰਨ ਦਾ ਬਲ ਬਖਸ਼ਣ ਦੇ ਨਾਲ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਬਲ ਬਖਸ਼ਣ।
ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਚੇਅਰਮੈਨ ਕਸਤੂਰੀ ਲਾਲ ਸੇਠ, ਮਾਸਟਰ ਕੁਲਦੀਪ ਰਾਜ ਸ਼ਰਮਾ, ਅਸ਼ੋਕ ਅਗਰਵਾਲ, ਗੌਤਮ ਸੇਠ ਗੁੱਡੂ ਸਮੇਤ ਸ਼ਹਿਰ ਦੇ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी गढ़वाल।। (सू०वि०)जिलाधिकारी मयूर दीक्षित ने शनिवार को विकासखंड थौलधार क्षेत्रांतर्गत कांगुड़ा नागराजा मंदिर का स्थलीय निरीक्षण किया। ...
-
डिप्टी कमिश्नर पठानकोट ने दिया शहर निवासियों को ज़रूरी निर्देश पठानकोट, 8 मई (दीपक महाजन)- श्री आदित्य उप्पल, डिप्टी कमिश्नर, पठानकोट ने ज...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
हर वर्ष की भांति इस वर्ष भी अखिल भारतीय सगरवंशी माली समाज की कुलदेवी श्री कनेवरी माता का 79 वां पांच दिवसीय वार्षिक महोत्सव 8.05.2025 से 12....
-
टिहरी गढ़वाल (सू.वि.) आज शुक्रवार को जिलाधिकारी टिहरी गढ़वाल की अध्यक्षता में जिला स्तरीय समीक्षा समिति एवं जिला सलाहकार समिति की त्रैमासिक ...
-
खाद्य पदार्थों एवं अन्य आवश्यक वस्तुओं की जमाखोरी एवं कालाबाजारी के बारे में सूचना देने के लिए दिए गए मोबाइल नंबरों पर संपर्क किया जा सकता ...
-
----कल सुबह 4 बजे सायरन बजेगा और रात 10 बजे ब्लैकआउट हो जाएगा: डिप्टी कमिश्नर ----उपायुक्त ने कहा कि यह सिर्फ अभ्यास है, इससे डरने की जरूर...
-
सोनभद्र। उ०प्र०उध्योग व्यापार प्रतिनिधि मण्डल के वरिष्ठ प्रदेश उपाध्यक्ष व प्रमुख व्यापारी रतनलाल गर्ग उम्र 82 का आज प्रातः 8.15 बजे स्वर्...
-
जौनपुर। थाना - मड़ियाहूं अंतर्गत नगर के खैरुद्दीनगंज मोहल्ले में स्थित भूमिधरी जमीन पर कुछ दबंगों द्वारा अवैध कब्जा किया जा रहा था सूचन...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
COMMENTS