ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆ ਨੂੰ ਡਿਜੀਟਲ ਲਿਟਰੇਸੀ ਅਤੇ ਕੰਪਿਊਟਰ ਸਿੱਖਿਆ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ : ਪਰਮਿੰਦਰ ਸਿੰਘ ਸੈਣੀ
ਬਟਾਲਾ, 14 ਨਵੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) ਬਾਲ ਦਿਵਸ ਮੌਕੇ ਸੀ.ਐਸ.ਸੀ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਤਾਰਾਗੜ੍ਹ ਦੇ ਵਿਦਿਆਰਥੀਆ ਨੂੰ ਕੰਪਿਊਟਰ ਕੋਰਸ ਪਾਸ ਕਰਨ ਉਪਰੰਤ ਭਾਰਤ ਸਰਕਾਰ ਦੁਆਰਾ ਜਾਰੀ ਸਰਟੀਫਿਕੇਟ ਵੰਡੇ ਗਏ । ਪ੍ਰਿੰਸੀਪਲ ਰਾਜਨ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਹੇਠ ਬਤੌਰ ਮੁੱਖ ਮਹਿਮਾਨ ਪਰਮਿੰਦਰ ਸਿੰਘ ਸੈਣੀ, ਸਟੇਟ ਅਵਾਰਡੀ ,ਜਿਲ੍ਹਾ ਗਾਈਡੈਂਸ ਕਾਉਂਸਲਰ, ਮੁੱਖ ਮਹਿਮਾਨ ਅਤੇ ਪਰਵੀਨ ਕੁਮਾਰ, ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਸ਼ਾਮਲ ਹੋਏ । ਇਸ ਮੌਕੇ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਉਂਸਲਰ ਵਲੋਂ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਦਿੰਦੇ ਹੋਏ ਕਾਉਂਸਲਿੰਗ ਮੁਹੱਈਆ ਕਰਵਾਈ ਗਈ ।
ਉਹਨਾਂ ਨੇ ਭਾਰਤ ਸਰਕਾਰ ਦੁਆਰਾ ਜਾਰੀ ਕੰਪਿਊਟਰ ਕੋਰਸ ਦੇ ਸਰਟੀਫਿਕੇਟ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਸਿੱਖਿਆ ਸੰਸਥਾਵਾਂ ਦੇ ਮੁੱਖੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਪਹੁੰਚ ਕੇ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ , ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਪਰਵੀਨ ਕੁਮਾਰ ਅਤੇ ਪਰਮਿੰਦਰ ਸਿੰਘ ਸੈਣੀ, ਜਿਲ੍ਹਾ ਗਾਈਡੈਂਸ ਕਾਉਂਸਲਰ ਨਾਲ ਆਪਣੀ ਸੰਸਥਾ ਦੇ ਵਿਦਿਆਰਥੀਆ ਨੂੰ ਕੰਪਿਊਟਰ ਕੋਰਸ ਕਰਵਾਉਣ, ਡਿਜੀਟਲ ਲਿਟਰੇਸੀ ਬਾਰੇ ਜਾਣਕਾਰੀ ਮੁਹਈਆ ਕਰਵਾਉਣ ਅਤੇ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਸਬੰਧੀ ਸੈਮੀਨਾਰ ਕਰਵਾਉਣ ਲਈ ਸੰਪਰਕ ਕਰ ਸਕਦੇ ਹਨ ।
ਇਸ ਮੌਕੇ ਕੰਪਿਊਟਰ ਕੋਰਸ ਪਾਸ ਕਰਨ ਵਾਲੇ 118 ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਜਾਰੀ ਸਰਟੀਫਿਕੇਟ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਉਹਨਾਂ ਦੀ ਸਫਲਤਾ ਲਈ ਸ਼ੁਭ ਕਾਮਨਾਵਾ ਦਿੱਤੀਆ ਗਈਆਂ। ਪਰਵੀਨ ਕੁਮਾਰ ਜਿਲ੍ਹਾ ਮੈਨੇਜਰ ਨੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਸਕੂਲ ਦੇ ਵਿਦਿਆਰਥੀਆ ਦਾ ਭੱਵਿਖ ਸਵਾਰਨ ਲਈ ਵਿਦਿਆਰਥੀਆਂ ਨੂੰ ਕੰਪਿਊਟਰ ਕੋਰਸ ਕਰਵਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ । ਪ੍ਰਿੰਸੀਪਲ ਰਾਜਨ ਕੁਮਾਰ ਵਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਉਸ਼ਾ ਰਾਣੀ ਲੈਕ. ਮੈਥ, ਪਲਵਿੰਦਰ ਸਿੰਘ ਚੈਅਰਮੈਨ ਐੱਸ.ਐੱਮ.ਸੀ,ਦਵਿੰਦਰ ਸਿੰਘ ਲੈਕ. ਕਮਰਸ, ਰਜੇਸ਼ ਕੁਮਾਰ ਲੈਕ. ਕਮਰਸ, ਗੁਰਮੀਤ ਕੌਰ ਲੈਕ. ਹਿੰਦੀ, ਆਸ਼ਾ ਰਾਣੀ ਲੈਕ. ਪੰਜਾਬੀ, ਗੁਰਵਿੰਦਰ ਕੌਰ, ਰਣਜੀਤ ਸਿੰਘ, ਸੁਰਿੰਦਰਪਾਲ ਸਿੰਘ, ਸਰਵਾਰਾਜ, ਚਰਨਜੀਤ ਸਿੰਘ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ ਸਰਪੰਚ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।
[Important News]$type=slider$c=4$l=0$a=0$sn=600$c=8
अधिक खबरे देखे .
-
सुबह 7 बजे नकाबपोश 3 अज्ञात बदमाशो ने एक भैसों के व्यापारी युवक व खेत पर बेल लेकर जा रहे शम्भू लाल गाडरी बुजुर्ग से की रास्ते मे मारपीट व कर...
-
सहाडा क्षेत्र के मेहंदी गांव स्थित राजकीय उच्च प्राथमिक विद्यालय में बुधवार रात अज्ञात चोर नो कमरों के ताले तोड़ वहां रखा होम थिएटर, ...
-
गंगापुर के गोवलिया गांव में महिलाओं द्वारा समुद्र मंथन का भव्य आयोजन किया रात्रि प्रोग्राम कथा वाचन का प्रोग्राम रखा गया दूसरे दिन सुबह चारभ...
-
थौलधार विकास समिति बनने से प्रवासियों में जगी थौलधार ब्लाक में विकास की उम्मीद। देहरादून।।(सुनील जुयाल की रिपोर्ट)थौलधार विकास स...
-
राजसमंद के रामेश्वर महादेव के आसपास पुनः पैंथर का आतंक आज रात 3 से 4 बजे के करीब विद्या निकेतन स्कूल से आगे सुन...
-
एकलिंगपुरा ग्राम वासीयों की काफी वर्षों से मांग पर सहाड़ा विधायक लादूलाल पितलिया के द्वारा ग्राम पंचायत सांगवा के एकलिंगपुरा ग्राम में नए प्...
-
जल संरक्षण एवं संवर्धन हेतु प्राकृतिक जल स्रोत धारे-नाले व नदियों को किया जायेगा संरक्षित। टिहरी गढ़वाल।।जिलाधिकारी मयूर दीक्षित...
-
आसींद पुलिस के ASI अयूब मोहम्मद ने बताया कि आसींद थाना क्षेत्र निवासी राजेंद्र पिता सरवन सिंह उम्र 21 वर्ष ने रविवार को अज्ञात कारणों के चलत...
-
गंगापुर में शिवरति रोड़ पर आस्था और विश्वास के प्रतीक पर्व #तेजा_दशमी के पावन अवसर पर गंगापुर में शिवरति रोड़ पर पहुंचकर गौ रक्षक परम् आराध्...
-
राजसमंद में भीम थाना क्षेत्र के नंदनगढ़ हाईवे के पास आज सुबह एक हादसा पेश आया। जहां अज्ञात वाहन ने एक भालू को चपेट में ले लिया जिससे उसकी मौ...
COMMENTS