ਵਿਧਾਇਕ ਸ਼ੈਰੀ ਕਲਸੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ-ਮੌਕੇ ਤੇ ਕਰਵਾਈਆਂ ਹੱਲ
ਬਟਾਲਾ, 3 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ , ਹਲਕਾ ਵਿਧਾਇਕ ਬਟਾਲਾ ਵਲੋਂ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਸੁਣਨ ਲਈ ਆਪਣੇ ਰਿਹਾਇਸ਼ ਵਿਖੇ ਲੋਕ ਮਿਲਣੀ ਕੀਤੀ ਗਈ ਤੇ ਮੌਕੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ, ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ਼ ਦਿੱਤੇ।
ਗੱਲਬਾਤ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਤੇ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਬਟਾਲਾ ਵਿਖੇ ਲੋਕਹਿੱਤ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਹਲਕੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 60 ਲੱਖ ਰੁਪਏ ਦੀ ਲਾਗਤ ਨਾਲ ਲੀਕ ਵਾਲਾ ਤਲਾਬ (ਲੱਕੜ ਮੰਡੀ) ਵਿਖੇ ਸੜਕਾਂ ਦਾ ਕੰਮ ਸੁਰੂ ਕਰਵਾਇਆ ਗਿਆ। ਵਾਰਡ ਨੰਬਰ 41 ਤੇ 42 (ਠਠਿਆਰਾ ਮੁਹੱਲਾ) ਵਿਖੇ ਪਿਛਲੇ 25 ਸਾਲਾਂ ਤੋਂ ਰੁਕੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਦੀ ਲਾਗਤ 69.70 ਲੱਖ ਹੈ। ਇਸੇ ਤਰਾਂ 27 ਲੱਖ ਰੁਪਏ ਦੀ ਲਾਗਤ ਨਾਲ ਗੋਬਿੰਦ ਨਗਰ ਭੁੱਲਰ ਰੋਡ ਵਿਖੇ ਸੜਕ ਦਾ ਕੰਮ ਕਰਵਾਇਆ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਬਟਾਲਾ-ਡੇਰਾ ਬਾਬਾ ਨਾਨਕ ਫਲਾਈ ਓਵਰ ਹੇਠਲੀ ਸੜਕ ਦਾ ਨਿਰਮਾਣ ਕਰਵਾਇਆ ਗਿਆ। ਚੰਦਰ ਨਗਰ ਅਤੇ ਮੁਰਗੀ ਮੁਹੱਲਾ ਤੋਂ ਦਾਣਾ ਮੰਡੀ ਤੱਕ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ। ਬਟਾਲਾ- ਸ਼੍ਰੀ ਅੰਮ੍ਰਿਤਸਰ ਰੋਡ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਦੀ ਵੱਡੀ ਸਹੂਲਤ ਮਿਲੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਦੋ ਹੋਰ ਨਵੇਂ ਆਮ ਆਦਮੀ ਕਲੀਨਿਕ ਚੰਦਰ ਨਗਰ ਤੇ ਗਾਂਧੀ ਕੈਂਪ ਬਟਾਲਾ ਵਿਖੇ ਖੋਲੇ ਜਾ ਰਹੇ ਹਨ। ਇਸ ਤੋਂ ਪਹਿਲਾ ਪਿੰਡ ਮਸਾਣੀਆਂ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਵਿਚ ਮਰੀਜ਼ਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਵਿਧਾਇਕ ਸ਼ੈਰੀ ਕਲਸੀ, ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ।
[Important News]$type=slider$c=4$l=0$a=0$sn=600$c=8
अधिक खबरे देखे .
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
सी.एस.आर.के माध्यम से शिक्षा, रोजगार, स्वास्थ्य को दिया जाए बढ़ावा - डीएम टिहरी गढ़वाल।।(सू०वि०) जिलाधिकारी मयूर दीक्षित की अध्...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
आज शाहजहांपुर जेल में कड़ाके की सर्दी को देखते हुए सामाजिक सहयोग से गरीब एवं बुजुर्ग बंदियों को गर्म कपड़े, जूते वितरित किए गए। उक्त कार्...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
देवघर : देवघर जिला पुलिस और प्रशासन की कार्यशैली का अंदाजा इस मामले से लगाया जा सकता है। प्राप्त जानकारी के अनुसार, देवघर नगर थानांन्तर्...
-
जसवां परागपुर में युवा कांग्रेस के नियुक्त कार्यकारिणी ने की बैठक संसारपुर टैरेस (कांगड़ा):-जसवां परागपुर विधानसभा क्षेत्र में कांग्रे...
-
शाहजहांपुर जेल में कड़ाके की ठंड के मध्ये नजर उत्तर प्रदेश उद्योग व्यापार मंडल के पदाधिकारीगण के द्वारा ठंड से राहत दिलाने के उद्देश्य से ...
-
सरबत दा भला चैरिटेबल ट्रस्ट ने पुलिस प्रशासन के सहयोग से वाहनों पर लगाए रिफ्लेक्टर (फोटो कैप्शन 1👇) (**ऊपर दी गई फोटो मे सभी मेंबर्स व प...
COMMENTS