ਗੁਰਦਾਸਪੁਰ, 18 ਅਪ੍ਰੈਲ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਔਰਤਾਂ ਨਾਲ ਛੇੜਛਾੜ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅਕਸਰ ਅਜਿਹੇ ਮਾਮਲੇ ਦਬਾਅ ਦਿੱਤੇ ਜਾਂਦੇ ਹਨ ਕਿਉਂਕਿ ਛੇੜਛਾੜ ਦਾ ਸ਼ਿਕਾਰ ਹੋਈ ਔਰਤ ਬਦਨਾਮੀ ਦੇ ਡਰ ਨਾਲ ਸਾਹਮਣੇ ਨਹੀਂ ਹੋਣਾ ਚਾਹੁੰਦੀ ਹਾਂ ਫੇਰ ਕਈ ਵਾਰ ਡਰ ਜਾਂਦੀ ਹੈ ਪਰ ਬਟਾਲਾ ਦੇ ਚੱਕਰੀ ਬਾਜ਼ਾਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਲੜਕੀ ਕੱਪੜੇ ਦੀ ਦੁਕਾਨ ਕਰਨ ਵਾਲੇ ਇਹ ਬਾਹਰੋਂ ਆਏ ਇੱਕ ਦੂਸਰੇ ਧਰਮ ਦੇ ਲੜਕੇ ਤੇ ਦੂਸਰੀ ਵਾਰ ਇੱਕ ਔਰਤ ਨਾਲ ਛੇੜਛਾੜ ਦੇ ਦੋਸ਼ ਲੱਗੇ ਹਨ।ਖ਼ਰੀਦਦਾਰੀ ਕਰਨ ਲਈ ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਦੁਕਾਨ ਦੇ ਮਾਲਿਕ ਸ਼ਾਹ ਆਲਮ ਨੂੰ ਲੜਕੀ ਵਲੋਂ ਓਥੇ ਹੀ ਛਿੱਤਰ-ਪਰੇਡ ਕਰਨ ਦੇ ਨਾਲ-ਨਾਲ ਪੁਲਿਸ ਥਾਣੇ ਵਿੱਚ ਸ਼ਾਹ ਆਲਮ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ।ਜਿਸ ਤੋਂ ਬਾਅਦ ਪੁਲਿਸ ਵਲੋਂ ਸ਼ਾਹ ਆਲਮ ਉੱਤੇ ਲੜਕੀ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ |
ਦੱਸ ਦਈਏ ਕਿ ਪਹਿਲਾਂ ਵੀ ਇੱਸੇ ਬਿਰਤੀ ਵੱਲੋਂ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਹਿੰਦੂ ਸੰਗਠਨਾਂ ਦੀ ਦਖਲ ਅੰਦਾਜੀ ਕਾਰਨ ਗਹਿਰਾਇਆ ਸੀ ਅਤੇ ਹੁਣ ਵੀ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਹਿੰਦੂ ਸੰਗਠਨਾਂ ਦੇ ਆਗੂ ਫਿਰ ਤੋਂ ਇਸ ਵਿਸ਼ੇਸ਼ ਸਮੁਦਾਏ ਦੇ ਲੋਕਾਂ ਅਤੇ ਇਨ੍ਹਾਂ ਨੂੰ ਆਪਣੀਆਂ ਦੁਕਾਨਾਂ ਕਿਰਾਏ ਤੇ ਦੇਣ ਵਾਲੇ ਆਪਣੇ ਧਰਮ ਦੇ ਲੋਕਾਂ ਦੇ ਖਿਲਾਫ ਬੋਲਣ ਲੱਗ ਪਏ ਹਨ।
ਮੌਕੇ ਉੱਤੇ ਪੁਹੰਚੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦੱਲ ਦੇ ਨੇਤਾਵਾਂ ਨੇ ਕਿਹਾ ਕਿ ਇਸ ਵਲੋਂ ਪਹਿਲਾ ਵੀ ਕਈ ਵਾਰ ਇਸੇ ਤਰਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਬਾਅਦ ਵਿੱਚ ਰਾਜੀਨਾਮਾ ਕਰ ਲਿਆ ਜਾਂਦਾ ਸੀ ਪਰ ਇਸ ਵਾਰ ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਾਹ ਆਲਮ ਉੱਤੇ ਪਰਚਾ ਦਰਜ ਕੀਤਾ। ਉਥੇ ਹੀ ਉਹਨਾਂ ਨੇ ਕਿਹਾ ਕਿ ਇਕੱਲਾ ਇਸਦੇ ਉੱਤੇ ਪਰਚਾ ਨਹੀਂ ਬਣਦਾ ਨਾਲ ਦੀ ਨਾਲ ਉਹਨਾਂ ਹਿੰਦੂਆਂ ਉੱਤੇ ਵੀ ਬਣਦਾ ਹੈ ਜੋ ਥੋੜੇ ਜਿਹੇ ਪੈਸਿਆਂ ਲਈ ਮੁਸਲਮਾਨਾਂ ਨੂੰ ਆਪਣੀਆਂ ਦੁਕਾਨਾਂ ਕਿਰਾਏ ਉੱਤੇ ਦਿੰਦੇ ਹਨ।ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਅਪੀਲ ਕਰ ਚੁੱਕੇ ਹਾਂ ਕਿ ਇਹਨਾਂ ਦੇ ਪਰੂਫ਼ ਚੈੱਕ ਕੀਤੇ ਜਾਣ ਪਰ ਸ਼ਹਿਰ ਵਿੱਚ ਇਹਨਾਂ ਦੀ ਵੋਟ ਹੋਣ ਕਰਕੇ ਕੋਈ ਵੀ ਰਾਜਨੀਤਕ ਲੀਡਰ ਨਹੀਂ ਚਾਹੁੰਦਾ ਕਿ ਇਹ ਬਟਾਲਾ ਛੱਡਕੇ ਕਿਤੇ ਹੋਰ ਜਾਣ |
ਦੂਜੇ ਪਾਸੇ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਅਧਾਰ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਸ਼ਾਹ ਆਲਮ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਾਂਚ ਵੀ ਕੀਤੀ ਜਾ ਰਹੀ ਹੈ |
[Important News]$type=slider$c=4$l=0$a=0$sn=600$c=8
अधिक खबरे देखे .
-
असिस्टेंट कमिश्नर जनरल ने डिस्ट्रिक्ट लेवल पर रिपब्लिक डे की तैयारियों का रिव्यू किया पठानकोट 19 जनवरी (दीपक महाजन):असिस्टेंट कमिश्नर जनरल ...
-
हर नागरिक को मिलेगा चीफ मिनिस्टर हेल्थ इंश्योरेंस स्कीम का फायदा: श्री लाल चंद कटारू चक चीफ मिनिस्टर हेल्थ इंश्योरेंस स्कीम के लॉन्च पर...
-
26 जनवरी से पहले पठानकोट पुलिस ने हथियारों की खेप बड़ी मात्रा में पकड़ी पठानकोट 17 जनवरी 2025 (दीपक महाजन)अमृतसर सीमा रेंज के पुलिस उप महान...
-
श्री लाल चंद कटारू चक कैबिनेट मिनिस्टर पंजाब ने हेल्थ इंश्योरेंस स्कीम के बारे में गांव बमियाल, नरोट जैमल सिंह और गांव आन्याल का खास दौरा कि...
-
बिकासखंड थौलधार के राजकीय इंटर कालेज मैडंखाल में सरकार के कोविड नियमों के तहत 15 से 18की उम्र वाले बच्चों को सरकारी अस्पताल की ...
-
लान्गच ग्राम पंचायत के ग्राम वासियों द्वारा पंचायत के प्रमुख प्रतिनिधि एवं प्रथम नागरिक कहलाए जाने वाले सरपंच एवं उपसरपंच के खिलाफ नल व्यवस्...
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
पखांजूर :-. ______ नगर पंचायत में कार्यरत सहायक शिक्षक पंचायत एवं व्याख्याता पंचायत की ज्वलंत समस्याओं सेवा पुस्तिका सं...
-
आशीष रावत मध्यप्रदेश -होशंगाबाद स्टेट हाइवे 22 पर तवा पुल के आगे गैस सिलिंडर से भरे वाहन में रात करीब 2.30 बजे आग लग गई है.... होशंगाबाद मे...

COMMENTS