ਬਟਾਲਾ, 9 ਦਸੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ)- ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਬਲੈਰੋ ਪਿਕਅਪ ਗੱਡੀ 'ਚ ਨੇੜਲੇ ਖੇਤਰ ਦੇ ਘੁੰਮ ਰਹੀ ਹੈ, ਜਿਸ ਦੇ ਚਲਦੇ ਪੁਲਿਸ ਚੌਕੀ ਮਾਲੇਵਾਲ ਵਲੋਂ ਡੇਰਾ ਬਾਬਾ ਨਾਨਕ ਫਤਹਿਗੜ੍ਹ ਚੂੜੀਆਂ ਸੜਕ 'ਤੇ ਨਾਕਾਬੰਦੀ ਕੀਤੀ | ਅਚਾਨਕ ਆ ਰਹੀ ਬਲੈਰੋ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚਾਲਕ ਨੇ ਰੋਕਾਂ ਤੋੜ ਕੇ ਪੁਲਿਸ ਮੁਲਾਜ਼ਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਦੇ ਹੋਏ ਗੱਡੀ ਅੱਗੇ ਭਜਾ ਲਈ | ਪੁਲਿਸ ਵਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਇਹ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਬਾਰਡਰ ਕੰਢੇ ਵੱਸਦੇ ਪਿੰਡ ਘੋਨੇਵਾਲ ਦੇ ਨੇੜੇ ਸੜਕ 'ਤੇ ਗੱਡੀ ਖੜ੍ਹੀ ਕਰਕੇ ਸਾਰੇ ਲੋਕ ਕਮਾਦ ਦੀ ਫ਼ਸਲ 'ਚ ਵੜ ਗਏ ਤੇ ਕਾਹਲੀ ਨਾਲ ਉੱਥੋਂ ਅੱਗੇ ਹੋਏ ਫ਼ਰਾਰ ਹੋ ਗਏ | ਇਤਲਾਹ ਮਿਲਦਿਆਂ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਐਸ.ਐੱਚ.ਓ. ਦਿਲਪ੍ਰੀਤ ਕੌਰ ਪੁਲਿਸ ਸਮੇਤ ਪਹੁੰਚੀ ਤੇ ਨੇੜਲੇ ਖੇਤਰ ਦੀ ਤਲਾਸ਼ੀ ਦੇਰ ਸ਼ਾਮ ਤੱਕ ਲਈ ਗਈ, ਜਿੱਥੋਂ ਉਨ੍ਹਾਂ ਨੂੰ ਕਮਾਦ ਦੇ ਖੇਤ 'ਚੋਂ ਇਕ ਪਰਸ ਤੇ ਮੋਬਾਈਲ ਮਿਲਿਆ | ਪਰਸ 'ਚ ਮਿਲੇ ਆਧਾਰ ਕਾਰਡ 'ਚ ਮਜੀਠਾ ਦੇ ਰਹਿਣ ਵਾਲੇ ਸੁਖਦੇਵ ਨਾਂਅ ਦੇ ਵਿਅਕਤੀ ਦਾ ਪਤਾ ਮਿਲਿਆ ਹੈ, ਪੁਲਿਸ ਵਲੋਂ ਉਕਤ ਬਲੈਰੋ ਗੱਡੀ ਕਬਜ਼ੇ 'ਚ ਲੈ ਲਈ ਗਈ ਹੈ, ਜਿਸ 'ਚ 26 ਇਨਵਰਟਰ ਬੈਟਰੇ ਅਤੇ ਕਾਰ ਬੈਟਰੀਆਂ ਬਰਾਮਦ ਹੋਈਆਂ ਹਨ, ਜੋ ਚੋਰੀ ਦੀਆਂ ਲਗਦੀਆਂ ਹਨ | ਅਗਲੇਰੀ ਕਾਰਵਾਈ ਕਰਦਿਆਂ ਇਰਾਦਾ ਕਤਲ ਅਤੇ ਚੋਰੀ ਦੀ ਵਾਰਦਾਤ ਸੰਬੰਧੀ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਐਸ. ਐੱਚ.ਓ. ਦਿਲਪ੍ਰੀਤ ਕੌਰ ਨੇ ਕਿਹਾ ਕਿ ਉਕਤ ਕਬਜ਼ੇ 'ਚ ਲਈ ਗਈ ਗੱਡੀ ਵਿਚ ਕਰੀਬ 4 ਲੋਕ ਦੱਸੇ ਜਾਂਦੇ ਹਨ | ਜਲਦੀ ਹੀ ਚੋਰੀ ਨਾਲ ਸਬੰਧਿਤ ਵਿਅਕਤੀ ਸਾਹਮਣੇ ਲਿਆਂਦੇ ਜਾਣਗੇ |
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सामुदायिक स्वास्थ्य केन्द्र छाम में लंबे समय से एक्सरे मशीन की स्थापना की मांग की जा रही थी। मशीन विधिवत स्थापित हो...
-
थौलधार ब्लाक के प्रसिद्ध सिद्धपीठ कांगुड़ा नागराजा मंदिर में भाजपा के दिग्गजों ने की पुजा अर्चना। थौलधार।। उत्तराखंड के भारतीय ...
-
टिहरी गढ़वाल।। जनपद के खेल विभाग सभागार में गुरुवार को आयोजित कार्यक्रम में प्रदेश की महिला सशक्तिकरण एवं बाल विकास, खाद्य, नागरिक आपूर्ति, ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
जिलाधिकारी टिहरी नितिका खंडेलवाल द्वारा जिला सभागार नई टिहरी में मीडिया प्रतिनिधियों के साथ की गई बैठक । जिलाधिकारी टिहरी नितिका...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
गाफर नागराज भगवान की डोली अपने श्रद्धालुओं को आशीर्वाद देने के लिए आई बहार। कण्डीसौड़।।विकासखण्ड थौलधार की नगुण पट्टी के सिद्धप...
-
टिहरी गढ़वाल।।विश्व पर्यावरण दिवस के अवसर पर जनपद टिहरी गढ़वाल में ‘Ending Plastic Pollution Global’ थीम पर आधारित विविध कार्यक्रमों का आयोज...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
COMMENTS