ਗੁਰਦਾਸਪੁਰ 17 ਅਗਸਤ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
*ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਸਰਕਾਰੀ ਸਕੂਲਾਂ ਦੇ 6635 ਭਰਤੀ ਦੇ ਨਵ ਨਿਯੁਕਤ ਅਧਿਆਪਕਾਂ ਦੀ ਤਿੰਨ ਦਿਨਾ ਇੰਡਕਸ਼ਨ ਸਿਖਲਾਈ ਵਰਕਸ਼ਾਪ ਸ਼ੁਰੂ ਹੋ ਗਈ। ਜਿਕਰਯੋਗ ਹੈ ਕਿ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਨਵੇਂ ਅਧਿਆਪਕਾਂ ਦੀ ਤਿੰਨ ਗੇੜਾਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਅੱਜ ਪਹਿਲੇ ਗੇੜ ਵਿੱਚ 43 ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਡੀ.ਈ.ਓ.ਐਲੀ: ਅਮਰਜੀਤ ਸਿੰਘ ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵ-ਨਿਯੁਕਤ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਣਾਤਮਿਕ ਸਿੱਖਿਆ ਸੁਧਾਰਾਂ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੇਣ ਲਈ ਰਿਸੋਰਸ ਪਰਸਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਇਸ ਲਈ ਸਮੁੱਚੀ ਟੀਮ ਇਕ ਜੁੱਟ ਹੋ ਕੇ ਕਾਰਜਸ਼ੀਲ ਰਹੇ। ਇਸ ਮੌਕੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਨੇ ਨਵ ਨਿਯੁਕਤ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਨਾਲ ਬੱਚੇ ਦੀ ਨੀਂਹ ਮਜ਼ਬੂਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਸ ਕਿ ਨਵੇਂ ਅਧਿਆਪਕ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਕਰਨਗੇ। ਇਸ ਦੌਰਾਨ ਰਿਸੋਰਸ ਪਰਸਨ ਬੀ.ਐਮ.ਟੀ. ਰਾਮ ਸਿੰਘ , ਲਵਪ੍ਰੀਤ ਸਿੰਘ, ਜਗਜੀਤ ਸਿੰਘ ਵੱਲੋਂ ਅਧਿਆਪਕਾਂ ਨੂੰ ਈ.ਪੰਜਾਬ, ਐਜੂਕੇਅਰ ਐਪ, ਸਮਾਰਟ ਸਕੂਲ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ।ਇਸ ਦੌਰਾਨ ਰਿਸੋਰਸ ਪਰਸਨਾ ਵੱਲੋਂ ਨਵ ਨਿਯੁਕਤ ਅਧਿਆਪਕਾਂ ਦਾ ਬੈਜ ਲਗਾ ਕੇ ਸਵਾਗਤ ਕੀਤਾ ਗਿਆ । ਇਸ ਮੌਕੇ ਡਾਇਟ ਪ੍ਰਿੰਸੀਪਲ ਚਰਨਬੀਰ ਸਿੰਘ , ਲੈਕਚਰਾਰ ਨਰੇਸ਼ ਕੁਮਾਰ , ਮੈਡਮ ਅਨੀਤਾ , ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਲਖਵਿੰਦਰ ਸਿੰਘ ਸ਼ੇਖੋ,ਸਹਾਇਕ ਕੋਆਡੀਨੇਟਰ ਵਿਕਾਸ ਸ਼ਰਮਾ ਤੇ ਨਿੰਸਚਿੰਤ ਕੁਮਾਰ ਵੀ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। मदननेगी।। जिलाधिकारी टिहरी गढ़वाल के दिशा-निर्देशन में जनमानस की समस्याओं की शिकायतों के समाधान व निस्तारण हेतु आज उप तहस...
-
मथुरा/सौंख। रात करीब 2 बजे लोरिया गांव स्थित सौंख बिजली घर में 250 केवी का ट्रांसफार्मर चोरी करने का प्रयास उस समय हादसे में बदल गया, जब ट्...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
ਪਿੰਡ ਪਾਖਰਪੁਰਾ ਵਿਖੇ ਲਹਿੰਦੀ ਪੱਤੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦਾ ਲੈਂਟਰ ਪਾਇਆ ਅੰਮ੍ਰਿਤਸਰ,23 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰ...
-
आशीष रावत मध्यप्रदेश....... नेशनल इंवेस्टिगेशन एजेंसी (एनआईए) ने प्रदेश की राजधानी भोपाल और रायसेन जिले में रविवार को छापे मारे, एनआईए न...
-
राज्य महिला आयोग की माननीया सदस्या श्रीमती सुजीता कुमारी द्वारा आज शाहजहांपुर जेल में बंद महिला बंदियों व उनके साथ रह रहे बच्चों का हालचाल ज...
-
यूपी बोर्ड की हाई स्कूल एवं इंटरमीडिएट की परीक्षा में शाहजहांपुर जेल के सभी बंदी सफल हुए तथा चार बंदियों में से तीन बंदी प्रथम श्रेणी में...
-
ॐ भूर्भुव: स्व: तत्सवितुर्वरेण्यं भर्गो देवस्य धीमहि धियो यो न: प्रचोदयात्। इंद्रियसंयम सुख-शांति का ठोस आधार आत्मसंयम स्वर्ग का द्वार ...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖਾਂ ਵਾਸਤੇ ਪ੍ਰੇਰਨਾ ਦਾ ਸੋਮਾ ਹੈ ਬਟਾਲਾ 14 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ/ਡਾ ਬਲਜੀਤ ਸਿੰਘ ਢਡਿਆਲਾ)ਜਗਤ ਗੁਰੂ ਪਹਿਲ...

COMMENTS