पंजाब : ਖੇਡਾਂ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ : ਡੀ.ਈ.ਓ. ਭਾਟੀਆ
ਬਟਾਲਾ, 16 ਸਤੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਬੀਤੇ ਦਿਨੀ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਸ਼ੁਰੂ ਹੋਈਆਂ ਤਿੰਨ ਰੋਜ਼ਾ ਬਲਾਕ ਬਟਾਲਾ 1 ਦੀਆਂ ਬਲਾਕ ਪੱਧਰੀ ਖੇਡਾਂ ਸਫਲਤਾਪੂਰਵਕ ਸੰਪੰਨ ਹੋ ਗਈਆਂ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਬਲਾਕ ਪੱਧਰ ਤੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਕਲੱਸਟਰ ਪੱਧਰੀ ਜੇਤੂ ਖਿਡਾਰੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਖੇਡ ਮੁਕਾਬਲਿਆਂ ਨੂੰ ਨੇਤਰੇ ਚਾੜ੍ਹਨ ਵਿੱਚ ਅਧਿਆਪਕਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ।
ਇਸ ਦੌਰਾਨ ਸੰਬੋਧਨ ਡੀ.ਈ.ਓ. ਭਾਟੀਆ ਨੇ ਕਿਹਾ ਕਿ ਖੇਡਾਂ ਮਨੁੱਖ ਦਾ ਅਨਿੱਖੜਵਾਂ ਅੰਗ ਹਨ ਜੋ ਕਿ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਹਰ ਮਨੁੱਖ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਦੌਰਾਨ ਡਿਪਟੀ ਡੀ.ਈ.ਓ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਲੋਂ ਬੱਚਿਆਂ ਨੂੰ ਕਰਵਾਈ ਮਿਹਨਤ ਸਦਕਾ ਹੀ ਬੱਚਿਆਂ ਵੱਲੋਂ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿੱਚ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਦੌਰਾਨ ਆਏ ਮੁੱਖ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਬਮਾਨ ਚਿੰਨ੍ਹ ਵੰਡੇ। ਓਵਰਆਲ ਟਰਾਫੀ ਕਲੱਸਟਰ ਬਾਸਰਪੁਰ ਨੇ ਜਿੱਤੀ ਇਸ ਮੌਕੇ ਇਸ ਮੌਕੇ ਬਲਾਕ ਸਪੋਰਟਸ ਅਫ਼ਸਰ ਮੈਡਮ ਨਵਜੋਤ ਕੌਰ , ਜ਼ਿਲ੍ਹਾ ਮੀਡੀਆ ਇੰਚਾਰਜ ਗਗਨਦੀਪ ਸਿੰਘ , ਨਵਦੀਪ ਸਿੰਘ ਬੀ.ਐਮ. ਗਣਿਤ , ਡੀ.ਈ.ਓ. ਦਫ਼ਤਰ ਵਾਸੂਮਿੱਤਰ, ਰਾਜਕੁਮਾਰ, ਪਵਨ ਕੁਮਾਰ ਤੋਂ ਸੈਂਟਰ ਮੁੱਖ ਅਧਿਆਪਕ ਅਰਵਿੰਦਰਪਾਲ ਸਿੰਘ , ਸੈਂਟਰ ਮੁੱਖ ਅਧਿਆਪਕ ਗੁਰਪ੍ਰਤਾਪ ਸਿੰਘ , ਸੈਂਟਰ ਮੁੱਖ ਅਧਿਆਪਕ ਵਿਨੋਦ ਕੁਮਾਰ , ਸੈਂਟਰ ਮੁੱਖ ਅਧਿਆਪਕ ਜਸਵਿੰਦਰ ਸਿੰਘ , ਸੈਂਟਰ ਮੁੱਖ ਅਧਿਆਪਕ ਜਗਜੀਤ ਸਿੰਘ,ਸੈਂਟਰ ਮੁੱਖ ਅਧਿਆਪਕ ਦੀਪਕ ਭਾਰਦਵਾਜ, ਸੈਂਟਰ ਮੁੱਖ ਅਧਿਆਪਕ ਅਮਰਜੀਤ ਕੌਰ , ਹੈੱਡ ਟੀਚਰ ਰਵਿੰਦਰ ਸਿੰਘ ਜੈਤੋਸਰਜਾ , ਹੈੱਡ ਟੀਚਰ ਰਛਪਾਲ ਸਿੰਘ ਉਦੋਕੇ, ਹੈੱਡ ਟੀਚਰ ਹਰਪ੍ਰੀਤ ਕੌਰ , ਬੀ.ਐਮ.ਟੀ. ਮਨਦੀਪ ਸਿੰਘ , ਜਤਿੰਦਰ ਸਿੰਘ , ਕਲਰਕ ਨਿਰਮਲ ਸਿੰਘ , ਅਧਿਆਪਕ ਭੁਪਿੰਦਰ ਸਿੰਘ , ਸੁਖਦੇਵ ਸਿੰਘ ਲਵਲੀ , ਬਲਜਿੰਦਰ ਸਿੰਘ ਬੱਲ, ਸੰਜੀਵ ਵਰਮਾ , ਅਮਿਤ ਸਿੰਘ ,ਜਤਿੰਦਰ ਸਿੰਘ , ਰਾਮ ਸਿੰਘ , ਸੁਖਦੇਵ ਸਿੰਘ , ਮੈਡਮ ਰਜਨੀ ਬਾਲਾ , ਜਸਪਾਲ ਸਿੰਘ , ਦਿਲਪ੍ਰੀਤ ਕੌਰ ਢਿਲੋਂ , ਸਰੋਜ ਬਾਲਾ , ਮੈਡਮ ਰਜਿੰਦਰਬੀਰ ਕੌਰ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
काँगड़ा :-जसवां परागपुर ब्लॉक कांग्रेस कमेटी के अध्यक्ष ठााकुर सुरिन्द्र सिंह मनकोटिया के नेतृत्व में शुक्रवार को कांग्रेस कार्यकर्ताओं ने ...
-
जिला भाषा कार्यालय, पठानकोट ने उर्दू आमोद पाठ्यक्रम में प्रवेश शुरू किया: शोध अधिकारी डॉ. राजेश कुमार पठानकोट, 5 दिसंबर 2025 (दीपक महाजन) ...
-
सोनभद्र। मारवाड़ी महिला मंच सोन महिला सोनभद्र द्वारा मेन मार्केट स्थित दुर्गा मंदिर पर वाटर कूलर का उद्घाटन मंच की अध्यक्षा व प्रांतीय अम...
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...
-
उद्योग मंत्री के पुश्तैनी घर के पास वाले गांव का अस्तित्व पूरी तरह खत्म होने के कगार पर है। यहां पिछले 3 सालों में खनन माफिया एवं वन माफि...

COMMENTS