ਐੱਸ.ਡੀ.ਐੱਮ. ਸ਼ਾਇਰੀ ਭੰਡਾਰੀ ਨੇ ਕਾਦੀਆਂ ਚੁੰਗੀ ਕੋਲ ਫਲਾਂ ਦੀਆਂ ਰੇਹੜੀਆਂ ਨੂੰ ਸੜਕ ਤੋਂ ਪਿਛੇ ਕਰਨ ਦੇ ਨਿਰਦੇਸ਼ ਦਿੱਤੇ
ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ - ਵਿਧਾਇਕ ਸ਼ੈਰੀ ਕਲਸੀ
ਬਟਾਲਾ, 9 ਅਗਸਤ ( ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਦੀਆਂ ਹਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਤੇਜੀ ਲਿਆਂਦੀ ਗਈ ਹੈ। ਪ੍ਰਸ਼ਾਸਨ ਵੱਲੋਂ ਜਿਥੇ ਪੂਰੇ ਸ਼ਹਿਰ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਓਥੇ ਜਲੰਧਰ ਰੋਡ ਦੀਆਂ ਤਿਆਰੀ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਐੱਸ.ਡੀ.ਐੱਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਵੱਲੋਂ ਅੱਜ ਜਲੰਧਰ ਰੋਡ ਵਿਖੇ ਹੋ ਰਹੇ ਸੀਵਰੇਜ ਦੇ ਕੰਮ ਦਾ ਮੁਆਇਨਾ ਕੀਤਾ ਗਿਆ। ਇਸ ਰੋਡ ਦੀ ਤਿਆਰੀ ਦਾ ਜਾਇਜਾ ਲੈਣ ਤੋਂ ਬਾਅਦ ਸ੍ਰੀਮਤੀ ਭੰਡਾਰੀ ਨੇ ਦੱਸਿਆ ਕਿ ਸੀਵਰੇਜ ਬੋਰਡ ਵੱਲੋਂ ਜਲੰਧਰ ਰੋਡ ’ਤੇ 3 ਮਸੀਨਾਂ ਲਗਾਈਆਂ ਗਈਆਂ ਹਨ ਅਤੇ 10 ਵਰਕਰ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਦਿਨਾਂ ਦੇ ਵਿੱਚ ਜਲੰਧਰ ਰੋਡ ’ਤੇ ਸੀਵਰੇਜ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਤੁਰੰਤ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਸੀਵਰੇਜ ਬੋਰਡ ਵੱਲੋਂ ਸ਼ਹਿਰ ਵਿੱਚ ਸੀਵਰੇਜ ਦੇ ਢੱਕਣਾਂ ਦੀ ਰਿਪੇਅਰ ਵੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਸੈਂਨਟਰੀ ਇੰਸਪੈਕਟਰਾਂ ਤੇ ਸੁਪਰਵਾਈਜਰਾਂ ਦੇ ਅਧੀਨ ਕਮੇਟੀਆਂ ਗਠਤ ਕਰ ਦਿੱਤੀਆਂ ਹਨ।
ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਜਲੰਧਰ ਰੋਡ ’ਤੇ ਕਾਦੀਆਂ ਚੁੰਗੀ ਦੇ ਕੋਲ ਜੋ ਫ਼ਲਾਂ ਦੀਆਂ ਰੇਹੜੀਆਂ ਲੱਗੀਆਂ ਹਨ ਉਨ੍ਹਾਂ ਨੂੰ ਤੁਰੰਤ ਸੜਕ ਤੋਂ ਪਿੱਛੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਫ਼ਲਾਂ ਵਾਲੀਆਂ ਰੇਹੜੀਆਂ ਕਾਰਨ ਆਵਾਜਾਈ ਵਿੱਚ ਸਮੱਸਿਆ ਆ ਰਹੀ ਹੈ ਜਿਸ ਨੂੰ ਦੂਰ ਕੀਤਾ ਜਾਵੇਗਾ।
ਇਸੇ ਦੌਰਾਨ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਜਲੰਧਰ ਰੋਡ ਉਪਰ ਸੀਵਰੇਜ ਪੈਣ ਕਾਰਨ ਇਸ ਸੜਕ ਦੀ ਹਾਲਤ ਜਿਆਦਾ ਖਸਤਾ ਹੋਈ ਪਈ ਸੀ ਜਿਸਨੂੰ ਪਹਿਲ ਦੇ ਅਧਾਰ ’ਤੇ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਦਿਨ-ਰਾਤ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਹਰ ਹੀਲੇ ਵਿਆਹ ਪੁਰਬ ਤੋਂ ਪਹਿਲਾਂ ਜਲੰਧਰ ਰੋਡ ਨੂੰ ਸੰਗਤਾਂ ਲਈ ਤਿਆਰ ਕਰ ਦਿੱਤਾ ਜਾਵੇਗਾ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਸਾਰੇ ਕੰਮਾਂ ਦੀ ਖੁਦ ਨਿਗਾਰਨੀ ਕਰ ਰਹੇ ਹਨ ਅਤੇ ਅਧਿਕਾਰੀਆਂ ਕੋਲੋਂ ਰੋਜ਼ਾਨਾਂ ਪ੍ਰਗਤੀ ਰੀਪੋਰਟ ਲਈ ਜਾ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸੰਗਤਾਂ ਦੀ ਹਰ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा रविवार को पोटलां कस्बे में भारत के प्रधानमंत्री नरेंद्र मोदी का जन्मदिन भाजपाइयों सहित ग्रामीणों द्वारा मनाया गया पोटलां भाजपा नगर ...
-
राजसमंद व भीलवाड़ा जिले के बॉर्डर पर स्थित है प्रभु श्री खजुरिया श्याम के दरबार में क्षेत्र में सुख समृद्धि खुशहाली की कामना को लेकर 60 घंटे ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थत्युड़।। जिलाधिकारी मयूर दीक्षित ने विकासखंड जौनपुर के ग्राम पंचायत भरवाकाटल पहुंचकर सुनी क्षेत्र की जन समस्याएं,अधिकांश शिकायतों का किया न...
-
नाथद्वारा : 18 सितम्बर 2023 , भारतीय जनता पार्टी नाथद्वारा नगर मण्डल और शक्ति केंद्र की बैठक आज पार्टी कार्यालय पर हुई भाजपा जिला मंत्री एव...
-
कण्डीसौड़।। प्रधानमंत्री श्री नरेन्द्र मोदी के जन्मदिवस पर भाजपा युवा मोर्चा द्वारा 'युवा संकल्प दौड़' प्रतियोगिता एवं गोष्ठी का आयो...
-
कण्डीसौड़।। आयुष्मान भव:कार्यक्रम के अन्तर्गत राजकीय उच्च प्राथमिक स्वास्थ्य केन्द्र छाम में गुरुवार को विशेषज्ञ चिकित्सा शिविर ...
-
राजसमन्द व भीलवाड़ा जिले की सिमा पर विराजित मेवाड़ प्रसिद्ध धाम प्रभु श्री खजुरिया श्याम मंदिर परिसर में हर वर्ष की भांति इस वर्ष भी क्षेत्र...
-
लव कुश केसरी का निधन, कांग्रेसियों में शोक की लहर सोनभद्र। कांग्रेस पार्टी में ब्लाक अध्यक्ष से लेकर जिला महासचिव , प्रवक्ता जैसे महत्...
-
राजसमन्द के कुंभलगढ़ विधानसभा क्षेत्र में 5 मई को कनेवरी माता भीलमगरा तहसील आमेट में मुख्यमंत्री अशोक गहलोत की सभा के दौरान सरदारगढ़ को तहसी...
COMMENTS