ਤੰਦਰੁਸਤ ਪੰਜਾਬ ਤਹਿਤ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ : ਭਾਟੀਆ
ਬਟਾਲਾ/ ਨਿੱਕੇ ਘੁੰਮਣ 09 ਨਵੰਬਰ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਐਲੀ: ਗੁਰਦਾਸਪੁਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਨਿੱਕੇ ਘੁੰਮਣਾਂ ਦੇ ਖੇਡ ਮੈਦਾਨ ਵਿਖੇ ਸ਼ੁਰੂ ਹੋ ਗਈਆਂ। ਇਹਨਾਂ ਖੇਡਾਂ ਦਾ ਆਗਾਜ਼ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ , ਬਾਬਾ ਤਰਨਜੀਤ ਸਿੰਘ ਨਿੱਕੇ ਘੁੰਮਣਾ ਵਾਲੇ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਐਲੀ: ਭਾਟੀਆ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ 9, 10 ਅਤੇ 11 ਨਵੰਬਰ ਨੂੰ ਘੁੰਮਣ ਖੁਰਦ ( ਨਿੱਕੇ ਘੁੰਮਣ ) ਦੇ ਖੇਡ ਮੈਦਾਨ ਵਿਖੇ ਹੋ ਰਹੀਆਂ ਹਨ , ਜਿਸ ਦਾ ਸ਼ੁੱਭ ਆਰੰਭ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਤਹਿਤ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿਸ ਮੌਕੇ ਬਾਬਾ ਅਮਰੀਕ ਸਿੰਘ ਵੱਲੋਂ ਨਿੱਕੇ ਘੁੰਮਣਾ ਅਤੇ ਬਾਬਾ ਤਰਨਜੀਤ ਸਿੰਘ ਵੱਲੋਂ ਬੱਚਿਆਂ ਅਤੇ ਗਾਇਡ ਅਧਿਆਪਕਾਂ ਨਾਲ ਗੱਲ-ਬਾਤ ਕਰਕੇ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਖੇਡ ਕਮੇਟੀ ਇੰਚਾਰਜ ਲਖਵਿੰਦਰ ਸਿੰਘ ਸ਼ੇਖੋ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਪਹਿਲੇ ਦਿਨ ਕਬੱਡੀ ਨੈਸ਼ਨਲ ਲੜਕੇ/ਲੜਕੀਆਂ ਤੇ ਸ਼ਰਕਲ ਸਟਾਇਲ ਲੜਕੇ ਅਤੇ ਖੋ-ਖੋ ( ਲੜਕੇ/ਲੜਕੀਆਂ) , ਦੂਸਰੇ ਦਿਨ ਕੁਸ਼ਤੀਆ , ਕਰਾਟੇ , ਫੁੱਟਬਾਲ ਅਤੇ ਤੀਸਰੇ ਦਿਨ ਅਥਲੈਟਿਕਸ , ਰੱਸਾ ਕੱਸੀ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਰਾਜ ਪੱਧਰੀ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਦੌਰਾਨ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ, ਬੀ.ਪੀ.ਈ.ਓ.ਪੋਹਲਾ ਸਿੰਘ , ਬੀ.ਪੀ.ਈ.ਓ. ਜਸਵਿੰਦਰ ਸਿੰਘ , ਬੀ.ਐਸ.ਓ. ਨਵਜੋਤ ਕੌਰ , ਵਰਿੰਦਰ ਕੌਰ , ਹਰਪ੍ਰੀਤ ਸਿੰਘ , ਬੀ.ਪੀ.ਈ.ਓ. ਪਰਲੋਕ ਸਿੰਘ , ਬੀ.ਪੀ.ਈ.ਓ. ਤਰਸੇਮ ਸਿੰਘ , ਬੀ.ਪੀ.ਈ.ਓ. ਗੁਰਇੱਕਬਾਲ ਸਿੰਘ , ਬੀ.ਪੀ.ਈ.ਓ. ਨੀਰਜ ਕੁਮਾਰ, ਬੀ.ਪੀ.ਈ.ਓ. ਕੁਲਬੀਰ ਕੌਰ , ਬੀ.ਪੀ.ਈ.ਓ. ਸ਼ੁਦੇਸ਼ ਖੰਨਾ , ਕਮੇਟੀ ਮੈਂਬਰ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਸਪਿੰਦਰ ਸਿੰਘ , ਉਂਕਾਰ ਸਿੰਘ , ਨਵਰੂਪ ਸਿੰਘ ਘੁੰਮਣ , ਬੀ.ਐਸ.ਓ. ਰਾਜਵਿੰਦਰ ਸਿੰਘ ਬਾਜਵਾ , ਰੁਪਿੰਦਰਜੀਤ ਕੌਰ , ਰਛਪਾਲ ਸਿੰਘ ਉਦੋਕੇ, ਬਲਜਿੰਦਰ ਸਿੰਘ ਬੱਲ, ਸੱਤਪਾਲ , ਰਵਿੰਦਰ ਸਿੰਘ ਜੈਤੋਸਰਜਾ , ਪੂਨਮਜੋਤ ਕੌਰ , ਅਮਰੀਕ ਸਿੰਘ , ਰਾਜਵਿੰਦਰ ਸਿੰਘ , ਰਾਜਦੀਪ ਸਿੰਘ , ਮਨਦੀਪ ਸਿੰਘ ਸਮੇਤ ਵੱਖ-ਵੱਖ ਬਲਾਕਾਂ ਦੇ ਅਧਿਆਪਕ ਹਾਜ਼ਰ ਸਨ।*
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
एनएच 8 बहरोड दूध की पिकअप मैं कार वाले ने मारी टक्कर कार पूरी तरह से क्षतिग्रस्त सवारियों के किसी प्रकार की चोट नहीं आई कार की टक्कर से पिकअ...
-
बांग्लादेश को हराकर भारत ने सातवीं बार जीता अंडर-19 एशिया कप सांवदाता पुसद :- भारतीय क्रिकेट टीम अंडर 19 स्तर पर भी एशिया की बादशाह ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
ਕੱਚੇ ਠੇਕੇ, ਆਉਟਸੋਰਸ ਮੁਲਾਜ਼ਮ ਭਰਤੀ 'ਚ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦੀ ਦੋਸ਼ੀ - ਬੈਨੀਵਾਲ ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
महायज्ञ पांडाल में हर्षोल्लास के साथ मनाया गया श्री राम जन्म उत्सव - श्री राम राम जन्मोत्सव की सजाई गई झांकी। - मुख्य व्यास श्री सूर्यलाल ...
-
शाहजहांपुर जेल में राष्ट्रीय खेल दिवस के उपलक्ष में महिला एवं पुरुष बंदियों के बीच विभिन्न खेलकूद प्रतियोगिताओं का आयोजन किया गया। जिसका स...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...

COMMENTS