ਨਿਸ਼ਾਨ ਰੰਧਾਵਾ ਪ੍ਰਧਾਨ,ਬਲਵਿੰਦਰ ਸਿੰਘ ਜਨਰਲ ਸਕੱਤਰ ਚੁਣੇ ਗਏ
ਅੰਮ੍ਰਿਤਸਰ,6 ਨਵੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ. ਜਸਬੀਰ ਸਿੰਘ )- ਨਹਿਰੀ ਕਲੋਨੀ ਵੈਲਫੇਅਰ ਕਮੇਟੀ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਚੇਅਰਮੈਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਕਲੋਨੀ ਨਿਵਾਸੀਆਂ ਵੱਡੀ ਗਿਣਤੀ ਵਿੱਚ ਭਾਗ ਲਿਆ।ਮੀਟਿੰਗ ਦੀ ਕਾਰਵਾਈ ਸੁਰੂ ਕਰਦਿਆਂ ਰਾਕੇਸ਼ ਕੁਮਾਰ ਬਾਬੋਵਾਲ ਨੇ ਹਾਜ਼ਰ ਸਮੂੰਹ ਸਾਥੀਆਂ ਦੇ ਕਲੋਨੀ ਦੀਆਂ ਮੁਸਕਲਾ ਸੰਬੰਧੀ ਵਿਚਾਰ ਜਾਨਣ ਉਪਰੰਤ ਕਮੇਟੀ ਵੱਲੋ ਉਨ੍ਹਾਂ ਨੂੰ ਭਰੋਸਾ ਦਿੰਦਿਆ ਹੋਇਆਂ ਕਿਹਾ ਕਿ ਇਸ ਸੰਬੰਧੀ ਜਲਦ ਹੀ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਸਾਥੀਆਂ ਨੇ ਕਲੋਨੀ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ,ਜਿਵੇਂ ਕਿ ਕਲੋਨੀ ਵਿੱਚ ਸਾਫ ਸਫਾਈ ਦਾ ਮਾੜਾ ਹਾਲ,ਅਵਾਰਾ ਘੁੰਮਦੇ ਪਸ਼ੂ,ਕੁੱਤੇ ,ਸੂਰਾਂ ਤੋਂ ਇਲਾਵਾ ਕਲੋਨੀ ਵਿੱਚ ਦਿਨ ਬਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ, ਕੁਆਰਟਰਾਂ ਦੀ ਸਰਕਾਰੀ ਪੱਧਰ ਤੇ ਮੁਰੰਮਤ ਦਾ ਨਾ ਹੋਣਾ,ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬੁਰਾ ਹਾਲ,ਨਹਿਰੀ ਕਲੋਨੀ ਏ/ਸੀ ਬਲਾਕ ਵਿੱਚ ਸਟਰੀਟ ਲਾਈਟਾਂ ਦਾ ਨਾ ਹੋਣਾ ਅਤੇ ਸੀਵਰੇਜ ਅਕਸਰ ਹੀ ਬੰਦ ਰਹਿਣ ਕਰਕੇ ਕਲੋਨੀ ਨਿਵਾਸੀਆਂ ਦਾ ਬਹੁਤ ਬੁਰਾ ਹਾਲ ਹੈ।ਉਨ੍ਹਾਂ ਬੜੇ ਦੁੱਖੀ ਮਨ ਨਾਲ ਦੱਸਿਆ ਕਿ ਨਿਊ ਕੈਨਾਲ ਕਲੋਨੀ ਦੇ ਵਿੱਚ ਬਿਜਲੀ ਦਾ ਮੀਟਰ ਕਮਰਸ਼ੀਅਲ ਲੱਗਾ ਹੋਣ ਕਰਕੇ ਉਨ੍ਹਾਂ ਨੂੰ ਮਹਿੰਗੇ ਰੇਟਾਂ ਨਾਲ ਬਿਜਲੀ ਬਿੱਲ ਦੇਣੇ ਪੈਂਦੇ ਹਨ,ਇਸ ਸੰਬੰਧੀ ਮਹਿਕਮਾ ਕੋਈ ਧਿਆਨ ਨਹੀਂ ਦੇ ਰਿਹਾ।ਜਿਸ ਨਾਲ ਕਲੋਨੀ ਵਾਸੀਆਂ ਦਾ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ।ਉਪਰੰਤ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਹੋਇਆਂ ਕਮੇਟੀ ਦੀ ਚੋਣ ਸੰਬੰਧੀ ਸਾਥੀਆਂ ਦੇ ਵਡਮੁੱਲੇ ਵਿਚਾਰ ਲਏ ਗਏ,ਜਿਸ ਵਿੱਚ ਸਮੂੰਹ ਵੱਲੋ ਇਕ ਸੁਰ 'ਚ ਆਪਣੀ ਸਰਬਸੰਮਤੀ ਦੇਂਦੇ ਹੋਏ ਪ੍ਰਧਾਨ ਦੇ ਅਹੁਦੇ ਲਈ ਨਿਸ਼ਾਨ ਸਿੰਘ ਰੰਧਾਵਾ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਬਲਵਿੰਦਰ ਸਿੰਘ ਦੇ ਸਹਿਮਤੀ ਪਰਗਟ ਕੀਤੀ ਅਤੇ ਬਾਕੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਵੀ ਉਨ੍ਹਾਂ ਨੂੰ ਦਿੱਤੇ ਗਏ।ਇਸ ਮੌਕੇ ਨਵ- ਨਿਯੁਕਤ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਅਤੇ ਬਲਵਿੰਦਰ ਸਿੰਘ ਨੇ ਸਾਥੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਨਹਿਰੀ ਕਲੋਨੀ ਵਾਸੀਆਂ ਦੀ ਹਰ ਇਕ ਮੁਸਕਲ ਦਾ ਹਲ ਕਰਨ ਲਈ ਉਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਰੱਖਣਗੇ ਤੇ ਕਲੋਨੀ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਹੋਰਨਾਂ ਤੋਂ ਇਲਾਵਾ ਇਸ ਮੌਕੇ ਮੁਲਾਜ਼ਮ ਆਗੂ ਹਰਜਾਪ ਸਿੰਘ, ਰਕੇਸ਼ ਕੁਮਾਰ, ਗੁਰਚਰਨ ਸਿੰਘ ਗਿੱਲ,ਰਾਮ ਸੂਰਤ,ਰਾਜਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਕੇਵਲ ਸਿੰਘ ਭਿੰਡਰ, ਬਖਸੀਸ ਸਿੰਘ, ਸਤਿੰਦਰ ਸਿੰਘ, ਸੰਦੀਪ ਕੁਮਾਰ,ਹਰਬੰਸ ਲਾਲ,ਨਿਸ਼ਾਨ ਸੰਧੂ,ਅਰੁਣ ਕੁਮਾਰ, ਅਜੈ ਕੁਮਾਰ, ਪ੍ਰੇਮ ਕੁਮਾਰ, ਕੁਲਭੂਸਨ ਸਿੰਘ,ਅਮਿਤ ਕੁਮਾਰ ਆਦਿ ਵੀ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
नगर पालिका परिषद हाल बौराडी़ में मतगणना कार्मिकों को दिया गया प्रशिक्षण। टिहरी गढ़वाल।।(सू०वि०) नगर निकाय सामान्य निर्वाचन 2024-...
-
डीएम टिहरी मयुर दिक्षित एवं एसएसपी आयुष अग्रवाल ने सुरक्षा कार्मियों को किया ब्रीफ। टिहरी।। राज्य निर्वाचन आयोग के निर्देशों एव...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
राजस्थान की भरतपुर पुलिस को बड़ी सफलता हासिल हुई है. पुलिस ने एक ऐसे फ्रॉड को गिरफ्तार किया है, जो पपला गुर्जर गैंग का अहम सदस्य है. वो हरि...
-
लाना चैता : आज हिमाचल प्रदेश राज्य सहकारी बैंक की लाना चैता शाखा द्वारा, NABARD के सौजन्य से एक दिवसीय डिजिटल वित्तीय साक्षरता शिविर का आ...
-
थौलधार।। उत्तराखंड के गांधी स्वर्गीय इंद्रमणी बडोनी के 98वें जन्मदिन के अवसर पर पीएमश्री जी आई सी मैंडखाल में सांस्कृतिक कार्यक्रम आयोजित कि...
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
टिहरी गढ़वाल।।(सू०वि०)सोमवार को जिलाधिकारी मयूर दीक्षित ने जिला सभागार नई टिहरी में जनता मिलन कार्यक्रम में दर्ज शिकायतों/अनुरोध पत्रों के म...
COMMENTS