ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਟਾਲਾ ਨੇ ਰਾਸ਼ਟਰੀ ਪੈਨਸ਼ਨ ਦਿਵਸ ਮਨਾਇਆ
ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਸੰਘਰਸ਼ ਕਰਨ ਦਾ ਪ੍ਰਣ ਕੀਤਾ
ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਟਾਲਾ ਵੱਲੋਂ ਬਲਾਕ ਪ੍ਰਧਾਨ ਜਸਪਾਲ ਸੋਹਲ, ਜੋਗਿੰਦਰ ਪਾਲ, ਜ਼ਿਲ੍ਹਾ ਆਗੂ ਪਰਮਜੀਤ ਸਿੰਘ ਅਤੇ ਜ਼ਿਲ੍ਹਾ ਕੋ-ਕਨਵੀਨਰ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਰਾਸ਼ਟਰੀ ਪੈਨਸ਼ਨ ਦਿਵਸ ਮਨਾਇਆ ਗਿਆ ।ਇਸ ਮੋਕੇ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੱਕ ਸੰਘਰਸ਼ ਕਰਨ ਦਾ ਪ੍ਰਣ ਕੀਤਾ ।
ਆਗੂਆਂ ਦੱਸਿਆ ਕਿ ਨਵੀਂ ਪੈਨਸ਼ਨ ਸਕੀਮ ਕਰਮਚਾਰੀ ਵਿਰੋਧੀ ਹੈ ਅਤੇ ਇਹ ਸਕੀਮ ਪੂਰੀ ਤਰ੍ਹਾਂ ਸਹੂਲਤਾਂ ਤੋਂ ਸੱਖਣੀ ਹੈ । ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਮਣੀ ਚੋਣਾਂ ਸਮੇਂ ਲੜ੍ਹੇ ਸੰਘਰਸ਼ ਸਦਕਾ ਹੀ ਪੰਜਾਬ ਸਰਕਾਰ ਨੇ ਗ੍ਰੈਚੂਅਟੀ ਅਤੇ ਐਕਸ ਗ੍ਰੇਸ਼ਈਆ ਦੇਣ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਕੀਤਾ ਸੀ ।
ਉਹਨਾਂ ਕਿਹਾ ਕਿ ਅੱਜ ਅਸੀਂ ਰਾਸ਼ਟਰੀ ਪੈਨਸ਼ਨ ਦਿਵਸ ਤੇ ਅਸੀਂ ਪ੍ਰਣ ਲੈਂਦੇ ਹਾਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੱਕ ਸੰਘਰਸ਼ ਜ਼ਾਰੀ ਰੱਖਾਂਗੇ । ਇਸ ਮੋਕੇ ਗੁਰਵਿੰਦਰ ਸਿੰਘ, ਦਿਨੇਸ਼ ਕੁਮਾਰ, ਰਵੀ ਕੁਮਾਰ, ਰਾਜੀਵ ਕੁਮਾਰ, ਸਰਦਾਰੀ ਲਾਲ, ਨੀਰਜ ਮਿੱਤਲ, ਰਮ,,,ਨੀਸ਼ ਸ਼ਰਮਾ, ਸੁਖਦੇਵ ਸਿੰਘ, ਰਜੇਸ਼ ਮਿੱਤਲ, ਰਜਿੰਦਰ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ ।
ਬਟਾਲੇ ਤੋਂ ਪੱਤਰਕਾਰ ਅਸ਼ੋਕ ਜੜੇਵਾਲ ਦੀ ਵਿਸੇਸ਼ ਰਿਪੋਰਟ
COMMENTS