ਬਟਾਲਾ 12 ਦਸੰਬਰ (ਜਗਜੀਤ ਸਿੰਘ ਪੱਡਾ,ਨੀਰਜ ਸ਼ਰਮਾ, ਜਸਬੀਰ ਸਿੰਘ)
ਬੀਤੇ ਦਿਨੀ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਰਾਜ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਯੋਜਿਤ ਕੀਤੇ ਗਏ , ਜਿਸ ਵਿੱਚ ਵੱਖ-ਵੱਖ ਖੇਡਾਂ ਵਿੱਚ ਪੂਰੇ ਪੰਜਾਬ ਤੋਂ ਜ਼ਿਲ੍ਹਾ ਪੱਧਰ ਤੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਬਾਸਰਪੁਰਾ ਬਲਾਕ ਬਟਾਲਾ 1 ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਅਥਲੈਟਿਕਸ 400 ਮੀਟਰ ਦੋੜ ਵਿੱਚ ਪੰਜਾਬ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਕੇ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਦੌਰਾਨ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਸ. ਜਸਵਿੰਦਰ ਸਿੰਘ ਵੱਲੋਂ ਸਕੂਲ ਪਹੁੰਚ ਕੇ ਵਿਦਿਆਰਥੀ ਗੁਰਪ੍ਰੀਤ ਸਿੰਘ ਅਤੇ ਕੋਚ ਅਧਿਆਪਕ ਬਲਜਿੰਦਰ ਸਿੰਘ ਬੱਲ ਨੂੰ ਸਨਮਾਨਿਤ ਕਰਕੇ ਹੋਸਲਾ ਅਫ਼ਜਾਈ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀ.ਪੀ.ਈ.ਓ. ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਆਪਣੀ ਮਿਹਨਤ ਨਾਲ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀ ਬਾਕੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ , ਜੋ ਕਿ ਵਿਦਿਆਰਥੀਆਂ ਨੂੰ ਵਿਸ਼ੇਸ਼ ਊਰਜਾ ਦਿੰਦੇ ਹਨ। ਉਨ੍ਹਾਂ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ 2100/-ਰੁਪਏ, ਹੈੱਡ ਟੀਚਰ ਰਵਿੰਦਰ ਸਿੰਘ ਵੱਲੋਂ 1100/- ਅਤੇ ਟ੍ਰੈਕ ਸੂਟ ਦੇ ਕੇ ਸਨਮਾਨਿਤ ਕੀਤਾ।ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਵਿਦਿਆਰਥੀ ਗੁਰਪ੍ਰੀਤ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਬੱਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੈਂਟਰ ਮੁੱਖ ਅਧਿਆਪਕ ਵਿਨੋਦ ਕੁਮਾਰ, ਸੈਂਟਰ ਮੁੱਖ ਅਧਿਆਪਕ ਜਸਵਿੰਦਰ ਸਿੰਘ , ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਗਗਨਦੀਪ ਸਿੰਘ , ਬਲਜਿੰਦਰ ਸਿੰਘ ਬੱਲ , ਸੁਨੀਤਾ ਕੁਮਾਰੀ , ਸੁਰਿੰਦਰ ਕੁਮਾਰ , ਅਮਿਤ ਸਿੰਘ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कडींसौड़/कमांद।। ईश्वर का बोध अर्थात ब्रह्मज्ञान ही सर्व श्रेष्ठ ज्ञान है मानव शरीर पाकर भी परमात्मा से अनभिज्ञ रहना वास्तव में ...
-
कण्डीसौड़।। विधानसभा अध्यक्ष श्रीमती रितु भूषण खण्डूड़ी के गंगोत्री से नई टिहरी जाते हुए कण्डीसौड़ के विकासखण्ड सभागार में भाजपा...
-
कुंभलगढ़ विधायक सुरेंद्र सिंह राठौड़ के 61 वें जन्मदिन पर आमेट के घोसुंडी पंचायत पूर्व सरपंच कान सिंह चौहान ने चांदी की तलवार दे कर शुभकामन...
-
मुख्यमंत्री पुष्कर सिंह धामी ने कहा की मुझे गौ सेवक पूज्य संत श्री महाराज जी का आशीर्वाद हर जगह प्राप्त होता है चिन्यालीसौड़।। म...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
भीलवाड़ा जिले के गंगापुर स्थित गोवलिया गांव में चोरी की वारदात देवेंद्र कुमार टाक पिता ओम प्रकाश टाक निवासी गोवलिया के घर में रात को हुई चो...
-
12 जून को 'बाल विधान सभा' का सत्र बच्चे अलग-अलग भूमिकाएं निभाते हुए एक दिन के लिए सदन चलाएंगे।राजकीय वरिष्ठ माध्यमिक विद्यालय लानाच...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
राजसमंद.5 जून 2023 विश्व पर्यावरण दिवस के शुभ अवसर पर राजसमंद पर्यावरण संरक्षण के जिला संयोजक बद्री लाल माली एवं राजनगर क्षेत्र के समस्त व्य...
-
''वेदांत सत्य सनातन संस्कृति न्यास" के संस्थापक द्वारा किया गया धार्मिक पुस्तकों का वितरण।। कडींसौड़/मैडंखाल।।मैडंख...
COMMENTS