ਨਹਿਰੀ ਪਟਵਾਰ ਯੂਨੀਅਨ ਸਰਕਲ ਅਮ੍ਰਿੰਤਸਰ ਦੀ ਹੋਈ ਚੋਣ, ਸਤਨਾਮ ਸਿੰਘ ਪ੍ਰਧਾਨ ਅਤੇ ਮਨਜਿੰਦਰ ਸਿੰਘ ਜਨ: ਸਕੱਤਰ ਬਣੇ,
ਅਮ੍ਰਿੰਤਸਰ,7 ਜਨਵਰੀ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ ਸਰਕਲ ਅਮ੍ਰਿੰਤਸਰ ਦੀ ਇਕ ਹੰਗਾਮੀ ਮੀਟਿੰਗ ਸੂਬਾ ਸੀਨੀ:ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪੰਨੂ ਅਤੇ ਰਾਜਦੀਪ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ, ਸਰਪ੍ਰਸਤ ਸੰਤੋਸ਼ ਕੁਮਾਰ ਗਰਗ,ਚੇਅਰਮੈਨ ਸੁਭਾਸ਼ ਮੋਦਗਿੱਲ,
ਉਪ ਚੇਅਰਮੈਨ ਪ੍ਰਦੀਪ ਕੁਮਾਰ ਸਰਮਾ ਨੇ ਨਹਿਰੀ ਪਟਵਾਰੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਭਰਪੂਰ ਸਹਿਯੋਗ ਸਦਕਾ ਯੂਨੀਅਨ ਜਿੱਥੇ ਰੈਵੀਨਿਊ ਸਟਾਫ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਅਤੇ ਰਹੇਗੀ,ਉੱਥੇ ਮਹਿਕਮੇ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਵੀ ਯਤਨਸ਼ੀਲ ਹੈ। ਉਨ੍ਹਾਂ ਸਮੂੰਹ ਰੈਵੀਨਿਊ ਸਟਾਫ ਨੂੰ ਆਪਣੇ ਵਿਭਾਗੀ ਕੰਮਾਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਪਟਾਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਵੱਲੋ ਯੂਨੀਅਨ ਵਿੱਚ ਵਿਸਥਾਰ ਕਰਦਿਆਂ ਹੋਇਆਂ ਯੂ ਬੀ ਡੀ ਸੀ ਸਰਕਲ ਅਮ੍ਰਿੰਤਸਰ ਦੀ ਚੋਣ ਕੀਤੀ ਗਈ ਜਿਸ ਵਿੱਚ ਸਤਨਾਮ ਸਿੰਘ ਪ੍ਰਧਾਨ, ਮਨਜਿੰਦਰ ਸਿੰਘ ਜਨ: ਸਕੱਤਰ ਅਤੇ ਚੇਅਰਮੈਨ ਨਿਰਮਲ ਸਿੰਘ,ਇਸੇ ਤਰ੍ਹਾਂ ਕ੍ਰਮਵਾਰ ਮਜੀਠਾ ਮੰਡਲ ਦੇ ਪ੍ਰਧਾਨ ਹਰਜਿੰਦਰ ਸਿੰਘ,ਜਨ: ਸਕੱਤਰ ਰਵੀ ਕੁਮਾਰ ਅਤੇ ਚੇਅਰਮੈਨ ਗੁਰਮੇਜ ਸਿੰਘ ਬੀ ਏ ਜੰਡਿਆਲਾ ਮੰਡਲ ਦੇ ਪ੍ਰਧਾਨ ਹਰਨੇਕ ਸਿੰਘ ਜਨਰਲ ਸਕੱਤਰ ਭਗਵੰਤ ਸਿੰਘ ਅਤੇ ਚੇਅਰਮੈਨ ਹਰਜਿੰਦਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ।ਹੋਰਨਾਂ ਤੋਂ ਇਲਾਵਾ ਇਸ ਮੌਕੇਬਾਜ ਸਿੰਘ,ਸੁਖਬੀਰ ਸਿੰਘ ਕੋਹਲੀ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਬਾਬਾ, ਦੀਪਕ ਕੁਮਾਰ,ਗੁਰਨਿਸਾਨ ਸਿੰਘ,ਹਰਜੀਤ ਸਿੰਘ,ਬਲਦੇਵ ਸਿੰਘ ਫੌਜੀ,ਸਤਨਾਮ ਸਿੰਘ ਫੌਜੀ,ਗੁਰਜੀਤ ਸਿੰਘ ਪੱਲਾ,ਹਰਪ੍ਰੀਤ ਸਿੰਘ,ਪ੍ਰਿਤਪਾਲ ਸਿੰਘ,ਹਰਪ੍ਰੀਤ ਸਿੰਘ,ਹਰਜਿੰਦਰ ਸਿੰਘ,ਮਨਦੀਪ ਮੈਨੀ, ਹਰਦੀਪ ਸਿੰਘ,ਸੁਰਿੰਦਰ ਸਿੰਘ ਫੌਜੀ,ਕੁਲਵੰਤ ਸਿੰਘ,ਭਗਵੰਤ ਸਿੰਘ ਰੰਧਾਵਾ ਸੁਰਜੀਤ ਸਿੰਘ,ਅਨੋਖ ਸਿੰਘ ਕਰਨੈਲ ਸਿੰਘ,ਲਖਵਿੰਦਰ ਸਿੰਘ,ਨਵਦੀਪ ਡੋਗਰਾ,ਕੁਲਵੰਤ ਸਿੰਘ ਮੰਮਣਕੇ ਆਦਿ ਵੀ ਹਾਜਰ ਸਨ। ਫੋਟੋ ਕੈਪਸ਼ਨ-: ਨਹਿਰੀ ਪਟਵਾਰ ਯੂਨੀਅਨ ਦੇ ਨਵ- ਨਿਯੁਕਤ ਅਹੁਦੇਦਾਰਾਂ ਨਾਲ ਖੜੇ ਹਨ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਹੋਰ ।ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS