ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋ 11ਅਪ੍ਰੈਲ ਨੂੰ ਮੁੱਖ ਮੰਤਰੀ ਦਾ ਘਿਰਾਓ ਕਰਾਂਗੇ , ਡਾ ਪਿਆਰਾ ਸਿੰਘ, ਡਾ ਅਵਤਾਰ ਸਿੰਘ
ਬਟਾਲਾ 5 ਅਪ੍ਰੈਲ ( ਡਾ ਬਲਜੀਤ ਸਿੰਘ ਨੱਤ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ :
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਐਮਰਜੈਸੀ ਮੀਟਿੰਗ ਰਾਏ ਹੱਟ ਫੈਮਲੀ ਹਾਲ ਕੂੰਟ ਵਿਖੇ ਜ਼ਿਲ੍ਹਾ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ ਨੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਲ ਮੀਟਿੰਗ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ ਜਿਸ ਕਾਰਨ ਪੰਜਾਬ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸਿਖਲਾਈ ਅਤੇ ਮਾਨਤਾ ਦੀ ਮੰਗ ਨੂੰ ਮਨਵਾਉਣ ਲਈ ਅਤੇ ਲੋਕ ਮੁੱਦਿਆਂ ਨੂੰ ਹੱਲ ਕਰਨ ਲਈ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਜਾਗੋ ਸਰਕਾਰ ਜਾਗੋ ਦੇ ਸੁਲੋਗਨ ਹੇਠ 11-4-2026 ਦਿਨ ਸ਼ਨਿਚਰਵਾਰ ਨੂੰ ਰੋਸ ਪ੍ਰਦਰਸ਼ਨ ਅਤੇ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੋਂ ਬਹੁਤ ਵੱਡੀ ਤਾਦਾਦ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਸ਼ਾਮਲ ਹੋਣਗੇ । ਇਸ ਮੌਕੇ ਸਟੇਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ ਅਵਤਾਰ ਸਿੰਘ ਕਿਲਾ ਲਾਲ ਸਿੰਘ , ਜ਼ਿਲ੍ਹਾ ਚੇਅਰਮੈਨ ਡਾ ਗੁਰਨੇਕ ਸਿੰਘ ਹਰਚੋਵਾਲ, ਜ਼ਿਲ੍ਹਾ ਜਨਰਲ ਸਕੱਤਰ ਡਾ ਭੁਪਿੰਦਰ ਸਿੰਘ ਗਿੱਲ,ਕੈਸ਼ੀਅਰ ਡਾ ਕਸਮੀਰ ਸਿੰਘ ਕਾਹਲੋਂ,ਮੁੱਖ ਸਲਾਹਕਾਰ ਡਾ ਸਤਪਾਲ ਡਡਵਾ ,ਸਹਾਇਕ ਚੇਅਰਮੈਨ ਡਾ ਸ਼ਾਮ ਲਾਲ ਦੀਨਾਨਗਰ.ਸੀਨੀਅਰ ਮੀਤ ਪ੍ਰਧਾਨ ਡਾ ਸੰਤੋਖ ਰਾਜ ਦੀਨਾਨਗਰ,ਬਲਾਕ ਕਲਾਨੌਰ ਦੇ ਪ੍ਰਧਾਨ ਡਾ ਅਜ਼ੀਜ਼ ਮਸੀਹ ਕਲਾਨੌਰ,ਜ਼ਿਲ੍ਹਾ ਕਮੇਟੀ ਮੈਂਬਰ ਡਾ ਰਜਿਦਰਪਾਲ ਸਿੰਘ ਧਾਰੀਵਾਲ,ਜ਼ਿਲ੍ਹਾ ਕਮੇਟੀ ਮੈਂਬਰ ਡਾ ਇੰਦਰਜੀਤ ਸਿੰਘ ਧੰਦੋਈ, ਡਾ ਬਲਕਾਰ ਸਿੰਘ ਧਾਰੀਵਾਲ,ਡਾ ਜਰਮਨਜੀਤ ਸਿੰਘ ਕਲਾਨੌਰ,ਡਾ ਅਸ਼ੋਕ ਕੁਮਾਰ ਦੀਨਾਨਗਰ,ਡਾ ਬਿਸ਼ਨਦਾਸ ਧਾਰੀਵਾਲ ਆਦਿ ਹਾਜ਼ਰ ਸਨ ।

COMMENTS