ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਗੁਰਦਾਸਪੁਰ, ਜ਼ਿਲਾ ਮੰਡੀ ਅਫਸਰ ਤੇ ਸਿਵਲ ਸਰਜਨ ਨੂੰ ਕੋਵਿਡ-19 ਸਬੰਧੀ ਜਾਰੀ ਗਾਈਡਲਾਈਨਜ਼ ਨੂੰ ਮੰਡੀਆਂ ਵਿਚ ਯਕੀਨੀ ਬਣਾਉਣ ਦੀ ਕੀਤੀ ਹਦਾਇਤ
ਗੁਰਦਾਸਪੁਰ, 8 ਅਪ੍ਰੈਲ (ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਕਣਕ ਕੀਤੇ ਗਏ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਜੂਮ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿਚ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਆੜ੍ਹਤੀ ਐਸ਼ੋਸੀਏਸ਼ਨ ਦੇ ਪ੍ਰਧਾਨ/ ਨੁਮਾਇੰਦੇ ਆਦਿ ਹਾਜ਼ਰ ਸਨ। ਮੀਟਿੋਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਤੇ ਚੁਕਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਰੇ ਇੰਤਜ਼ਾਮ ਅਗਾਊਂ ਮੁਕੰਮਲ ਕਰ ਲਏ ਜਾਣ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਗੁਰਦਾਸਪੁਰ ਅਤੇ ਜ਼ਿਲਾ ਮੰਡੀ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੀਆਂ ਗਾਈਡਲਾਈਨਜ਼ ਨੂੰ ਜਿਲੇ ਦੀਆਂ ਮੰਡੀਆਂ ਵਿਚ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ। ਉਨਾਂ ਸਿਵਲ ਸਰਜਨ ਗੁਰਦਾਸਪੁਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਸਿਹਤ ਟੀਮਾਂ ਭੇਜ ਕੇ ਇਹ ਚੈੱਕ ਕਰਨਾ ਯਕੀਨੀ ਬਣਾਉਣਗੇ ਕਿ ਜਿਲੇ ਦੀਆਂ ਮੰਡੀਆਂ ਵਿਚ ਸ਼ੋਸਲ ਡਿਸਟੈਸਿੰਗ, ਥਰਮਲ ਸਕੈਨਰ, ਮਾਸਕ, ਸ਼ੈਨੀਟਾਇਜ਼ਰ ਉਪਲੱਬਧ ਹਨ। ਇਹ ਵੀ ਚੈੱਕ ਕਰਨਗੇ ਕਿ ਮੰਡੀਆਂ ਵਿਚ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਉਨਾਂ ਜ਼ਿਲਾ ਹੈੱਡ ਜੀ.ਓ.ਜੀ ਗੁਰਦਾਸਪੁਰ ਬਿ੍ਰਗੇਡੀਅਰ ਕਾਹਲੋਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਾਰੇ ਜੀ.ਓ.ਜੀ ਨੂੰ ਜ਼ਿਲੇ ਦੀਆਂ ਦਾਣਾ ਮੰਡੀਆਂ ਦਾ ਦੋਰਾ ਕਰਨ ਦੀ ਹਦਾਇਤ ਕਰਨਗੇ ਤੇ ਮੰਡੀਆਂ ਵਿਚ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਜਿਵੇ ਮੰਡੀ ਫੜ੍ਹ, ਸ਼ੈੱਡ, ਲਾਈਟਾਂ, ਸੜਕਾਂ, ਬਾਥਰੂਮ, ਸਫਾਈ, ਪੀਣ ਲਈ ਸਾਫ ਪਾਣੀ, ਮੰਡੀ ਦਾ ਲਿਬਾਰਟਰੀ ਬਲਾਕ ਅਤੇ 30 ਫੁੱਟ ਗੁਣਾ 30 ਫੁੱਟ ਦੇ ਖਾਨੇ ਆਦਿ ਅਤੇ ਮੰਡੀਆਂ ਨਾਲ ਬੁਨਿਆਦੀ ਸਹੂਲਤਾਂ ਆਦਿ ਬਾਰੇ ਰਿਪੋਰਟ ਦੇਣਗੇ। ਉਨਾਂ ਆੜ੍ਹਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲ ਦੀ ਚੰਗੀ ਸਫਾਈ ਕਰਨ ਅਤੇ ਸੁਕਾਉਣ ਉਪਰੰਤ ਹੀ ਬੋਰੀਆਂ ਵਿਚ ਭਰਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
[Important News]$type=slider$c=4$l=0$a=0$sn=600$c=8
अधिक खबरे देखे .
-
सत्र न्यायाधीश ने जेल का दौरा किया, कैदियों की समस्याएँ सुनीं पठानकोट, 7 नवंबर (दीपक महाजन) - जिला विधिक सेवा प्राधिकरण, पठानकोट के अध्यक्...
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
कैबिनेट मंत्री पंजाब श्री लाल चंद कटारू चक का चल रहे सड़क निर्माण कार्यों का निरीक्षण करने हेतु विशेष दौरा ---- विधानसभा क्षेत्र भोआ को 28...
-
दिव्यांग एवं जरूरतमंद बुजुर्गों को 28 लाख 63 हजार रुपये के निःशुल्क उपकरण वितरित-- श्री लाल चंद कटारूचक पठानकोट, 7 नवंबर (दीपक महाजन) हमा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उपायुक्त डॉ. पल्लवी ने 4 नवंबर को आयोजित होने वाले लाइट एंड साउंड शो में भाग लेने के लिए जिलेवासियों को आमंत्रित किया ----लामिनी स्टेडियम, ...
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
भीलवाड़ा : गंगापुर भीलवाड़ा के गोवलिया गांव से काफी दिनों से चंबल के पानी की योजना चल रही थी गांव के लोग पानी से काफी परेशानी उठा रहे थे. ग...
-
राष्ट्रपति ने यूसीसी समेत विभिन्न उपलब्धियों को गिनाया। उत्तराखंड को देश का नम्बर वन राज्य बनाने की दिशा में सभी जुटें। देहरादून ।। राष्ट्रप...
-
सोनभद्र। मिशन शक्ति व माननीय उच्च न्यायालय के आदेश के अनुक्रम में अभियान चलाकर काली फिल्म, मोडिफाइड साइलेंसर,सीट बेल्ट, बिना हेलमेट, तीन ...

COMMENTS