ਬਟਾਲਾ 24 ਅਗਸਤ ( ਬਲਜੀਤ ਸਿੰਘ . ਨੀਰਜ ਸ਼ਰਮਾ ਜਸਬੀਰ ਸਿੰਘ : )ਪੁਲਿਸ ਜ਼ਿਲ੍ਹਾ ਬਟਾਲਾ ਦਾ ਕ੍ਰਾਈਮ ਗ੍ਰਾਫ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਚੋਰਾਂ,ਝਪਟਮਾਰਾਂ, ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਰਹਿੰਦੇ ਹਨ।ਤਾਜ਼ਾ ਘਟਨਾ ਥਾਣਾ ਕਾਦੀਆਂ ਦੀ ਪੁਰਾਣੀ ਸਬਜੀ ਮੰਡੀ ਦੀ ਹੈ ਜਿੱਥੇ ਇਕ ਬਜੁਰਗ ਪਤੀ ਪਤਨੀ ਨੇ ਬੈਂਕ ਚੋਂ ਪੈਸੇ ਕਢਵਾ ਕੇ ਥੈਲੇ ਵਿੱਚ ਪਾਏ ਪਰ ਬੈਂਕ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਥੈਲੇ ਵਿੱਚ ਬਲੇਡ ਮਾਰ ਕੇ ਕਿਸੇ ਨੇ ਪੈਸੇ ਕੱਢ ਲਏ।
ਹਾਲਾਂਕਿ ਪੀੜਤ ਸਰੂਪ ਸਿੰਘ ਦਾ ਕਹਿਣਾ ਹੈ ਕਿ ਤੇ ਘਟਨਾ ਬੈਂਕ ਦੇ ਅੰਦਰ ਹੀ ਵਾਪਰੀ ਹੈ ਕਿਉਂਕਿ ਉਨ੍ਹਾਂ ਨੁੰ ਬੈਂਕ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਪੈਸੇ ਚੋਰੀ ਹੋ ਚੁੱਕੇ ਹਨ ਪਰ ਸਬੰਧਤ ਬੈਂਕ ਅਧਿਕਾਰੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸਨ ਕਿ ਘਟਨਾ ਬੈਂਕ ਦੇ ਅੰਦਰ ਵਾਪਰੀ ਹੈ। ਉਧਰ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਕਾਦੀਆਂ ਪੁਲੀਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਬੈਂਕ ਦੇ ਕੈਮਰੇ ਵੇਖ ਕੇ ਲੁਟੇਰਿਆਂ ਬਾਰੇ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੀੜਤ ਸਰੂਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਾਦੀਆਂ ਦੀ ਪੁਰਾਣੀ ਸਬਜ਼ੀ ਮੰਡੀ ਦੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਪੈਸੇ ਕਢਵਾਉਣ ਆਇਆ ਸੀ। ਪੈਸੇ ਕਢਵਾ ਕੇ ਉਸ ਨੇ ਥੈਲੇ ਵਿੱਚ ਰੱਖ ਲਏ ਅਤੇ ਜਦੋਂ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਥੈਲੇ ਵਿਚੋਂ ਪੈਸੇ ਕੱਢ ਲਏ ਹਨ। ਉਸ ਨੇ ਮਾਯੂਸ ਹੁੰਦਿਆਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਤਾੱਲੁਕ ਰੱਖਦਾ ਹੈ ਅਤੇ 31 ਹਜ਼ਾਰ ਰੁਪਏ ਉਸ ਲਈ ਬਹੁਤ ਵੱਡੀ ਰਕਮ ਹੈ। ਉਸ ਨੇ ਪੁਲਿਸ ਪਾਸੋਂ ਮੰਗ ਕੀਤੀ ਕਿ ਬੈਂਕ ਦੇ ਸੀਸੀਟੀਵੀ ਕੈਮਰੇ ਚੰਗੀ ਤਰ੍ਹਾਂ ਚੈਕ ਕਰਕੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸਦੇ ਪੈਸੇ ਵਾਪਸ ਦਿਵਾਏ ਜਾਣ।
[Important News]$type=slider$c=4$l=0$a=0$sn=600$c=8
अधिक खबरे देखे .
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
*ਗੁਰਦਾਸਪੁਰ 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ) *ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 7 नवंबर (दीपक महाजन) - जिला विधिक सेवा प्राधिकरण, पठानकोट के अध्यक्...
-
कैबिनेट मंत्री पंजाब श्री लाल चंद कटारू चक का चल रहे सड़क निर्माण कार्यों का निरीक्षण करने हेतु विशेष दौरा ---- विधानसभा क्षेत्र भोआ को 28...
-
देवघर : देश के प्रथम नागरिक राष्ट्रपति रामनाथ कोविंद के देवघर आगमन को लेकर जिला प्रशासन द्वारा सुरक्षा व विधि व्यवस्था की तैयारी पूर्ण क...
-
दिव्यांग एवं जरूरतमंद बुजुर्गों को 28 लाख 63 हजार रुपये के निःशुल्क उपकरण वितरित-- श्री लाल चंद कटारूचक पठानकोट, 7 नवंबर (दीपक महाजन) हमा...
-
भीलवाड़ा : गंगापुर भीलवाड़ा के गोवलिया गांव से काफी दिनों से चंबल के पानी की योजना चल रही थी गांव के लोग पानी से काफी परेशानी उठा रहे थे. ग...
-
राष्ट्रपति ने यूसीसी समेत विभिन्न उपलब्धियों को गिनाया। उत्तराखंड को देश का नम्बर वन राज्य बनाने की दिशा में सभी जुटें। देहरादून ।। राष्ट्रप...
-
डोबरा चांठी सेतु में हुआ सेतुबंध आसन। टिहरी।।(सू०वि०) राज्य स्थापना के रजत जयंती के उपलक्ष्य में आज शनिवार को डोबरा चांठी पुल क...

COMMENTS