ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ
ਅੰਮ੍ਰਿਤਸਰ,7 ਸਤੰਬਰ,(ਡਾ ਬਲਜੀਤ ਸਿੰਘ ,ਨੀਰਜ ਸ਼ਰਮਾ)- ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋ ਪਿਛਲੇ ਸਮੇ ਦੌਰਾਨ ਪੁਨਰਗਠਨ ਦੇ ਨਾਂ ਹੇਠ ਵੱਖ ਵੱਖ ਕੈਟਾਗਰੀਆਂ ਦੀਆਂ ਹਜਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਫੀਲਡ ਵਿੱਚ ਕੰਮ ਕਰਦੇ ਵੱਖ ਵੱਖ ਵਰਗਾਂ ਦੇ ਮੁਲਾਜਮਾਂ
ਵਿੱਚ ਹਾਹਾਕਾਰ ਮੱਚੀ ਹੋਈ ਹੈ ਜਿਸ ਦੇ ਰੋਸ ਵਜੋਂ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵਲੋਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਫ਼ਤਰ ਸਾਹਮਣੇ ਮਿੱਤੀ 12/9/2023 ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾਈ ਆਗੂ ਜਤਿੰਦਰ ਸਿੰਘ ਔਲ਼ਖ ਨੇ ਦੱਸਿਆ ਜਦੋਂ ਪੰਜਾਬ ਦੀ ਮੌਜੂਦਾ ਸਰਕਾਰ ਨੌਜਵਾਨਾਂ ਨੂੰ ਨਵੇਂ ਰੁਜਗਾਰ ਦੇਣ ਦੇ ਦਾਅਵੇ ਕਰ ਰਹੀ ਹੈ ਉਸ ਸਮੇ ਇਹ ਅਧਿਕਾਰੀ ਹਜ਼ਾਰਾ ਹੀ ਅਸਾਮੀਆਂ ਖਤਮ ਕਰਕੇ ਨੌਜਵਾਨਾਂ ਦਾ ਭਵਿੱਖ ਹਨੇਰਾ ਕਰ ਰਿਹਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜਲ ਸਰੋਤ ਵਿਭਾਗ ਅੰਦਰ ਸਨ 2020 ਤੱਕ ਵੱਖ ਵੱਖ ਕੈਟਾਗਰੀਆਂ ਦੀਆਂ ਕੁੱਲ 24000 ਅਸਾਮੀਆਂ ਸਨ।ਇਸ ਤੋਂ ਬਾਅਦ ਦੋ ਵਾਰ ਪੁਨਰਗਠਨ ਦੇ ਨਾਂ ਹੇਠ ਲੱਗਭੱਗ 12000 ਅਸਾਮੀਆਂ ਖਤਮ ਕਰਕੇ ਵਿਭਾਗ ਦੀਆਂ ਪੋਸਟਾ ਦੀ ਗਿਣਤੀ ਘਟਾਕੇ ਅੱਧੀ ਕਰ ਦਿੱਤੀ ਗਈ ਹੈ ਜਿਸ ਕਾਰਨ ਫੀਲਡ ਵਿੱਚ ਮੁਲਾਜ਼ਮਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਮਿਸਾਲ ਦੇ ਤੌਰ ਤੇ ਪੁਨਰਗਠਨ ਦੇ ਨਾਂ ਹੇਠ ਬੇਲਦਾਰਾਂ ਦੀਆਂ ਆਸਾਮੀਆਂ 7200 ਤੋਂ ਘਟਾ ਕੇ 3200 ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਹੜਾ ਵਿੱਚ ਵੱਧ ਨੁਕਸਾਨ ਹੋਣ ਦਾ ਇੱਕ ਵੱਡਾ ਕਾਰਨ ਮੁਲਾਜਮਾਂ ਦਾ ਨਾਂ ਹੋਣਾ ਵੀ ਹੈ ਮਾਈਨਿੰਗ ਵਿਭਾਗ ਦਾ ਕੰਮ ਵੀ ਜਲ ਸਰੋਤ ਵਿਭਾਗ ਕੋਲ ਹੋਣ ਕਾਰਨ ਮਾਇਨਿੰਗ ਦਾ ਕੰਮ ਵੀ ਜਲ ਸਰੋਤ ਵਿਭਾਗ ਦੇ ਮੁਲਾਜ਼ਮ ਹੀ ਕਰ ਰਹੇ ਹਨ ਜਦ ਕਿ ਮਾਇਨਿੰਗ ਵਿਭਾਗ ਅੰਦਰ ਮੁਲਾਜਮਾਂ ਦੀ ਕੋਈ ਭਰਤੀ ਨਹੀਂ ਕੀਤੀ ਗਈ ।ਇਸ ਤੋ ਇਲਾਵਾ ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਕਰਮਚਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ, ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਮੁਲਾਜ਼ਮਾਂ ਦੇ ਕੋਈ ਤਰੱਕੀ ਦੀ ਵਿਵਸਥਾ ਨਹੀਂ ਮੁਲਾਜ਼ਮ ਜਿਸ ਪੋਸਟ ਤੇ ਲੱਗਦਾ ਹੈ ਉਸੇ ਤੇ ਹੀ ਰਿਟਾਇਰ ਹੋ ਜਾਂਦਾ ਹੈ, ਨਹਿਰੀ ਕਲੋਨੀਆਂ ਵਿੱਚ ਰਿਹਾਇਸ਼ੀ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ, ਡੈਮਾ ਅਤੇ ਹੈਡਾਂ ਉਤੇ ਲਾਈਟਾਂ ਅਤੇ ਪੀਣ ਵਾਲੇ ਪਾਣੀ ਅਤੇ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ, ਜਲ ਸਰੋਤ ਵਿਭਾਗ ਅੰਦਰ ਪੁਨਰਗਠਨ ਕਾਰਨ ਖਤਮ ਕੀਤੀਆਂ ਗਈਆਂ ਅਸਾਮੀਆਂ ਬਹਾਲ ਕੀਤੀਆਂ ਜਾਣ ,ਜਿਨਾਂ ਚਿਰ ਉਹ ਨਹੀਂ ਹੋ ਜਾਂਦੀਆ ਪੁਨਰਗਠਨ ਦੇ ਅਮਲ ਤੇ ਰੋਕ ਲਗਾਈ ਜਾਵੇ ,ਜਲ ਸਰੋਤ ਵਿਭਾਗ ਅੰਦਰ ਖਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਪੁਰ ਕੀਤਾ ਜਾਵੇ।ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਅੰਮਿ੍ਤਸਰ ਦੇ ਪ੍ਰਮੁੱਖ ਆਗੂਆਂ ਵੱਲੋ 12 ਸਤੰਬਰ ਦੇ ਰੋਸ ਧਰਨੇ ਦੀ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਮੌਕੇ ਅੰਗਰੇਜ਼ ਸਿੰਘ, ਸੰਜਿਵ ਕੁਮਾਰ, ਇੰਦਰਜੀਤ ਰਿਸ਼ੀ, ਅਵਤਾਰ ਸਿੰਘ, ਰਸਾਲ ਸਿੰਘ, ਸਰਬਜੀਤ ਸਿੰਘ,ਪਲਵਿੰਦਰ ਸਿੰਘ, ਗੁਰਮੀਤ ਸਿੰਘ,ਦਲਬੀਰ ਸਿੰਘ ਤੋਂ ਇਲਾਵਾ ਅੰਮ੍ਰਿਤਸਰ ਨਾਲ ਸੰਬੰਧਿਤ ਸਾਰੀਆਂ ਬ੍ਰਾਂਚਾਂ ਤੋਂ ਵੱਡੀ ਗਿਣਤੀ ਵਿਚ ਸਾਮਲ ਹੋਏ ਸਾਥੀਆਂ ਨੇ ਧਰਨੇ ਵਿੱਚ ਵਧ ਚੜ੍ਹ ਕੇ ਪਹੁੰਚਣ ਦਾ ਵਿਸਵਾਸ਼ ਦਿਵਾਇਆ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
गजल पुस्तिका उम्मीद-ए- वफा का विमोचन, हुई काव्य गोष्ठी - स्व. रिंद बनारसी के पुत्र को मिला स्व. मुनीर बख्श आलम तृतीय स्मृति सम्मान - आलम ने...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਨੂੰ ਬਟਾਲਾ 23 ਜਨਵਰੀ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ) ਸੀਨੀਅਰ ਸਿਟੀਜਨ ਫੋਰਮ ...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...

COMMENTS