ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬੇ ਦੇ ਵਿਆਹ ਪੁਰਬ ਦੇ ਸਮਾਗਮਾਂ ਨੂੰ ਸਫਲਤਾਪੂਰਵਕ ਨੇਪੜੇ ਚਾੜਿਆ ਜਾਵੇਗਾ- ਕਮਿਸ਼ਨਰ ਸ਼੍ਰੀਮਤੀ ਸ਼ਾਇਰੀ ਭੰਡਾਰੀ
ਬਟਾਲਾ, 23 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਜਗਤ ਗੁਰੂ ਸ਼੍ਰੀ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਨਗਰ ਨਿਗਮ ਬਟਾਲਾ ਪੱਬਾਂ ਭਾਰ ਹੈ, ਅਤੇ ਬਾਬੇ ਦੇ ਵਿਆਹ ਦੌਰਾਨ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਅੱਜ ਕਮਿਸ਼ਨਰ ਨਗਰ ਨਿਗਮ ਬਟਾਲਾ, ਸ਼੍ਰੀਮਤੀ ਸ਼ਾਇਰੀ ਭੰਡਾਰੀ ਵੱਲੋਂ ਵੱਖ-ਵੱਖ ਐੱਨ.ਜੀ.ਓਜ਼. ਨਾਲ ਮੀਟਿੰਗ ਕੀਤੀ ਗਈ ਤੇ ਜੀਰੋ ਵੇਸ਼ਟ ਜਨਰੇਟਿਡ ਮੇਲਾ ਮਨਾਉਣ ਲਈ ਰਣਨੀਤੀ ਉਲੀਕੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਬਾਬੇ ਦੇ ਵਿਆਹ ਵਿੱਚ ਬਟਾਲਾ ਸ਼ਹਿਰ ਦੇ ਨੇੜਲੇ ਪਿੰਡਾਂ ਤੋਂ ਸ਼ਰਧਾਲੂ ਲੰਗਰ ਲਗਾਉਣ ਦੀ ਸੇਵਾ ਕਰਨ ਲਈ ਆਉਦੇ ਹਨ। ਉਨ੍ਹਾ
ਦੱਸਿਆ ਕਿ ਲੰਗਰ ਵਿੱਚ ਪਲਾਸਟਿਕ ਦੀਆਂ ਪਲੇਟਾਂ ਦੀ ਥਾਂ ਤੇ ਪੱਤਲਾਂ ਵਿੱਚ ਲੰਗਰ ਵਰਤਾਉ ਲਈ,ਪਿੰਡਾਂ ਤੇ ਸ਼ਹਿਰਾਂ ਵਿੱਚ ਪਹਿਲਾਂ ਤੋਂ ਹੀ ਸ਼ਰਧਾਲੂਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ ਸਥਾਨਾਂ ਤੋਂ ਅਨਾਊਸਮੈਂਟ ਜਰੀਏ ਸੰਗਤਾਂ ਨੂੰ ਲੰਗਰ ਪੱਤਲਾਂ ਵਿੱਚ ਵਰਤਾਉਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾ ਅੱਗੇ ਦੱਸਿਆਂ ਬਾਬੇ ਦੇ ਵਿਆਹ ਵਿੱਚ ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਨਗਰ ਨਿਗਮ ਬਟਾਲਾ ਅਤੇ ਐਨ.ਜੀ.ਓਜ਼./ਵਲੰਟੀਅਰਜ ਦੇ ਸਹਿਯੋਗ ਨਾਲ ਟਰਾਲੀਆਂ ਵਿੱਚ ਲੰਗਰ ਲਿਆਉਣ ਵਾਲੀਆਂ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ ਵਰਤਾਉਣ ਲਈ ਪੱਤਲ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਜਿਹੜੀ ਵੀ ਸੰਗਤ ਲੰਗਰ ਵਰਤਾਉਣ ਲਈ ਬਟਾਲਾ ਸ਼ਹਿਰ ਵਿੱਚ ਦਾਖਲ ਹੋਵੇਗੀ, ਉਨ੍ਹਾਂ ਕੋਲੋ ਪਲਾਸਟਿਕ ਦੀ ਪਲੇਟਾਂ ਆਦਿ ਲੈ ਕੇ ਉਨ੍ਹਾ ਨੂੰ ਲੰਗਰ ਲਈਪੱਤਲ ਦਿੱਤੇ ਜਾਣਗੇ।
ਕਮਿਸ਼ਨਰ ਭੰਡਾਰੀ ਨੇ ਅੱਗੇ ਕਿਹਾ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬੇ ਦਾ ਵਿਆਹ ਪੁਰਬ ਦੇ ਸਮਾਗਮ ਸਫਲਤਾਪੂਰਵਕ ਨੇਪਰੇ ਚਾੜੇ ਜਾਣਗੇ। ਇਸ ਲ਼ਈ ਸਮੂਹ ਸੰਗਤਾਂ/ਐਨ.ਜੀ.ਓਜ਼. ਆਦਿ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਇਸ ਮੌਕੇ ਕਾਰਪੋਰੇਸ਼ਨ ਐਕਸੀਅਨ ਰਮਨ ਕੌਸ਼ਲ, ਐਸਡੀਓ ਰਵਿੰਦਰ ਸਿੰਘ ਕਲਸੀ ਕਾਰਪੋਰੇਸ਼ਨ, ਦ੍ਰਿਸ਼ਟੀ ਵੈਲਫੇਅਰ ਆਰਗੇਨਾਈਜੇਸ਼ਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸੈਕਟਰੀ ਰਮਨ ਸੈਣੀ, ਸੈਫ ਹਿਉਮਨ ਲਾਈਫ ਤੋਂ ਗੋਪਾਲ ਬਾਂਸਲ, ਏਕ ਜੋਤ ਲੰਗਰ ਸੇਵਾ ਸੁਸਾਇਟੀ ਤੋਂ ਅਵਤਾਰ ਸਿੰਘ, ਸੀਨੀਅਰ ਸਿਟੀਜਨ ਫੇਰਮ ਤੋਂ ਗੁਰਦਿਆਲ ਸਿੰਘ, ਫੀਡ ਬੈਕ ਤੋਂ ਸੁਬਰੋਤੋ ਪਾਲਿਕ ਆਦਿ ਮੋਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ...
-
देवली : ग्राम पंचायत देवली गाँव में राजीव गांधी ग्रामीण ओलंपिक खेल कल. ग्राम पंचायत देवली गाँव में राज्य सरकार की बजट घोषणा के अनुसार राजीव ...
-
ਬਟਾਲਾ 8 ਅਗਸਤ ( ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ ) ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਢੀਂਡਾ ਖੇਤਰ 'ਚ ਕਾਰਜਕਾਰੀ...
-
अग्रसेन परिवार ने किया गौशाला में चारा दान सोनभद्र। अग्रसेन परिवार द्वारा चलाए जा रहे हैं गौ सेवा अभियान के तहत रविवार को मकर सक...
-
राजस्थान आदरणीय भंवर जितेंद्र सिंह जी 18 अप्रैल 2019 को अलवर लोकसभा सीट से कांग्रेस प्रत्याशी के रूप में अपना नामांकन दाखिल करते हुय । ...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
हॉटमिक्स प्लांट अन्यत्र शिफ्ट करने की मांग, शिफ्ट न होने पर होगा आंदोलन कंडीसौड ।। थौलधार ब्लाक के मठियाली से हॉटमिक्स प्लांट अन्यत्र शिफ्ट...
-
ਜਲਦ ਹੋਣਗੀਆਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ : ਡੀ.ਈ.ਓ. ਐਲੀ: ਬਟਾਲਾ 05 ਅਕਤੂਬਰ ( ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਐਲੀਮੈਂਟਰੀ ਟੀਚਰਜ ਪੰਜਾਬ (ਰਜਿ:) ਜ਼...
-
किच्छा विधानसभा क्षेत्र की सभी तीनों जिला पंचायत सीट पर भारतीय जनता पार्टी के प्रत्याशी प्रतापपुर-संगीता देवी, लालपुर- हरविंदर कौर, कु...
-
ਬਟਾਲਾ 21ਅਗਸਤ( ਬਲਜੀਤ ਸਿੰਘ .ਨੀਰਜ ਸ਼ਰਮਾ. ਜਸਬੀਰ ਸਿੰਘ ) ਪੰਜਾਬ ਵਿਚ ਦੁਧਾਰੂ ਪਸ਼ੂਆ ਅੰਦਰ ਲੰਪੀ ਸਕਿਨ ਦੀ ਬਿਮਾਰੀ ਦਾ ਪ੍ਰਕੋ...

COMMENTS