*- ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਡਾ. ਐਸ. ਪੀ. ਸਿੰਘ ਓਬਰਾਏ ਆਏ ਅੱਗੇ*
20 ਟਨ ਸੁੱਕਾ ਰਾਸ਼ਣ, 3 ਹਜ਼ਾਰ ਗਰਮ ਕਬੰਲ, 3 ਹਜ਼ਾਰ ਜੈਕਟਾਂ, 12 ਹਜ਼ਾਰ ਚਪੱਲਾਂ, 5 ਟਨ ਘੋੜਿਆਂ ਦੀ ਖੁਰਾਕ, 1 ਲੱਖ ਰਿਫ਼ਲੈਕਟਰ ਅਤੇ 10 ਮਾਹਿਰ ਡਾਕਟਰਾਂ ਦੀਆਂ ਮੈਡੀਕਲ ਟੀਮਾਂ ਦਵਾਈਆਂ ਸਮੇਤ ਭੇਜੀਆਂ*
ਬਟਾਲਾ, 05 ਦਸੰਬਰ ( ) - ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਆਪਣੇ ਹੱਕਾਂ ਹਿੱਤਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋ ਪਹਿਲ ਕਦਮੀ ਕਰਦਿਆਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਦੇ ਸੰਘਰਸ਼ ਨੂੰ ਕਾਮਯਾਬ ਬਣਾਉਦਿਆਂ ਸੁੱਖ ਸਹੂਲਤਾਂ ਦੇ ਕੇ ਸਾਥ ਦਿੱਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਡਾ. ਐਸ. ਪੀ. ਸਿਘ ਓਬਰਾਏ ਨੇ ਦੱਸਿਆਂ ਕਿ ਪਹਿਲੇ ਪੜਾਅ ਤਹਿਤ ਕਿਸਾਨ ਆਗੂਆਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਜੋ ਕਿ ਦਿੱਲੀ ਵਿਖੇ ਮੋਰਚਾ ਲਗਾਈ ਬੈਠੇ ਕਿਸਾਨਾਂ ਲਈ ਲੰਗਰ ਤਿਆਰ ਕਰ ਰਹੀਆਂ ਹਨ, ਉਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋ 20 ਟਨ ਸੁੱਕੇ ਰਾਸ਼ਨ ਦੀਆਂ ਰਸਤਾਂ ਆਦਿ ਭੇਜੀਆਂ ਗਈਆਂ ਹਨ, ਜਦਕਿ ਹੁਣ ਸਰਬੱਤ ਦਾ ਭਲਾ ਟਰੱਸਟ ਵੱਲੋਂ ਠੰਢ ਦੇ ਇਸ ਮੌਸਮ 'ਚ ਕਿਸਾਨਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਵੱਡੀ ਮਾਤਰਾ ਵਿਚ ਲੋੜੀਂਦੀਆਂ ਦਵਾਈਆਂ ਅਤੇ 10 ਮਾਹਿਰ ਡਾਕਟਰਾਂ ਦੀਆਂ ਮੈਡੀਕਲ ਟੀਮਾਂ ਭੇਜਣ ਤੋ ਇਲਾਵਾ 3000 ਦੇ ਕਰੀਬ ਗਰਮ ਕੰਬਲ, 3000 ਜੈਕਟਾਂ, 12000 ਸਲੀਪਰ ਚੱਪਲਾਂ ਅਤੇ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 5 ਟਨ ਖੁਰਾਕ ਭੇਜਣ ਤੋ ਇਲਾਵਾ ਧੁੰਦ ਦੇ ਇਸ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਦਿੱਲੀ ਜਾ ਰਹੇ ਅਤੇ ਉੱਥੇ ਮੌਜੂਦ ਟਰੈਕਟਰ-ਟਰਾਲੀਆਂ ਤੇ ਲਗਾਉਣ ਲਈ 1 ਲੱਖ ਰਿਫਲੈਕਟਰ ਵੀ ਭੇਜੇ ਗਏ ਹਨ। ਡਾ. ਐਸ. ਪੀ. ਸਿੰਘ ਉਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਨੇ ਹਰ ਸਕੰਟ ਦੀ ਘੜੀ ਵਿੱਚ ਇਨਸਾਨੀਅਤ ਦੇ ਭਲੇ ਲਈ ਸਭ ਤੋ ਪਹਿਲਾ ਮੋਹਰੇ ਹੋ ਕੇ ਆਪਣੇ ਫ਼ਰਜ਼ਾਂ ਨੂੰ ਅੰਜਾਮ ਦਿੱਤਾ ਹੈ, ਜਦਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਅੰਦੋਲਨ ਵਿਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ।
Pragati media ashok kumar batala di report
COMMENTS