ਕਾਂਗਰਸ ਮਰਜੀਵੜਿਆਂ ਦੀ ਪਾਰਟੀ ਨਾ ਕਿਸੇ ਅੱਗੇ ਝੁਕੀ ਨਾ ਝੁਕੇਗੀਹ, ਸਰਕਾਰੀਆ ਜੀ ਦੇ ਹਰ ਹੁਕਮ ਤੇ ਫੁੱਲ ਚਾੜਾਂਗੇ- ਕੱਕੜ
ਅੰਮ੍ਰਿਤਸਰ,25 ਅਗਸਤ(ਪੱਤਰ ਪੇ੍ਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਘਬਰਾਈ ਹੋਈ ਹੈ, ਏਸੇ ਡਰ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਵਿਜੀਲੈਂਸ ਦਾ ਸਹਾਰਾ ਲੈ ਕੇ ਕਾਂਗਰਸ ਨੂੰ ਦਬਾਉਂਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਾਂਗਰਸ ਪਾਰਟੀ ਮਰਜੀਵੜਿਆਂ ਦੀ ਪਾਰਟੀ ਹੈ ਜੋ ਨਾ ਕਿਸੇ ਅੱਗੇ ਝੁਕੀ ਹੈ ਅਤੇ ਨਾ ਹੀ ਝੁਕੇਗੀ।ਹਲਕਾ ਰਾਜਾਸਾਂਸੀ ਦੇ ਕਾਂਗਰਸੀ ਵਰਕਰ ਮਾਝੇ ਦੇ ਜਰਨੈਲ ਹਲਕਾ ਰਾਜਾਸਾਂਸੀ ਦੀ ਆਨ ਬਾਨ ਅਤੇ ਸ਼ਾਨ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਦੇ ਹਰ ਹੁਕਮ ਤੇ ਫੁੱਲ ਚੜਾਉਂਦਿਆਂ ਇਸ ਸਰਕਾਰ ਦੇ ਹਰ ਜੁਲਮ ਦਾ ਕਰਾਰਾ ਜਵਾਬ ਦੇਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਅੱਜ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਰਹੇ ਮਾਲਾਕੀੜੀ ਦੇ ਸਰਪੰਚ ਹਰਪਾਲ ਸਿੰਘ ਦਾ ਸਿਹਤਯਾਬ ਹੋਣ ਤੇ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦਾ ਹਾਲਚਾਲ ਪੁੱਛਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਝੂਠੇ ਸਬਜਬਾਗ ਵਿਖਾਕੇ ਸੱਤਾ ਹਾਸਲ ਕਰਨ ਵਾਲੀ ਆਪ ਸਰਕਾਰ ਤੋਂ 5 ਮਹੀਨਿਆਂ ਵਿੱਚ ਹੀ ਪੰਜਾਬ ਦੀ ਜਨਤਾ ਦਾ ਮੋਹ ਭੰਗ ਹੋ ਗਿਆ ਹੈ। ਕੱਕੜ ਨੇ ਕਿਹਾ ਕਿ "ਸਰਫਰੋਸ਼ੀ ਕੀ ਤਮੰਨਾ ਅੱਬ ਹਮਾਰੇ ਦਿੱਲ ਮੇਂ ਹੈ, ਦੇਖਨਾ ਹੈ ਕਿ ਜੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ"।ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸਰਤਾਜ ਸਿਘ ਖਿਆਲਾ, ਸਰਪੰਚ ਨਿਸ਼ਾਨ ਸਿੰਘ ਕੋਟਲਾ ਵੀ ਹਾਜਰ ਸਨ।
ਫੋਟੋ ਕੈਪਸ਼ਨ- ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਐਮ ਐਲ ਏ ਸੁੱਖ ਸਰਕਾਰੀਆ ਸਰਪੰਚ ਹਰਪਾਲ ਸਿੰਘ ਮਾਲਾਕੀੜੀ ਦਾ ਹਾਲਚਾਲ ਪੁੱਛਦੇ ਹੋਏ, ਨਾਲ ਹਨ ਸਰਪੰਚ ਨਿਸ਼ਾਨ ਸਿੰਘ ਕੋਟਲਾ, ਸਰਪੰਚ ਸਰਤਾਜ ਸਿੰਘ ਖਿਆਲਾ।
[Important News]$type=slider$c=4$l=0$a=0$sn=600$c=8
अधिक खबरे देखे .
-
धान को अच्छी तरह सुखाकर ही मंडियों में लाया जाए ताकि किसानों को इंतज़ार न करना पड़े - डिप्टी कमिश्नरउपायुक्त पठानकोट ने किसानों से रात में धान की कटाई न करने की अपील की धान को अच्छी तरह सुखाकर ही मंडियों में लाया जाए ताकि किसानों को इंतज़ा...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में चल रहे राहत कार्यों का जायजा लिया ---- कोहली से बमियाल सड़क का गै...
-
टिहरी। उत्तराखंड राज्य में 14 फरवरी को मतदान होना है जिसके मद्देनजर 12 फरवरी को प्रदेश भर में प्रचार प्रसार अभियान थम जाएंगे। इससे पहले राज...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में गिरदावरी के संबंध में प्रशासनिक अधिकारियों के साथ समीक्षा बैठक की। ...
-
शिव कुमार बटालवी को समर्पित जिला स्तरीय कविता प्रतियोगिता का आयोजन किया गया। --------राज्य स्तरीय प्रतियोगिताओं में प्रथम तीन स्थान प्राप्त...
-
देहरादूनः उत्तराखंड के मुख्यमंत्री पुष्कर सिंह धामी चुनाव हार गए हैं। धामी वर्तमान में उत्तराखंड के सीएम थे साथ ही खटीमा से चुनाव लड़ रहे थ...
-
ਅੰਮ੍ਰਿਤਸਰ, 3 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੇਂਡੂ ਖੇਤਰ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮ...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
ਬਟਾਲਾ, 27 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲੇ ਦੇ ਸਮੂ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS