ਅੰਮ੍ਰਿਤਸਰ ,25 ਦਸੰਬਰ ( ਵਿੱਕੀ /ਪੱਡਾ/ ਨੀਰਜ ਸ਼ਰਮਾ )ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਲਾਏ ਗਏ ਮੋਰਚੇ ਚ ਸ਼ਾਮਿਲ ਹੋਣ ਲਈ ਅੱਜ ਹਲਕਾ ਮਜੀਠਾ ਦੇ ਪਿੰਡ ਮਜਵਿੰਡ ਗੋਪਾਲਪੁਰ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ | ਦਿੱਲੀ ਚਾਲੇ ਪਾਉਣ ਤੋਂ ਪਹਿਲਾਂ ਕਿਸਾਨਾਂ ਨੇ ਵਿਰੋਧ ਵਜੋਂ ਜੀਓ ਦੇ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ ਅਤੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ | ਕਿਸਾਨਾਂ ਤੇ ਮਜਦੂਰਾਂ ਨੇ ਸਰਵਸੰਮਤੀ ਨਾਲ ਫੈਸਲਾ ਲਿਆ ਕਿ ਜੀਓ ਦੀ ਸਿੰਮ ਨੂੰ ਕਿਸੇ ਹੋਰ ਓਪਰੇਟਰ ਕੋਲ ਪੋਰਟ ਕਰਵਾਇਆ ਜਾਵੇਗਾ ਅਤੇ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਸਹਾਇਕ ਸੱਕਤਰ ਜੋਗਿੰਦਰ ਗੋਪਾਲਪੁਰ , ਉੱਘੇ ਸਮਾਜ ਸੇਵੀ ਸੁਖਦੀਪ ਸਿੰਘ ਸਿੱਧੂ, ਕੁੱਲ ਹਿੰਦ ਕਿਸਾਨ ਸਭਾ ਦੇ ਮੈਬਰ ਮੁਖਤਾਰ ਸਿੰਘ ਮਝਵਿੰਡ, ਸੇਵਾ ਸਿੰਘ ਮਝਵਿੰਡ, ਕਰਮਦੀਪ ਸਿੰਘ ਮਝਵਿੰਡ, ਹਰਪ੍ਰੀਤ ਸਿੰਘ ਮਝਵਿੰਡ, ਦਲਬੀਰ ਸਿੰਘ, ਸਤਪਾਲ ਸਿੰਘ, ਠਾਕੁਰ ਸਿੰਘ ਗੋਪਾਲਪੁਰ, ਮਲਕੀਤ ਸਿੰਘ, ਰਸ਼ਪਾਲ ਸਿੰਘ ਆਦਿ ਹਾਜਰ ਸਨ
ਕੈਪਸ਼ਨ :-1.ਦਿੱਲੀ ਮੋਰਚੇ ਚ ਸ਼ਾਮਿਲ ਹੋਣ ਲਈ ਰਵਾਨਾ ਹੁੰਦਾ ਹੋਇਆ ਕਿਸਾਨਾਂ ਦਾ ਜਥਾ
2. ਜੀਓ ਟਾਵਰ ਦੀ ਸਪਲਾੲੀ ਕੱਟਦੇ ਹੋਏ ਕਿਸਾਨ |
COMMENTS