13 ਤੋਂ 15 ਅਗਸਤ ਤੱਕ ਜ਼ਿਲ੍ਹਾ ਵਾਸੀ ਆਪਣੇ ਘਰਾਂ ਉੱਤੇ ਵੀ ਤਿਰੰਗਾ ਝੰਡਾ ਲਹਿਰਾਉਣ - ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਨੇ ਰਾਸ਼ਟਰੀ ਝੰਡੇ ਖਰੀਦਣ ਲਈ ਸੇਲ ਪੁਆਇੰਟ ਨਿਰਧਾਰਤ ਕੀਤੇ
ਬਟਾਲਾ, 6 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਅਤੇ ਕਾਰੋਬਾਰ ਵਾਲੀਆਂ ਥਾਵਾਂ ’ਤੇ ਰਾਸ਼ਟਰੀ ਝੰਡਾ ਜਰੂਰ ਲਹਿਰਾਉਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਜ਼ਿਲ੍ਹੇ ਵਿੱਚ ਹਰ ਸਰਕਾਰੀ ਇਮਾਰਤ ’ਤੇ ਵੀ ਪੂਰੇ ਸਨਮਾਨ ਨਾਲ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।
ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਘਰ-ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਹਰ ਸਰਕਾਰੀ ਇਮਾਰਤ ਜਿਸ ਵਿੱਚ ਵਿਦਿਅਕ ਅਦਾਰੇ, ਹਸਪਤਾਲ/ ਸਿਹਤ ਕੇਂਦਰ, ਆਂਗਣਵਾੜੀ ਸੈਂਟਰ, ਤਹਿਸੀਲ ਦਫ਼ਤਰ ਅਤੇ ਹੋਰ ਸਾਰੇ ਛੋਟੇ-ਵੱਡੇ ਸਰਕਾਰੀ ਦਫ਼ਤਰ/ਅਦਾਰੇ ਆਦਿ ਸ਼ਾਮਿਲ ਹਨ, ਉੱਪਰ ਪੂਰੀ ਸ਼ਾਨ ਨਾਲ ਰਾਸ਼ਟਰੀ ਝੰਡੇ ਲਹਿਰਾਏ ਜਾਣਗੇ।
ਦੇਸ਼ ਦੇ ਕੌਮੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਯੋਗ ਹੈ। ਝੰਡਾ ਸੂਤ/ਪੋਲੀਸਟਰ/ਊਨ/ਸਿ਼ਲਕ ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ ਉਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਉਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ.ਸੀ. ਦਫ਼ਤਰ, ਐੱਸ.ਡੀ.ਐੱਮ ਦਫ਼ਤਰਾਂ, ਤਹਿਸੀਲ ਦਫ਼ਤਰਾਂ, ਨਗਰ ਕੌਂਸਲਾਂ, ਨਗਰ ਨਿਗਮ ਬਟਾਲਾ, ਬੀ.ਡੀ.ਪੀ.ਓ. ਦਫ਼ਤਰਾਂ, ਸੇਵਾ ਕੇਂਦਰਾਂ ਤੋਂ ਇਲਾਵਾ ਬਜ਼ਾਰਾਂ, ਬੱਸ ਸਟੈਂਡਾਂ ਵਿੱਚ ਤਿਰੰਗੇ ਝੰਡੇ ਦੇ ਵਿਸ਼ੇਸ਼ ਸਟਾਲ ਅੱਜ ਤੋਂ ਹੀ ਲਗਾ ਦਿੱਤੇ ਗਏ ਹਨ ਜਿਥੋਂ ਲੋਕ ਨਿਰਧਾਰਤ ਕੀਮਤ ਅਦਾ ਕਰਕੇ ਤਿਰੰਗਾ ਝੰਡਾ ਪ੍ਰਾਪਤ ਕਰ ਸਕਦੇ ਹਨ।
ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਪ੍ਰਮੁੱਖ ਚੌਂਕਾਂ ਦੀ ਸਫ਼ਾਈ ਕਰਕੇ ਓਥੇ 75ਵੇਂ ਅਜ਼ਾਦੀ ਅੰਮ੍ਰਿਤ ਮਹਾਂਉਤਸਵ ਦੀਆਂ ਫੋਟੋਆਂ/ਲੋਗੋ ਲਗਾਉਣ। ਇਸਦੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਇਤਿਹਾਸਕ ਥਾਵਾਂ ਨੂੰ ਵੀ ਅਜ਼ਾਦੀ ਜਸ਼ਨਾਂ ਤਹਿਤ ਸ਼ਿੰਗਾਰਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਅਜ਼ਾਦੀ ਜਸ਼ਨਾਂ ਪਰਤੀ ਹੋਰ ਉਤਸ਼ਾਹ ਪੈਦਾ ਕਰਨ ਲਈ ਅਗਲੇ ਹਫ਼ਤੇ ਬਟਾਲਾ ਅਤੇ ਦੀਨਾਨਗਰ ਵਿਖੇ ਦੋ ਜ਼ਿਲ੍ਹਾ ਪੱਧਰੀ ਸਮਾਗਮ ਵੀ ਕੀਤੇ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਿਰੰਗੇ ਨਾਲ ਸੈਲਫੀ ਪੋਰਟਲ https://harghartiranga.com ਉਤੇ ਵੀ ਅਪਲੋਡ ਜ਼ਰੂਰ ਕਰਨ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा रविवार को पोटलां कस्बे में भारत के प्रधानमंत्री नरेंद्र मोदी का जन्मदिन भाजपाइयों सहित ग्रामीणों द्वारा मनाया गया पोटलां भाजपा नगर ...
-
राजसमंद व भीलवाड़ा जिले के बॉर्डर पर स्थित है प्रभु श्री खजुरिया श्याम के दरबार में क्षेत्र में सुख समृद्धि खुशहाली की कामना को लेकर 60 घंटे ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थत्युड़।। जिलाधिकारी मयूर दीक्षित ने विकासखंड जौनपुर के ग्राम पंचायत भरवाकाटल पहुंचकर सुनी क्षेत्र की जन समस्याएं,अधिकांश शिकायतों का किया न...
-
नाथद्वारा : 18 सितम्बर 2023 , भारतीय जनता पार्टी नाथद्वारा नगर मण्डल और शक्ति केंद्र की बैठक आज पार्टी कार्यालय पर हुई भाजपा जिला मंत्री एव...
-
कण्डीसौड़।। प्रधानमंत्री श्री नरेन्द्र मोदी के जन्मदिवस पर भाजपा युवा मोर्चा द्वारा 'युवा संकल्प दौड़' प्रतियोगिता एवं गोष्ठी का आयो...
-
कण्डीसौड़।। आयुष्मान भव:कार्यक्रम के अन्तर्गत राजकीय उच्च प्राथमिक स्वास्थ्य केन्द्र छाम में गुरुवार को विशेषज्ञ चिकित्सा शिविर ...
-
राजसमन्द व भीलवाड़ा जिले की सिमा पर विराजित मेवाड़ प्रसिद्ध धाम प्रभु श्री खजुरिया श्याम मंदिर परिसर में हर वर्ष की भांति इस वर्ष भी क्षेत्र...
-
लव कुश केसरी का निधन, कांग्रेसियों में शोक की लहर सोनभद्र। कांग्रेस पार्टी में ब्लाक अध्यक्ष से लेकर जिला महासचिव , प्रवक्ता जैसे महत्...
-
राजसमन्द के कुंभलगढ़ विधानसभा क्षेत्र में 5 मई को कनेवरी माता भीलमगरा तहसील आमेट में मुख्यमंत्री अशोक गहलोत की सभा के दौरान सरदारगढ़ को तहसी...
COMMENTS