ਮਨਿਸਟੀਰੀਅਲ ਕਾਮਿਆਂ ਦੀਆਂ ਅਹਿਮ ਮੰਗਾਂ ਸਰਕਾਰ ਵੱਲੋਂ ਨਜਰਅੰਦਾਜ਼ ਕਰਨ ਕਾਰਣ ਤਿੱਖੇ ਸੰਘਰਸ਼ ਕਰਨ ਦੀਆਂ ਹੋਈਆਂ ਵਿਚਾਰਾਂ
ਅਮ੍ਰਿੰਤਸਰ,18 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੰਜਾਬ ਸਰਕਾਰ ਮਨਿਸਟੀਰੀਅਲ ਸਰਸਿਜ਼ ਯੂਨੀਅਨ ਜਿਲ੍ਹਾ ਯੂਨਿਟ ਦੀ ਭਖਦੀਆਂ ਮੰਗਾਂ ਤੇ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ ਅਤੇ ਜਗਦੀਸ਼ ਠਾਕੁਰ ਜਨ: ਸਕੱਤਰ ਦੀ ਅਗਵਾਈ ਹੇਂਠ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਮੇਘ ਸਿੰਘ ਸਿੱਧੂ ਸੂਬਾ ਪ੍ਰਧਾਨ ਪੀ ਐਸ ਐਮ ਐਸ ਯੂ ਸੁਖਚੈਨ ਸਿੰਘ ਖਹਿਰਾ ਸੂਬਾ ਮੁੱਖ ਸਲਾਹਕਾਰ,ਹਾਈ ਪਾਵਰ ਕਮੇਟੀ ਮੈਂਬਰ ਗੁਰਨਾਮ ਸਿੰਘ ਵਿਰਕ , ਮਨਜਿੰਦਰ ਸਿੰਘ ਸੰਧੂ,ਖੁਸ਼ਵਿੰਦਰ ਕਪਿਲਾ,ਮਨਦੀਪ ਸਿੰਘ ਸਿੱਧੂ ਆਦਿ ਨੇ ਉਚੇਚੇ ਤੌਰ ਤੇ ਸ਼ਿਕਰਤ ਕੀਤੀ ।ਇਸ ਮੀਟਿੰਗ ਵਿੱਚ ਛੇਵਾਂ ਤਨਖਾਹ ਕਮਿਸ਼ਨ ਦੀ ਮਨਿਆਦ ਅੱਗੇ ਪਾਉਣਾ,ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ ਸੈਂਟਰ ਦੇ ਸਤਵੇਂ ਤਨਖਾਹ ਕਮਿਸ਼ਨ ਦੇ ਅਧਾਰ ਤੇ ਭਰਤੀ ਕਰਨ ਵਾਲਾ ਮਿਤੀ 17.07.2020 ਦਾ ਪੱਤਰ ਰੱਦ ਕਰਨਾਂ, ਸਮੂਹ ਵਿਭਾਗਾਂ ਦਾ ਪੁਨਰਗਠਨ ਕਰਨ ਵਾਲੀਆਂ ਹਦਾਇਤਾਂ ਰੱਦ ਕਰਨਾਂ,ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ, ਤਰਸ ਦੇ ਅਧਾਰ ਤੇ ਭਰਤੀ ਹੋਏ ਕਰਮਚਾਰੀਆਂ ਤੇ ਟਾਈਪ ਟੈਸਟ ਦੀ ਸ਼ਰਤ ਹਟਾ ਕੇ ਕੰਪੂਟਰ ਕੋਰਸ ਲਾਗੂ ਨਾ ਕਰਨਾਂ, ਡੀ.ਏ. ਦੀਆਂ ਪੈਡਿੰਗ ਕਿਸ਼ਤਾਂ ਦਾ ਬਕਾਇਆ ਅਤੇ ਕਿਸ਼ਤਾਂ ਰਲੀਜ਼ ਨਾ ਕਰਨਾ ਆਦਿ ਭਖਦੀਆਂ ਮੰਗਾਂ ਨਾ ਮੰਨੇ ਜਾਣ ਦਾ ਜਥੇਬੰਦੀ ਵੱਲੋ਼ ਗੰਭੀਰ ਨੋਟਿਸ ਲਿਆ ਗਿਆ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਜੇਕਰ ਭਖਦੀਆਂ ਮੰਗਾਂ ਤੇ ਜਥੇਬੰਦੀ ਨਾਲ ਤੁਰੰਤ ਮੀਟਿੰਗ ਕਰਕੇ ਮੰਗਾਂ ਨਾਂ ਮੰਨੀਆਂ ਤਾ ਆਉਣ ਵਾਲੇ ਦਿਨਾਂ ਵਿੱਚ ਮਜਬੂਰਨ ਵੱਸ ਸੂਬਾ ਪੱਧਰੀ ਮੀਟਿੰਗ ਬੁਲਾ ਕੇ ਤਿੱਖੇ ਸੰਘਰਸ਼ ਦਾ ਆਗਾਜ਼ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਕਿਉਂਕਿ ਸਰਕਾਰ ਬਾਰ ਬਾਰ ਜਥੇਬੰਦੀ ਨਾਲ ਕੀਤੀਆਂ ਮੀਟਿੰਗਾਂ ਵਿੱਚ ਕੀਤੇ ਵਾਦਿਆਂ ਤੋਂ ਸਰਕਾਰ ਭੱਜ ਚੁੱਕੀ ਹੈ ਅਤੇ ਕੋਈ ਵੀ ਮੰਗ ਪੂਰੀ ਨਹੀਂ ਹੋ ਰਹੀ।ਇਸ ਮੌਕੇ ਸੂਬਾ ਕਮੇਟੀ ਪੀ.ਐਸ.ਐਮ.ਐਸ.ਯੂ ਦੇ ਮੇਘ ਸਿੰਘ ਸਿੱਧੂ ਸੂਬਾ ਪ੍ਰਧਾਨੂ ,ਸੁਖਚੈਨ ਸਿੰਘ ਖਹਿਰਾ ਸੂਬਾ ਮੁੱਖ ਸਲਾਹਕਾਰ,ਹਾਈ ਪਾਵਰ ਕਮੇਟੀ ਮੈਂਬਰ ਗੁਰਨਾਮ ਸਿੰਘ ਵਿਰਕ, ਮਨਜਿੰਦਰ ਸਿੰਘ ਸੰਧੂ ,ਖੁਸ਼ਵਿੰਦਰ ਕਪਿਲਾ,ਮਨਦੀਪ ਸਿੰਘ ਸਿੱਧੂ, ਮਨਜਿੰਦਰ ਸਿੰਘ ਸੰਧੂ ਜਿਲ੍ਹਾ ਵਿੱਤ ਸਕੱਤਰ,ਅਮਨ ਥਰੀਏਵਾਲ ਅਤੇ ਸਾਹਿਬ ਕੁਮਾਰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ,ਸਿਹਤ ਵਿਭਾਗ ਤੋਂ ਤੇਜਿੰਦਰ ਸਿੰਘ ਢਿਲੋਂ,ਅਤੁਲ ਸ਼ਰਮਾਂ, ਖਜ਼ਾਨਾ ਵਿਭਾਗ ਤੋਂ ਮੁਨੀਸ਼ ਸ਼ਰਮਾਂ , ਰਜਿੰਦਰ ਸਿੰਘ ਮੱਲ੍ਹੀ,ਮਨਦੀਪ ਸਿੰਘ ਚੌਹਾਨ,ਡਿਪਟੀ ਕਮਿਸ਼ਨਰ ਦਫਤਰ ਤੋਂ ਅਰਵਿੰਦਰ ਸਿੰਘ ਸੰਧੂ,ਦੀਪਕ ਅਰੋੜਾ,ਰੋਡਵੇਜ਼ ਤੋਂ ਮਨੋਜ਼ ਕੁਮਾਰ, ਹਰਦਿਆਲ ਸਿੰਘ,ਨਹਿਰੀ ਵਿਭਾਗ ਤੋਂ ਗੁਰਵੇਲ ਸਿੰਘ ਸੇਖੋਂ,ਮੁਨੀਸ਼ ਸੂਦ, ਰਕੇਸ਼ ਕੁਮਾਰ ਬਾਬੋਵਾਲ,ਪੀ ਡਬਲਯੂ ਡੀ ਅਤੇ ਬੀ.ਐਡ.ਆਰ ਤੋਂ ਅਮਨਦੀਪ ਸਿੰਘ ,ਜਗਜੀਤ ਸਿੰਘ, ਖੇਤੀਬਾੜੀ ਵਿਭਾਗ ਤੋਂ ਰਣਬੀਰ ਸਿੰਘ ਰਾਣਾ,ਆਬਾਕਰੀ ਕਰ ਵਿਭਾਗ ਤੋਂ ਕੁਲਦੀਪ ਸਿਘ,ਰਮੇਸ਼ ਗਿੱਲ, ਸਹਿਕਾਰਤਾ ਵਿਭਾਗ ਤੋਂ ਹਰਪਾਲ ਸਿੰਘ ਤੇ ਤੇਜਪਾਲ, ਸਮਾਜ ਭਲਾਈ ਵਿਭਾਗ ਤੋਂ ਗੁਰਦਿਆਲ ਸਿੰਘ ਅਤੇ ਜਗਜੀਵਨ ਕੁਮਾਰ,ਖੁਰਾਕ ਸਪਲਾਈ ਵਿਭਾਗ ਤੋਂ ਲਖਵਿੰਦਰ ਸਿੰਘ,ਵਾਟਰ ਸਪਲਾਈ ਤੋਂ ਰੋਬਿੰਦਰ ਸ਼ਰਮਾਂ , ਐਨ.ਸੀ.ਸੀ. ਵਿਭਾਗ ਤੋਂ ਸੰਦੀਪ ਸਿੰਘ,ਤਕਨੀਕੀ ਸਿਖਿਆ ਵਿਭਾਗ ਤੋਂ ਸੁਰਜੀਤ ਸਿੰਘ ਬਰਨਾਲਾ,ਸਿਖਿਆ ਵਿਭਾਗ ਤੋਂ ਜਿੱਮੀ ਬਧਵਾਰ ਆਈ.ਟੀ.ਆਈ ਵਿਭਾਗ ਤੋਂ ਗੁਰਪੀਤ ਸਿੰਘ ਆਦਿ ਵੱਖ ਵੱਖ ਵਿਭਾਗਾਂ ਦੇ ਅਹੁੱਦੇਦਾਰ ਹਾਜ਼ਰ ਸਨ। ਫੋਟੋ ਕੈਪਸ਼ਨ-: ਮੀਟਿੰਗ ਉਪਰੰਤ ਜਾਣਕਾਰੀ ਦੇਂਦੇ ਹੋਏ ਯੂਨੀਅਨ ਦੇ ਸੂਬਾਈ ਆਗੂ ਮੇਘ ਸਿੰਘ ਸੰਧੂ,ਸੁਖਚੈਨ ਸਿੰਘ ਖਹਿਰਾ,ਜਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ ਅਤੇ ਹੋਰ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS